ਸ਼ੂਗਰ ਦੀ ਦਵਾਈ ਨਾਲ ਕੋਰੋਨਾ ਦਾ ਖਤਰਾ ਹੁੰਦਾ ਹੈ ਘੱਟ : ਅਧਿਐਨ
Tuesday, Sep 28, 2021 - 10:43 PM (IST)
ਵਾਸ਼ਿੰਗਟਨ-ਮੋਟਾਪਾ ਅਤੇ ਟਾਈਪ-2 ਸ਼ੂਗਰ ਦੇ ਇਲਾਜ 'ਚ ਇਸਤੇਮਾਲ ਹੋਣ ਵਾਲੀ ਦਵਾਈ ਨਾਲ ਕੋਵਿਡ-19 ਨਾਲ ਪੀੜਤ ਅਜਿਹੇ ਮਰੀਜ਼ਾਂ ਦੇ ਹਸਪਤਾਲ 'ਚ ਦਾਖਲ ਹੋਣਾ, ਸਾਹ ਲੈਣ 'ਚ ਆਉਣ ਵਾਲੀਆਂ ਦਿੱਕਤਾਂ ਦਾ ਖਤਰਾ ਘੱਟ ਹੋ ਸਕਦਾ ਹੈ, ਜੋ ਟਾਈਪ-2 ਸ਼ੂਗਰ ਨਾਲ ਪੀੜਤ ਹੋਣ। ਇਕ ਅਧਿਐਨ 'ਚ ਪਤਾ ਚੱਲਿਆ ਹੈ ਕਿ ਵਾਇਰਲ ਬੀਮਾਰੀ ਨਾਲ ਪੀੜਤ ਹੋਣ ਤੋਂ 6 ਮਹੀਨੇ ਪਹਿਲਾਂ ਜੇਕਰ ਮਰੀਜ਼ ਨੇ ਇਹ ਦਵਾਈ ਲਈ ਹੈ ਤਾਂ ਉਸ 'ਚ ਕੋਵਿਡ-19 ਦਾ ਖਤਰਾ ਘੱਟ ਹੋ ਜਾਂਦਾ ਹੈ।
ਇਹ ਵੀ ਪੜ੍ਹੋ : ਪੰਜਾਬ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਯੋਗਿੰਦਰ ਢੀਂਗਰਾ ਨੇ ਵੀ ਦਿੱਤਾ ਅਸਤੀਫਾ
ਅਮਰੀਕਾ 'ਚ ਪੇਨ ਸਟੇਟ ਕਾਲਜ ਆਫ ਮੈਡੀਸਨ ਦੇ ਖੋਜਕਰਤਾਵਾਂ ਨੇ ਟਾਈਪ-2 ਸ਼ੂਗਰ ਨਾਲ ਪੀੜਤ ਕਰੀਬ 30 ਹਜ਼ਾਰ ਮਰੀਜ਼ਾਂ ਦੇ ਇਲੈਕਟ੍ਰਾਨਿਕ ਮੈਡੀਕਲ ਰਿਕਾਰਡ ਦਾ ਵਿਸ਼ਲੇਸ਼ਣ ਕੀਤਾ, ਜੋ ਜਨਵਰੀ ਅਤੇ ਸਤੰਬਰ 2020 ਦਰਮਿਆਨ ਸਾਰਸ-ਸੀ.ਓ.ਵੀ.-2 ਨਾਲ ਪੀੜਤ ਪਾਏ ਗਏ ਸਨ। 'ਡਾਇਬਟੀਜ਼' ਮੈਗਜ਼ੀਨ 'ਚ ਮੰਗਲਵਾਰ ਨੂੰ ਪ੍ਰਕਾਸ਼ਿਤ ਅਧਿਐਨ 'ਚ ਦੱਸਿਆ ਗਿਆ ਹੈ ਕਿ ਦਵਾਈ ਗਲੂਕਾਗੋਨ-ਲਾਈਕ ਪੇਪਟਾਈਡ-1 ਰਿਸੈਪਟਰ (ਜੀ.ਐੱਲ.ਪੀ.-1ਆਰ) ਦਾ ਹੋਰ ਪ੍ਰੀਖਣ ਕੀਤਾ ਜਾਣਾ ਚਾਹੀਦਾ ਕਿ ਉਹ ਕੋਵਿਡ-19 ਵਿਰੁੱਧ ਸੰਭਾਵਿਤ ਸੁਰੱਖਿਆ ਪ੍ਰਦਾਨ ਕਰ ਸਕਦਾ ਹੈ।
ਇਹ ਵੀ ਪੜ੍ਹੋ : ਬ੍ਰਿਟੇਨ ਦਾ ਵੈਲਿੰਗਟਨ ਕਾਲਜ ਭਾਰਤ 'ਚ ਖੋਲ੍ਹੇਗਾ ਸਕੂਲ
ਪੇਨ ਸਟੇਟ 'ਚ ਪ੍ਰੋਫੈਸਰ ਪੈਟ੍ਰੀਸੀਆ ਗ੍ਰਿਗਸਨ ਨੇ ਕਿਹਾ ਕਿ ਸਾਡੇ ਨਤੀਜੇ ਕਾਫੀ ਉਤਸ਼ਾਹਜਨਕ ਹਨ ਕਿਉਂਕਿ ਜੀ.ਐੱਲ.ਪੀ.-1 ਆਰ ਕਾਫੀ ਸੁਰੱਖਿਆ ਪ੍ਰਦਾਨ ਕਰਨ ਵਾਲੇ ਪ੍ਰਤੀਤ ਹੁੰਦਾ ਹੈ ਪਰ ਇਨ੍ਹਾਂ ਦਵਾਈਆਂ ਦਾ ਇਸਤੇਮਾਲ ਅਤੇ ਟਾਈਪ-2 ਸ਼ੂਗਰ ਨਾਲ ਪੀੜਤ ਮਰੀਜ਼ਾਂ 'ਚ ਕੋਵਿਡ-19 ਦੇ ਗੰਭੀਰ ਖਤਰਿਆਂ ਨੂੰ ਘੱਟ ਕਰਨ ਦਰਮਿਆਨ ਸੰਬੰਧ ਸਥਾਪਤ ਕਰਨ ਲਈ ਹੋਰ ਖੋਜ ਦੀ ਲੋੜ ਹੈ। ਖੋਜਕਰਤਾਵਾਂ ਮੁਤਾਬਕ ਕੋਵਿਡ-19 ਕਾਰਨ ਹਸਪਤਾਲ 'ਚ ਦਾਖਲ ਕੀਤੇ ਜਾਣ ਅਤੇ ਮੌਤ ਤੋਂ ਬਚਣ ਲਈ ਟੀਕਾ ਸਭ ਤੋਂ ਪ੍ਰਭਾਵੀ ਸੁਰੱਖਿਆ ਹੈ ਪਰ ਗੰਭੀਰ ਇਨਫੈਕਸ਼ਨ ਨਾਲ ਪੀੜਤ ਮਰੀਜ਼ਾਂ ਦੀ ਹਾਲਤ 'ਚ ਸੁਧਾਰ ਲਈ ਵਾਧੂ ਪ੍ਰਭਾਵੀ ਇਲਾਜ ਦੀ ਜ਼ਰੂਰਤ ਹੈ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਰਜ਼ੀਆ ਸੁਲਤਾਨਾ ਨੇ ਕੈਬਨਿਟ ਮੰਤਰੀ ਦੇ ਅਹੁਦੇ ਤੋਂ ਦਿੱਤਾ ਅਸਤੀਫ਼ਾ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।