ਇਟਲੀ ਦੀਆਂ ਨਗਰ ਕੌਂਸਲ ਚੋਣਾਂ 'ਚ ਡਾ: ਧਰਮਪਾਲ ਸਿੰਘ ਉਮੀਦਵਾਰ ਘੋਸ਼ਿਤ
Thursday, Nov 07, 2024 - 03:51 PM (IST)

ਰੋਮ/ਮਿਲਾਨ (ਦਲਵੀਰ ਕੈਂਥ,ਸਾਬੀ ਚੀਨੀਆਂ)- ਇਟਲੀ ਵਿੱਚ ਭਾਰਤੀਆਂ ਦੀ ਮਿਹਨਤ ਦੀ ਲੋਹਾ ਮੰਨਦਿਆਂ ਹੁਣ ਹੌਲੀ-ਹੌਲੀ ਇਟਲੀ ਦੀਆਂ ਸਿਆਸੀ ਪਾਰਟੀਆਂ ਭਾਰਤੀ ਭਾਈਚਾਰੇ ਵਿੱਚੋਂ ਆਪਣੀ ਪਾਰਟੀ ਲਈ ਉਮੀਦਵਾਰ ਐਲਾਨ ਰਹੀਆਂ ਹਨ। ਅਜਿਹਾ ਕਰ ਕੇ ਸਿਆਸੀ ਪਾਰਟੀਆਂ ਇਸ ਗੱਲ ਨੂੰ ਪ੍ਰਤੱਖ ਕਰ ਰਹੀਆਂ ਹਨ ਕਿ ਹੋਰ ਦੇਸ਼ਾਂ ਵਾਂਗਰ ਇਟਲੀ ਦੀ ਸਿਆਸਤ ਵਿੱਚ ਭਾਰਤੀ ਲੋਕ ਵੀ ਭੱਵਿਖ ਵਿੱਚ ਅਹਿਮ ਰੋਲ ਨਿਭਾਉਣਗੇ। ਜਿਸ ਦੇ ਚੱਲਦਿਆਂ ਰਾਜਧਾਨੀ ਰੋਮ ਦੇ ਭਾਰਤੀ ਭਾਈਚਾਰੇ ਦੀ ਸੰਘਣੀ ਆਬਾਦੀ ਵਾਲੇ ਸ਼ਹਿਰ ਅਨਸੀਓ ਵਿਖੇ ਨਗਰ ਕੌਂਸਲ ਦੀਆਂ ਚੋਣਾਂ 17 ਅਤੇ 18 ਨਵੰਬਰ ਨੂੰ ਹੋਣ ਜਾ ਰਹੀਆਂ ਹਨ। ਇਟਲੀ ਦੀ ਸਿਆਸੀ ਪਾਰਟੀ ਪੀ ਡੀ ਵਲੋ ਭਾਰਤੀ ਭਾਈਚਾਰੇ ਦੀ ਇਟਲੀ ਵਿੱਚ ਅਬਾਦੀ ਨੂੰ ਦੇਖਦਿਆਂ ਹੋਇਆ ਇਲਾਕੇ ਦੇ ਸਮਾਜ ਸੇਵੀ ਤੇ ਕਾਰੋਬਾਰੀ ਡਾਕਟਰ ਧਰਮਪਾਲ ਸਿੰਘ ਨੂੰ ਨਗਰ ਕੌਂਸਲ ਲਈ ਕੌਂਸਲ ਦੇ ਮੈਂਬਰ ਬਣਨ ਲਈ ਉਮੀਦਵਾਰ ਐਲਾਨਿਆ ਗਿਆ ਹੈ।
ਪੜ੍ਹੋ ਇਹ ਅਹਿਮ ਖ਼ਬਰ- Canada ਦਾ ਭਾਰਤੀਆਂ ਨੂੰ ਇਕ ਹੋਰ ਵੱਡਾ ਝਟਕਾ, ਹੁਣ ਨਹੀਂ ਮਿਲੇਗਾ 10 ਸਾਲ ਦਾ ਵਿਜ਼ਟਰ ਵੀਜ਼ਾ
3 ਦਹਾਕਿਆਂ ਤੋਂ ਵੀ ਵਧੇਰੇ ਸਮੇਂ ਤੋਂ ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਤਾਜਪੁਰ ਤੋਂ ਭੱਵਿਖ ਰੁਸ਼ਨਾਉਣ ਇਟਲੀ ਆਏ ਡਾਕਟਰ ਧਰਮਪਾਲ ਸਿੰਘ ਨੇ ਦ੍ਰਿੜ ਇਰਾਦਿਆਂ ਤੇ ਹੱਡ ਭੰਨਵੀਂ ਮਿਹਨਤ ਮੁਸ਼ਕਤ ਨਾਲ ਅੱਜ ਕਾਰੋਬਾਰ ਤੇ ਸਮਾਜ ਸੇਵਾ ਖੇਤਰ ਰਾਹੀ ਮਾਪਿਆਂ ਸਮੇਤ ਦੇਸ਼ ਦਾ ਨਾਮ ਚਮਕਾਇਆ ਹੈ। ਜਿਸ ਦੇ ਮੱਦੇਨਜ਼ਰ ਇਲਾਕੇ ਦੇ ਇਟਾਲੀਅਨ, ਭਾਰਤੀ ਭਾਈਚਾਰੇ ਸਮੇਤ ਪੀ ਡੀ ਪਾਰਟੀ ਦੇ ਮੇਅਰ ਦੇ ਅਹੁੱਦੇ ਦੇ ਦਾਅਵੇਦਾਰ ਓਰੈਲੀਓ ਫਾਸ਼ੀਓ ਨਾਲ ਡਾਕਟਰ ਧਰਮਪਾਲ ਸਿੰਘ ਨੂੰ ਆਪਣੇ ਸਹਿਯੋਗੀ ਵਜੋਂ ਚੋਣ ਮੈਦਾਨ ਵਿੱਚ ਉਤਾਰਿਆ ਹੈ। ਡਾਕਟਰ ਧਰਮਪਾਲ ਸਿੰਘ ਨੇ ਦੱਸਿਆ ਉਹ ਭਾਰਤੀ ਭਾਈਚਾਰੇ ਦੀ ਸਹਮਿਤੀ ਨਾਲ ਇਸ ਚੋਣ ਅਖਾੜੇ ਵਿੱਚ ਉਤਰੇ ਹਨ ਤਾਂ ਜੋ ਭਾਈਚਾਰੇ ਦੀਆਂ ਦਰਪੇਸ਼ ਮੁਸ਼ਕਿਲਾਂ ਦਾ ਕੋਈ ਸਾਰਥਿਕ ਹੱਲ ਹੋ ਸਕੇ। ਦੂਜੇ ਪਾਸੇ ਨਗਰ ਕੌਂਸਲ ਦੀਆਂ ਚੋਣਾ ਵਿੱਚ ਡਾ : ਧਰਮਪਾਲ ਸਿੰਘ ਨੂੰ ਸਲਾਹਕਾਰ ਦੇ ਅਹੁੱਦੇ ਦੇ ਉਮੀਦਵਾਰ ਐਲਾਨੇ ਜਾਣ ਨਾਲ ਪਰਵਿਾਰ ਸਮੇਤ ਭਾਈਚਾਰੇ ਵਿੱਚ ਡਾਹਢੀ ਖੁਸ਼ੀ ਦੇਖੀ ਜਾ ਰਹੀ ਹੈ ਕਿਉਂਕਿ ਧਰਮਪਾਲ ਇੱਕ ਉੱਘੇ ਕਾਰੋਬਾਰੀ ਸਮੇਤ ਸਮਾਜ ਸੇਵੀ ਸੰਸਥਾ ਦੇ ਮੋਹਰੀ ਵੀ ਰਹਿ ਚੁੱਕੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।