ਦੀਵਾਲੀ ਦੀ ਰਾਤ ਗੋਲ਼ੀਆਂ ਦੀ ਆਵਾਜ਼ ਨਾਲ ਕੰਬਿਆ ਜਲੰਧਰ! ਬਰਗਰ ਖਾ ਰਹੇ ਨੌਜਵਾਨ ਦਾ ਬੇਰਹਿਮੀ ਨਾਲ ਕਤਲ
Wednesday, Oct 22, 2025 - 11:17 AM (IST)

ਜਲੰਧਰ (ਮਹੇਸ਼)–ਦੀਵਾਲੀ ਦੇ ਤਿਉਹਾਰ ਨੂੰ ਲੈ ਕੇ ਸ਼ਹਿਰ ਵਿਚ ਕਮਿਸ਼ਨਰੇਟ ਪੁਲਸ ਵੱਲੋਂ ਰੱਖੀ ਗਈ ਸਖ਼ਤ ਚੌਕਸੀ ਦੇ ਬਾਵਜੂਦ ਰਾਮਾ ਮੰਡੀ ਬਾਜ਼ਾਰ ਵਿਚ ਦੀਵਾਲੀ ਦੀ ਰਾਤ ਨੂੰ ਬਰਗਰ ਖਾ ਰਹੇ ਇਕ ਨੌਜਵਾਨ ਦੀ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੀ ਪਛਾਣ ਸੁਮਿਤ ਪੁੱਤਰ ਨਾਰਾਇਣ ਰਾਏ ਨਿਵਾਸੀ ਰਣਜੀਤ ਐਨਕਲੇਵ, ਦੀਪ ਨਗਰ, ਜਲੰਧਰ ਕੈਂਟ ਵਜੋਂ ਹੋਈ ਹੈ, ਜੋਕਿ ਮੂਲ ਰੂਪ ਤੋਂ ਬਿਹਾਰ ਦੇ ਜ਼ਿਲ੍ਹਾ ਸੀਤਾਮੜੀ ਦੇ ਥਾਣਾ ਨਾਨਪੁਰਾ ਵਿਚ ਪੈਂਦੇ ਪਿੰਡ ਕੁਰਹਰ ਦਾ ਰਹਿਣ ਵਾਲਾ ਸੀ।
ਇਹ ਵੀ ਪੜ੍ਹੋ: ਪੰਜਾਬ 'ਚ ਅਗਲੇ 4-5 ਦਿਨਾਂ ਤੱਕ...ਮੌਸਮ ਵਿਭਾਗ ਨੇ ਜਾਰੀ ਕੀਤੀ Latest Update
ਉਕਤ ਸੂਚਨਾ ਮਿਲਦੇ ਹੀ ਥਾਣਾ ਰਾਮਾ ਮੰਡੀ ਦੇ ਐੱਸ. ਐੱਚ. ਓ. ਮਨਜਿੰਦਰ ਸਿੰਘ ਸਮੇਤ ਪੁਲਸ ਪਾਰਟੀ ਮੌਕੇ ’ਤੇ ਪਹੁੰਚੇ ਅਤੇ ਜਾਂਚ ਸ਼ੁਰੂ ਕੀਤੀ ਪਰ ਪੁਲਸ ਦੇ ਪਹੁੰਚਣ ਤੋਂ ਪਹਿਲਾਂ ਹੀ ਸੁਮਿਤ ਨੂੰ ਗੋਲ਼ੀਆਂ ਮਾਰਨ ਵਾਲੇ ਅੱਧੀ ਦਰਜਨ ਦੇ ਲਗਭਗ ਹਮਲਾਵਰ ਮੌਕੇ ਤੋਂ ਫ਼ਰਾਰ ਹੋ ਚੁੱਕੇ ਸਨ। ਪੁਲਸ ਨੂੰ ਦਿੱਤੇ ਬਿਆਨਾਂ ਵਿਚ ਰਾਜਨ ਪੁੱਤਰ ਦਰਸ਼ਨ ਲਾਲ ਨਿਵਾਸੀ ਕ੍ਰਿਸ਼ਨਾ ਸਵੀਟਸ ਵਾਲੀ ਗਲੀ ਰਾਮਾ ਮੰਡੀ ਨੇ ਦੱਸਿਆ ਕਿ ਦੀਵਾਲੀ ਦੀ ਰਾਤ ਨੂੰ 11 ਵਜੇ ਦੇ ਲਗਭਗ ਉਹ ਖ਼ੁਦ ਅਤੇ ਉਨ੍ਹਾਂ ਦੇ ਤਿੰਨ ਹੋਰ ਦੋਸਤਾਂ ਆਤਿਸ਼ ਪੁੱਤਰ ਮੰਗਤ ਨਿਵਾਸੀ ਕ੍ਰਿਸ਼ਨਾ ਸਵੀਟਸ ਵਾਲੀ ਗਲੀ, ਅਨਿਕੇਤ ਨਿਵਾਸੀ ਭੂਰ ਮੰਡੀ ਜਲੰਧਰ ਕੈਂਟ ਅਤੇ ਕਤਲ ਕੀਤੇ ਗਏ ਸੁਮਿਤ ਦੇ ਨਾਲ ਪੰਜਾਬ ਨੈਸ਼ਨਲ ਬੈਂਕ ਰਾਮਾ ਮੰਡੀ ਦੇ ਨੇੜੇ ਬਰਗਰ ਦੀ ਰੇਹੜੀ ’ਤੇ ਬਰਗਰ ਖਾ ਰਹੇ ਸਨ।
ਇਹ ਵੀ ਪੜ੍ਹੋ: Punjab: ਦੀਵਾਲੀ ਮੌਕੇ ਉਜੜਿਆ ਸਰਪੰਚ ਦਾ ਘਰ! ਨਸ਼ੇ ਦੀ ਭੇਟ ਚੜ੍ਹਿਆ ਜਵਾਨ ਪੁੱਤ
ਇਸ ਦੌਰਾਨ ਅਭੀ ਬੰਗੜ ਨਿਵਾਸੀ ਚੁਗਿੱਟੀ ਜਲੰਧਰ ਅਤੇ ਤੁਸ਼ਾਰ ਨਿਵਾਸੀ ਪਿੰਡ ਨੰਗਲ ਸ਼ਾਮਾ ਜਲੰਧਰ ਆਪਣੇ ਲਗਭਗ ਅੱਧੀ ਦਰਜਨ ਦੋਸਤਾਂ ਨਾਲ ਬਰਗਰ ਵਾਲੀ ਰੇਹੜੀ ’ਤੇ ਆ ਗਏ। ਉਕਤ ਲੋਕਾਂ ਦੀ ਕਿਸੇ ਗੱਲ ਨੂੰ ਲੈ ਕੇ ਸੁਮਿਤ ਨਾਲ ਬਹਿਸ ਹੋਣ ਲੱਗ ਪਈ। ਉਸ ਦੇ ਬਾਅਦ ਅਭੀ, ਤੁਸ਼ਾਰ ਅਤੇ ਉਨ੍ਹਾਂ ਦੇ ਹੋਰ ਦੋਸਤਾਂ ਨੇ ਸੁਮਿਤ ਨੂੰ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਸੁਮਿਤ ਦੇ ਵਿਰੋਧ ਕਰਨ ’ਤੇ ਅਭੀ ਨੇ ਆਪਣੇ ਡੱਬ ਵਿਚੋਂ ਪਿਸਤੌਲ ਕੱਢੀ ਅਤੇ ਸੁਮਿਤ ਨੂੰ ਗੋਲ਼ੀ ਮਾਰ ਦਿੱਤੀ, ਜੋਕਿ ਸੁਮਿਤ ਦੀ ਛਾਤੀ ਦੇ ਉੱਪਰ ਵਾਲੇ ਹਿੱਸੇ ਵਿਚ ਗਰਦਨ ਦੇ ਨੇੜੇ ਜਾ ਕੇ ਲੱਗੀ।
ਸੁਮਿਤ ਆਪਣੀ ਜਾਨ ਬਚਾਉਣ ਲਈ ਕ੍ਰਿਸ਼ਨਾ ਸਵੀਟਸ ਵਾਲੀ ਗਲੀ ਵਿਚ ਚਲਾ ਗਿਆ। ਰਾਜਨ ਨੇ ਕਿਹਾ ਕਿ ਉਹ ਵੀ ਸੁਮਿਤ ਦੇ ਪਿੱਛੇ ਚਲੇ ਗਏ। ਇਸ ਦੌਰਾਨ ਅਭੀ ਬੰਗੜ ਨੇ ਆਪਣੀ ਪਿਸਤੌਲ ਨਾਲ 2-3 ਗੋਲ਼ੀਆਂ ਹੋਰ ਚਲਾ ਦਿੱਤੀਆਂ। ਗੋਲ਼ੀ ਲੱਗਣ ਦੇ ਕੁਝ ਸਮੇਂ ਬਾਅਦ ਹੀ ਸੁਮਿਤ ਗਲੀ ਵਿਚ ਜਾ ਕੇ ਜ਼ਮੀਨ ’ਤੇ ਡਿੱਗ ਪਿਆ। ਉਸ ਨੂੰ ਗੰਭੀਰ ਹਾਲਤ ਵਿਚ ਰਾਮਾ ਮੰਡੀ ਦੇ ਇਕ ਨਿੱਜੀ ਹਸਪਤਾਲ ਵਿਚ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ।
ਥਾਣਾ ਇੰਚਾਰਜ ਮਨਜਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਨੇ ਰਾਜਨ ਦੇ ਬਿਆਨਾਂ ’ਤੇ ਅਭੀ ਬੰਗੜ ਅਤੇ ਤੁਸ਼ਾਰ ਸਮੇਤ ਅੱਧੀ ਦਰਜਨ ਹਮਲਾਵਰਾਂ ਖ਼ਿਲਾਫ਼ 103 (1), 351 (2), 190 ਅਤੇ 191 (3) ਬੀ. ਐੱਨ. ਐੱਸ. ਅਤੇ ਆਰਮਜ਼ ਐਕਟ 1959 ਤਹਿਤ ਥਾਣਾ ਰਾਮਾ ਮੰਡੀ ਵਿਚ 301 ਨੰਬਰ ਐੱਫ. ਆਈ. ਆਰ. ਦਰਜ ਕਰ ਲਈ ਹੈ।
ਇਹ ਵੀ ਪੜ੍ਹੋ: ਜਲੰਧਰ 'ਚ ਤੇਜ਼ ਰਫ਼ਤਾਰ ਕਾਰ ਦਾ ਕਹਿਰ! ਪਲਟੀ ਗੱਡੀ, ਬਾਈਕ ਸਵਾਰ ਨੌਜਵਾਨ ਦੀ ਦਰਦਨਾਕ ਮੌਤ
ਸੁਮਿਤ ਦਾ ਕਰਵਾਇਆ ਪੋਸਟਮਾਰਟਮ, ਮੁਲਜ਼ਮਾਂ ਦੀ ਭਾਲ ’ਚ ਪੁਲਸ ਨੇ ਕਈ ਜਗ੍ਹਾ ਕੀਤੀ ਰੇਡ
ਪੁਲਸ ਨੇ ਮੰਗਲਵਾਰ ਨੂੰ ਸਵੇਰੇ ਸਿਵਲ ਹਸਪਤਾਲ ਵਿਚੋਂ ਸੁਮਿਤ ਦਾ ਪੋਸਟਮਾਰਟਮ ਕਰਵਾਉਣ ਦੇ ਬਾਅਦ ਉਸ ਦੀ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਹੈ। ਐੱਸ. ਐੱਚ. ਓ. ਨੇ ਦੱਸਿਆ ਕਿ ਪੁਲਸ ਨੇ ਮੁੱਖ ਮੁਲਜ਼ਮ ਅਭੀ ਬੰਗੜ ਅਤੇ ਉਸ ਦੇ ਸਾਥੀਆਂ ਦੀ ਗ੍ਰਿਫ਼ਤਾਰੀ ਲਈ ਪੂਰਾ ਦਿਨ ਕਈ ਜਗ੍ਹਾ ’ਤੇ ਰੇਡ ਕੀਤੀ ਪਰ ਅਜੇ ਤਕ ਕੋਈ ਵੀ ਮੁਲਜ਼ਮ ਪੁਲਸ ਦੇ ਹੱਥ ਨਹੀਂ ਲੱਗਾ। ਹਾਲਾਂਕਿ ਥਾਣਾ ਇੰਚਾਰਜ ਮਨਜਿੰਦਰ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਹੈ ਕਿ ਸੁਮਿਤ ਦੇ ਕਤਲ ਕੇਸ ਵਿਚ ਐੱਫ਼. ਆਈ. ਆਰ. ਨੰਬਰ 301 ਵਿਚ ਨਾਮਜ਼ਦ ਕੀਤੇ ਗਏ ਸਾਰੇ ਮੁਲਜ਼ਮ ਜਲਦ ਪੁਲਸ ਦੀ ਗ੍ਰਿਫ਼ਤ ਵਿਚ ਹੋਣਗੇ।
ਇਹ ਵੀ ਪੜ੍ਹੋ:ਪੰਜਾਬ ਦੇ ਸਾਬਕਾ DGP ਮੁਹੰਮਦ ਮੁਸਤਫਾ ਦੇ ਬੇਟੇ ਦੀ ਮੌਤ ਤੋਂ ਪਹਿਲਾਂ ਦੀ ਨਵੀਂ ਵੀਡੀਓ ਆਈ ਸਾਹਮਣੇ, ਮਚਿਆ ਤਹਿਲਕਾ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8