ਐਮਰਜੈਂਸੀ ਲੈਂਡਿੰਗ ਕਰਦੇ ਹੀ 2 ਹਿੱਸਿਆਂ 'ਚ ਵੰਡਿਆ ਗਿਆ ਜਹਾਜ਼, ਵੇਖੋ ਖ਼ੌਫਨਾਕ ਵੀਡੀਓ

Friday, Apr 08, 2022 - 11:56 AM (IST)

ਐਮਰਜੈਂਸੀ ਲੈਂਡਿੰਗ ਕਰਦੇ ਹੀ 2 ਹਿੱਸਿਆਂ 'ਚ ਵੰਡਿਆ ਗਿਆ ਜਹਾਜ਼, ਵੇਖੋ ਖ਼ੌਫਨਾਕ ਵੀਡੀਓ

ਸੈਨ ਜੋਸ (ਏਜੰਸੀ)- ਡੀ.ਐੱਚ.ਐੱਲ. ਦਾ ਇਕ ਕਾਰਗੋ ਜਹਾਜ਼ ਵੀਰਵਾਰ ਨੂੰ ਸੈਨ ਜੋਸ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਉਤਰਦੇ ਸਮੇਂ ਰਨਵੇਅ 'ਤੇ ਫਿਸਲ ਕੇ 2 ਹਿੱਸਿਆਂ ਵਿੱਚ ਵੰਡਿਆ ਗਿਆ। ਹਾਦਸੇ ਤੋਂ ਬਾਅਦ ਹਵਾਈ ਅੱਡੇ ਨੂੰ ਬੰਦ ਕਰਨਾ ਪਿਆ। ਹਾਲਾਂਕਿ ਹਾਦਸੇ 'ਚ ਚਾਲਕ ਦਲ ਦਾ ਕੋਈ ਮੈਂਬਰ ਜ਼ਖ਼ਮੀ ਨਹੀਂ ਹੋਇਆ ਹੈ।

ਇਹ ਵੀ ਪੜ੍ਹੋ: ਅਮਰੀਕਾ ਦੇ ਅਧਿਕਾਰੀ ਦੀ ਭਾਰਤ ਨੂੰ ਧਮਕੀ- ਰੂਸ ਨਾਲ ਗਠਜੋੜ ਕੀਤਾ ਤਾਂ ਚੁਕਾਉਣੀ ਪਵੇਗੀ ਭਾਰੀ ਕੀਮਤ

 

A much clearer version of the crash landing has emerged!

Source: Unknown#DHL #AvGeek pic.twitter.com/FCYbgFaW0H

— AviationSource (@AvSourceNews) April 7, 2022

ਫਾਇਰ ਡਿਪਾਰਟਮੈਂਟ ਨੇ ਕਿਹਾ ਕਿ ਬੋਇੰਗ-757 ਨੇ ਰਾਜਧਾਨੀ ਦੇ ਪੱਛਮ ਵਿਚ ਜੁਆਨ ਸਾਂਤਾਮਾਰੀਆ ਹਵਾਈ ਅੱਡੇ ਤੋਂ ਉਡਾਣ ਭਰੀ ਸੀ, ਪਰ ਹਾਈਡ੍ਰੌਲਿਕ ਸਿਸਟਮ ਵਿਚ ਖ਼ਰਾਬੀ ਦਾ ਪਤਾ ਲੱਗਣ ਤੋਂ ਬਾਅਦ ਉਸ ਨੇ ਵਾਪਸ ਪਰਤਣ ਦਾ ਫੈਸਲਾ ਕੀਤਾ। ਕੋਸਟਾ ਰੀਕਾ ਦੇ ਫਾਇਰ ਡਿਪਾਰਟਮੈਂਟ ਦੇ ਨਿਰਦੇਸ਼ਕ ਹੈਕਟਰ ਸ਼ਾਵੇਜ਼ ਨੇ ਕਿਹਾ ਕਿ ਹਵਾਈ ਅੱਡੇ 'ਤੇ ਉਤਰਦੇ ਸਮੇਂ ਜਹਾਜ਼ ਫਿਸਲ ਗਿਆ ਅਤੇ ਦੋ ਹਿੱਸਿਆਂ ਵਿਚ ਵੰਡਿਆ ਗਿਆ।

ਇਹ ਵੀ ਪੜ੍ਹੋ: ਕੈਨੇਡਾ 'ਚ ਕਪੂਰਥਲਾ ਦੀ 24 ਸਾਲਾ ਪੰਜਾਬਣ ਦੇ ਕਤਲ ਮਾਮਲੇ 'ਚ ਗੋਰਾ ਗ੍ਰਿਫ਼ਤਾਰ

PunjabKesari

ਡੀ.ਐੱਚ.ਐੱਲ. ਦੇ ਬੁਲਾਰੇ ਡੈਨੀਅਲ ਮੈਕਗ੍ਰਾਥ ਨੇ ਕਿਹਾ ਕਿ ਪਾਇਲਟ ਅਤੇ ਸਹਿ-ਪਾਇਲਟ ਦੋਵੇਂ ਸੁਰੱਖਿਅਤ ਹਨ, ਪਰ ਸਾਵਧਾਨੀ ਦੇ ਤੌਰ 'ਤੇ ਡਾਕਟਰੀ ਜਾਂਚ ਕੀਤੀ ਜਾ ਰਹੀ ਹੈ। ਕੰਪਨੀ ਹਵਾਈ ਅੱਡੇ ਦੇ ਅਧਿਕਾਰੀਆਂ ਨਾਲ ਮਿਲ ਕੇ ਜਹਾਜ਼ ਨੂੰ ਰਸਤੇ ਤੋਂ ਹਟਾਉਣ ਦੀ ਕੋਸ਼ਿਸ਼ ਕਰ ਰਹੀ ਹੈ ਤਾਂ ਜੋ ਏਅਰਲਾਈਨਾਂ ਨੂੰ ਬਹਾਲ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਹਾਦਸੇ ਦੇ ਸਹੀ ਕਾਰਨਾਂ ਦਾ ਪਤਾ ਜਾਂਚ ਤੋਂ ਬਾਅਦ ਹੀ ਲੱਗੇਗਾ। DHL Deutsche Post DHL ਗਰੁੱਪ ਦੀ ਸਹਾਇਕ ਕੰਪਨੀ ਹੈ।

ਇਹ ਵੀ ਪੜ੍ਹੋ: ਸ੍ਰੀਲੰਕਾ 'ਚ ਹੋਰ ਡੂੰਘਾ ਹੋਇਆ ਆਰਥਿਕ ਸੰਕਟ, ਭਾਰਤ ਨੇ ਭੇਜੀ ਪੈਟਰੋਲ-ਡੀਜ਼ਲ ਦੀ ਵੱਡੀ ਖੇਪ

PunjabKesari

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


author

cherry

Content Editor

Related News