ਭਾਰਤ ’ਚ ਕੋਰੋਨਾ ਪੀੜਤਾਂ ਲਈ ਰਾਹਤ ਭਰੀ ਖ਼ਬਰ, ਹਸਪਤਾਲਾਂ ’ਚ ਬੈੱਡਾਂ ਦੀ ਜਾਣਕਾਰੀ ਲਈ ਆਨਲਾਈਨ ਪੋਰਟਲ ਸ਼ੁਰੂ

Wednesday, Jun 02, 2021 - 02:13 PM (IST)

ਭਾਰਤ ’ਚ ਕੋਰੋਨਾ ਪੀੜਤਾਂ ਲਈ ਰਾਹਤ ਭਰੀ ਖ਼ਬਰ, ਹਸਪਤਾਲਾਂ ’ਚ ਬੈੱਡਾਂ ਦੀ ਜਾਣਕਾਰੀ ਲਈ ਆਨਲਾਈਨ ਪੋਰਟਲ ਸ਼ੁਰੂ

ਨਿਊਯਾਰਕ (ਭਾਸ਼ਾ) : ਅਮਰੀਕੀ ਭਾਰਤੀ ਭਾਈਚਾਰੇ ਅਤੇ ਭਾਰਤ ਦੇ ਡਾਕਟਰਾਂ ਅਤੇ ਪੇਸ਼ੇਵਰਾਂ ਦੇ ਇਕ ਸਮੂਹ ਨੇ ਆਪਣੀ ਤਰ੍ਹਾਂ ਦਾ ਪਹਿਲਾ ਆਨਲਾਈਨ ਪੋਰਟਲ ਸ਼ੁਰੂ ਕੀਤਾ ਹੈ ਜੋ ਭਾਰਤ ਵਿਚ ਹਸਪਤਾਲਾਂ ਵਿਚ ਬੈੱਡਾਂ ਦੀ ਉਪਲਬੱਧਤਾ ਦੇ ਬਾਰੇ ਵਿਚ ਅਸਲ ਸਮੇਂ ਦੇ ਨਾਲ ਜਾਣਕਾਰੀ ਦੇਵੇਗਾ। ਇਸ ਦਾ ਮਕਸਦ ਕੋਵਿਡ-19 ਦੇ ਮਰੀਜ਼ਾਂ ਨੂੰ ਅਹਿਮ ਅਤੇ ਸਮਾਂ ਰਹਿੰਦੇ ਸੂਚਨਾ ਮੁਹੱਈਆ ਕਰਾਉਣਾ ਹੈ।

ਇਹ ਵੀ ਪੜ੍ਹੋ: ਚੀਨ ’ਚ ਮਿਲੀ 3 ਬੱਚੇ ਪੈਦਾ ਕਰਨ ਦੀ ਇਜਾਜ਼ਤ, ਪਰ ਇਕ ਬੱਚਾ ਪਾਲਣ ’ਚ ਖ਼ਰਚ ਹੁੰਦੇ ਨੇ ਕਰੋੜਾਂ ਰੁਪਏ

ਵਾਸ਼ਿੰਗਟਨ ਵਿਚ ਰਹਿਣ ਵਾਲੇ ਡਾ. ਰਾਜੇਸ਼ ਅਨੁਮੋਲੁ ਨੇ ਕਿਹਾ ਕਿ ‘ਪ੍ਰੋਜੈਕਟ ਮਦਦ’ ਨਾਲ ‘MadadMaps.com’ ਭਾਰਤ ਦਾ ਪਹਿਲਾ ਦੇਸ਼ਵਿਆਪੀ ਪੋਰਟਲ ਹੈ, ਜਿਸ ਵਿਚ ਹਸਪਤਾਲਾਂ ਵਿਚ ਬੈੱਡਾਂ ਦੀ ਉਪਲਬੱਧਤਾ ਦੇ ਬਾਰੇ ਵਿਚ ਅਸਲ ਸਮੇਂ ਦੇ ਮੁਤਾਬਕ ਜਾਣਕਾਰੀਆਂ ਮਿਲਣਗੀਆਂ।’ ਉਨ੍ਹਾਂ ਦੱਸਿਆ ਕਿ ਇਹ ਪੋਰਟਲ ਸਰਕਾਰ ਅਤੇ ਨਿੱਜੀ ਹਸਪਤਾਲਾਂ ਲਈ ਹਰ ਭਾਰਤੀ ਸ਼ਹਿਰ ਅਤੇ ਸੂਬਿਆਂ ਵਿਚ ਹਸਪਤਾਲ ਵਿਚ ਬੈੱਡਾਂ ਦੀ ਉਪਲਬੱਧਤਾ ਦੇ ਬਾਰੇ ਵਿਚ ਸਾਰੀਆਂ ਪ੍ਰਮੁੱਖ ਆਨਲਾਈਨ ਵੈਬਸਾਈਟਾਂ ਤੋਂ ਸੂਚਨਾ ਕੱਢਣ ਲਈ ਇਕ ਖ਼ਾਸ ਐਲਗੋਰਿਦਮ ਦਾ ਇਸਤੇਮਾਲ ਕਰਦਾ ਹੈ।

ਇਹ ਵੀ ਪੜ੍ਹੋ: ਕੋਰੋਨਾ ਕਾਲ ’ਚ ਕ੍ਰਿਕਟਰ ਯੁਵਰਾਜ ਸਿੰਘ ਨੇ ਕੀਤਾ ਵੱਡਾ ਐਲਾਨ, ਲੋਕਾਂ ਦੀ ਮਦਦ ਲਈ ਕਰਨਗੇ ਇਹ ਨੇਕ ਕੰਮ

ਪ੍ਰੋਜੈਕਟ ਮਦਦ ਨੇ ਇਕ ਬਿਆਨ ਵਿਚ ਕਿਹਾ, ‘ਕੋਵਿਡ-19 ਨਾਲ ਲੜ ਰਹੇ ਭਾਰਤੀ ਪਰਿਵਾਰ ਆਕਸੀਜਨ ਸਪਲਾਈ, ਵੈਂਟੀਲੇਟਰ ਜਾਂ ਆਈ.ਸੀ.ਯੂ. ਵਿਚ ਬੈੱਡਾਂ ਦੀ ਉਪਲਬੱਧਤਾ ਵਰਗੇ ਉਚਿਤ ਦੇਖ਼ਭਾਲ ਨਾਲ ਜੂਝ ਰਹੇ ਹਨ।’ ਇਸ ਵਿਚ ਕਿਹਾ ਗਿਆ ਹੈ, ‘ਪੂਰੇ ਦੇਸ਼ ਵਿਚ ਹਸਪਤਾਲ ਵਿਚ ਇਕ ਬੈੱਡ ਲੱਭਣ ਲਈ ਸਾਡੇ ਨਾਗਰਿਕਾਂ ਨੂੰ ਹਰ ਹਸਪਤਾਲ ਨੂੰ ਫੋਨ ਕਰਨਾ ਪੈਂਦਾ ਹੈ ਜਾਂ ਸੋਸ਼ਲ ਮੀਡੀਆ ’ਤੇ ਅਪੀਲ ਕਰਨੀ ਪੈਂਦੀ ਹੈ।’ ਇਹ ਵੈਬਸਾਈਟ ਅਹਿਮ ਅਤੇ ਅਸਲ ਸਮੇਂ ਦੇ ਮੁਤਾਬਕ ਜਾਣਕਾਰੀਆਂ ਉਪਲੱਬਧ ਕਰਾਏਗੀ ਜਿਵੇਂ ਕਿ ਹਪਸਤਾਲ ਦਾ ਨਾਮ ਅਤੇ ਸਥਾਨ, ਆਈ.ਸੀ.ਯੂ. ਬੈੱਡ ਦੀ ਉਪਲੱਬਧਤਾ, ਵੈਂਟੀਲੇਟਰ, ਆਕਸੀਜਨ ਸਪਲਾਈ, ਬਿਨਾਂ ਆਕਸੀਜਨ ਵਾਲੇ ਬੈੱਡ ਆਦਿ।

ਇਹ ਵੀ ਪੜ੍ਹੋ: WHO ਨੇ ਐਮਰਜੈਂਸੀ ਵਰਤੋਂ ਲਈ ਚੀਨ ਦੇ ਦੂਜੇ ਟੀਕੇ 'Sinovac' ਨੂੰ ਦਿੱਤੀ ਮਨਜ਼ੂਰੀ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


author

cherry

Content Editor

Related News