ਤਾਨਾਸ਼ਾਹ ਕਿਮ ਦਾ ਨਵਾਂ ਫਰਮਾਨ, ਭੁੱਖਮਰੀ ਮਿਟਾਉਣ ਲਈ ਮਾਰ ਦਿੱਤੇ ਜਾਣ ਸਾਰੇ ਕੁੱਤੇ

08/18/2020 4:09:26 AM

ਪਿਓਂਗਯਾਂਗ - ਉੱਤਰੀ ਕੋਰੀਆ ਇਨੀਂ ਦਿਨੀਂ ਦੋਹਰੀ ਪਰੇਸ਼ਾਨੀ ਨਾਲ ਨਜਿੱਠ ਰਿਹਾ ਹੈ। ਇਕ ਤਾਂ ਕੋਰੋਨਾਵਾਇਰਸ ਅਤੇ ਦੂਜੇ ਪਾਸੇ ਇਥੇ ਖਾਣ-ਪੀਣ ਦੀ ਕਮੀ ਤੋਂ ਲੋਕ ਪਰੇਸ਼ਾਨ ਹਨ। ਇਸ ਸੰਕਟ ਨਾਲ ਨਜਿੱਠਣ ਲਈ ਉੱਤਰੀ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਓਨ ਨੇ ਅਨਾਜ ਖਰੀਦਣ ਜਾਂ ਖੇਤੀ ਨੂੰ ਵਧਾਉਣ ਦੀ ਬਜਾਏ ਕੁੱਤਿਆਂ ਦੀ ਜਾਨ ਲੈਣ ਦਾ ਫਰਮਾਨ ਜਾਰੀ ਕਰ ਦਿੱਤਾ ਹੈ। ਕਿਮ ਦੇ ਆਦੇਸ਼ ਨਾਲ ਕੁੱਤਿਆਂ ਨੂੰ ਪਾਲਣ ਵਾਲੇ ਲੋਕ ਬੇਹੱਦ ਡਰੇ ਹੋਏ ਹਨ ਅਤੇ ਇਸ ਗੱਲ ਨੂੰ ਲੈ ਕੇ ਫਿਕਰਮੰਦ ਹਨ ਹੁਣ ਜਿੰਨਾਂ ਨੂੰ ਉਹ ਪਿਆਰ ਨਾਲ ਪਾਲ ਰਹੇ ਸਨ ਉਨ੍ਹਾਂ ਨੂੰ ਹੁਣ ਮਾਰ ਦਿੱਤਾ ਜਾਵੇਗਾ।

ਦਰਅਸਲ, ਕਿਮ ਜੋਂਗ ਓਨ ਨੇ ਇਸ ਸਾਲ ਜੁਲਾਈ ਵਿਚ ਐਲਾਨ ਕੀਤਾ ਸੀ ਕਿ ਦੇਸ਼ ਵਿਚ ਹੁਣ ਕੁੱਤਾ ਪਾਲਣਾ ਗੈਰ-ਕਾਨੂੰਨੀ ਹੈ। ਉਨ੍ਹਾਂ ਨੇ ਘਰ ਵਿਚ ਕੁੱਤਿਆਂ ਨੂੰ ਪਾਲਣ ਨੂੰ ਪੂੰਜੀਪਤੀ ਵਿਚਾਰਧਾਰਾ ਨਾਲ ਜੋੜਿਆ ਸੀ। ਨਾਲ ਕੋਰੀਆ ਦੀ ਅਖਬਾਰ ਚੋਸੁਨ ਇਲਬੋ ਮੁਤਾਬਕ ਉੱਤਰੀ ਕੋਰੀਆ ਵਿਚ ਅਧਿਕਾਰੀਆਂ ਨੇ ਅਜਿਹੇ ਘਰਾਂ ਦੀ ਪਛਾਣ ਸ਼ੁਰੂ ਕਰ ਦਿੱਤੀ ਹੈ ਜਿਨ੍ਹਾਂ ਵਿਚ ਪਾਲੇ ਜਾ ਰਹੇ ਹਨ। ਲੋਕਾਂ ਤੋਂ ਜ਼ਬਰਨ ਉਨਾਂ ਦੇ ਕੁੱਤੇ ਖੋਹੇ ਜਾ ਰਹੇ ਹਨ। ਇਨਾਂ ਕੁੱਤਿਆਂ ਨੂੰ ਸਰਕਾਰੀ ਚਿੜੀਆ ਘਰਾਂ ਵਿਚ ਰੱਖਿਆ ਜਾ ਰਿਹਾ ਹੈ ਅਤੇ ਇਥੇ ਕੁੱਤਿਆਂ ਦਾ ਮਾਸ ਪਰੋਸਣ ਵਾਲੇ ਰੈਸਤਰਾਂ ਨੂੰ ਵੇਚਿਆ ਜਾ ਰਿਹਾ ਹੈ।

ਕੋਰੀਆ ਪ੍ਰਾਇਦੀਪ ਵਿਚ ਕੁੱਤੇ ਦਾ ਮਾਸ ਕਾਫੀ ਮਸ਼ਹੂਰ ਹੈ। ਹਾਲਾਂਕਿ, ਦੱਖਣੀ ਕੋਰੀਆ ਵਿਚ ਹੁਣ ਇਸ ਦਾ ਚਲਨ ਘੱਟ ਹੋ ਰਿਹਾ ਹੈ। ਹੁਣ ਵੀ ਸਾਲਾਨਾ 10 ਲੱਖ ਕੁੱਤੇ ਮਾਸ ਲਈ ਪਾਲੇ ਅਤੇ ਮਾਰੇ ਜਾਂਦੇ ਹਨ। ਉੱਤਰੀ ਕੋਰੀਆ ਵਿਚ ਹੁਣ ਵੀ ਕੁੱਤੇ ਦਾ ਮਾਸ ਕਾਫੀ ਪਸੰਦ ਕੀਤਾ ਜਾਂਦਾ ਹੈ। ਪਿਓਂਗਯਾਂਗ ਵਿਚ ਹੁਣ ਵੀ ਡਾਗ ਰੈਸਤਰਾਂ ਦੀ ਭਰਮਾਰ ਹੈ। ਕੁੱਤਿਆਂ ਦਾ ਮਾਸ ਗਰਮੀ ਅਤੇ ਹੁਮਸ ਭਰੇ ਮੌਸਮ ਵਿਚ ਕਾਫੀ ਪਸੰਦ ਕੀਤਾ ਜਾਂਦਾ ਹੈ।

ਮੰਨਿਆ ਜਾਂਦਾ ਹੈ ਕਿ ਇਹ ਐਨਰਜੀ ਅਤੇ ਸਟੈਮੀਨਾ ਵਧਾਉਂਦਾ ਹੈ। ਜਾੜੇ ਦੇ ਦਿਨਾਂ ਵਿਚ ਸਬਜ਼ੀਆਂ ਦੇ ਨਾਲ ਇਸ ਦਾ ਸੂਪ ਬਣਾਇਆ ਜਾਂਦਾ ਹੈ। ਸਰਦੀਆਂ ਵਿਚ ਸਰੀਰ ਦਾ ਤਾਪਮਾਨ ਵਧਾਉਣ ਲਈ ਇਸ ਦਾ ਸੇਵਨ ਕੀਤਾ ਜਾਂਦਾ ਹੈ। ਅਖਬਾਰ ਵਿਚ ਕਿਹਾ ਗਿਆ ਹੈ ਕਿ ਕੁੱਤੇ ਪਾਲਣ ਵਾਲੇ ਲੋਕ ਕਿਮ ਜੋਂਗ ਓਨ ਨੂੰ ਗਲਤ ਦੱਸ ਰਹੇ ਹਨ ਪਰ ਉਹ ਕੁਝ ਕਰ ਨਹੀਂ ਸਕਦੇ ਹਨ। ਉਨ੍ਹਾਂ ਕੋਲ ਆਦੇਸ਼ ਮੰਨਣ ਤੋਂ ਇਲਾਵਾ ਕੋਈ ਵਿਕਲਪ ਨਹੀਂ ਹੈ।

ਸੰਯੁਕਤ ਰਾਸ਼ਟਰ ਸੰਘ ਦੀ ਇਕ ਹਾਲ ਹੀ ਦੀ ਰਿਪੋਟ ਵਿਚ ਕਿਹਾ ਗਿਆ ਹੈ ਕਿ ਉੱਤਰੀ ਕੋਰੀਆ ਦੇ ਕਰੀਬ 60 ਫੀਸਦੀ ਲੋਕ (2.55 ਕਰੋੜ) ਖਾਣੇ ਦੀ ਕਮੀ ਦਾ ਸਾਹਮਣਾ ਕਰ ਰਹੇ ਹਨ। ਨਿਊਕਲੀਅਰ ਅਤੇ ਲਾਂਗ ਰੇਂਜ ਮਿਜ਼ਾਈਲਾਂ ਕਾਰਨ ਅੰਤਰਰਾਸ਼ਟਰੀ ਪਾਬੰਦੀਆਂ ਕਾਰਨ ਇਥੇ ਭੁੱਖ ਦਾ ਸੰਕਟ ਵਧਿਆ ਹੈ। ਕੋਰੋਨਾਵਾਇਰਸ ਮਹਾਮਾਰੀ ਕਾਰਨ ਚੀਨ ਸਰਹੱਦ ਨੂੰ ਬੰਦ ਕਰਨ ਕਾਰਨ ਸਥਿਤੀ ਹੋਰ ਵਿਗੜ ਗਈ। ਇਥੇ ਜ਼ਿਆਦਾਤਰ ਅਨਾਜ ਚੀਨ ਤੋਂ ਹੀ ਆਉਂਦਾ ਹੈ। ਉੱਤਰੀ ਕੋਰੀਆ ਵਿਚ ਪਿਛਲੇ ਸਾਲ ਕੁਦਰਤੀ ਆਪਦਾਵਾਂ ਜ਼ਿਆਦਾ ਆਈਆਂ, ਜਿਸ ਕਾਰਨ ਫਸਲ ਘੱਟ ਹੋਈ।


Khushdeep Jassi

Content Editor

Related News