ਭਾਰਤ ਇਕ ਸਥਿਰ ਅਤੇ ਬਿਹਤਰ ਲੋਕਤੰਤਰੀ ਦੇਸ਼ ਹੈ : ਦਲਾਈ ਲਾਮਾ
Tuesday, Jan 24, 2023 - 05:32 PM (IST)
ਧਰਮਸ਼ਾਲਾ (ਬਿਊਰੋ)—ਤਿੱਬਤੀ ਅਧਿਆਤਮਕ ਨੇਤਾ 14ਵੇਂ ਦਲਾਈ ਲਾਮਾ ਸੋਮਵਾਰ ਨੂੰ ਧਰਮਸ਼ਾਲਾ ਸਥਿਤ ਆਪਣੇ ਜਲਾਵਤਨ ਘਰ ਵਾਪਸ ਪਹੁੰਚੇ। ਦਲਾਈ ਲਾਮਾ ਦੇ ਸਵਾਗਤ ਕਰਨ ਲਈ ਬਹੁਤ ਸਾਰੇ ਤਿੱਬਤੀ ਅਤੇ ਵਿਦੇਸ਼ੀ ਪੈਰੋਕਾਰ ਕਾਂਗੜਾ ਹਵਾਈ ਅੱਡੇ 'ਤੇ ਇਕੱਠੇ ਹੋਏ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਲਾਈ ਲਾਮਾ ਨੇ ਕਿਹਾ ਕਿ ਭਾਰਤ ਇੱਕ ਲੋਕਤੰਤਰੀ ਦੇਸ਼ ਹੈ, ਬਹੁਤ ਸਥਿਰ ਅਤੇ ਬਹੁਤ ਵਧੀਆ ਹੈ। ਬੋਧ ਗਯਾ ਦੀ ਇੱਕ ਮਹੀਨੇ ਦੀ ਯਾਤਰਾ ਤੋਂ ਬਾਅਦ ਸੋਮਵਾਰ ਨੂੰ ਤਿੱਬਤੀ ਧਰਮ ਗੁਰੂ ਆਪਣੇ ਸਥਾਈ ਨਿਵਾਸ ਪਹੁੰਚੇ। ਉਨ੍ਹਾਂ ਕਿਹਾ ਕਿ ਬੋਧ ਗਯਾ 'ਚ ਉਹ ਉਨ੍ਹਾਂ ਲੋਕਾਂ ਨੂੰ ਮਿਲੇ ਜੋ ਭਾਰਤ ਦੇ 1000 ਸਾਲ ਪੁਰਾਣੇ ਅਹਿੰਸਾ ਦੇ ਸੰਦੇਸ਼ ਨੂੰ ਲੈ ਕੇ ਜਾਂਦੇ ਹਨ ਅਤੇ ਬੁੱਧ ਧਰਮ ਦਾ ਪ੍ਰਚਾਰ ਕਰਨਾ ਉਨ੍ਹਾਂ ਦਾ ਫਰਜ਼ ਹੈ।
ਦਲਾਈ ਲਾਮਾ ਨੇ ਕਿਹਾ ਕਿ ਭਾਰਤ ਕੋਲ ਹੁਣ ਦਇਆ ਅਤੇ ਅਹਿੰਸਾ ਦਾ 1000 ਸਾਲ ਪੁਰਾਣਾ ਵਿਚਾਰ ਹੈ। ਇਹ ਦੋ ਚੀਜ਼ਾਂ ਅਸਲ 'ਚ ਹਨ। ਉਨ੍ਹਾਂ ਨੇ ਕਿਹਾ ਕਿ ਮਨੁੱਖ ਹੀ ਨਹੀਂ, ਸਗੋਂ ਇਸ ਧਰਤੀ ’ਤੇ ਰਹਿਣ ਵਾਲੇ ਜਾਨਵਰਾਂ ਨੂੰ ਵੀ ਦਇਆ ਅਤੇ ਅਹਿੰਸਾ ਦੀ ਲੋੜ ਹੈ। ਉਨ੍ਹਾਂ ਨੇ ਕਿਹਾ ਕਿ ਅਸਲ 'ਚ ਦੁਨੀਆ ਅਤੇ ਮਨੁੱਖਤਾ ਨੂੰ ਇਨ੍ਹਾਂ ਦਇਆ ਅਤੇ ਅਹਿੰਸਾ ਦੋਵਾਂ ਦੀ ਲੋੜ ਹੈ। ਭਾਰਤ 'ਚ ਰਹਿਣ ਬਾਰੇ ਉਨ੍ਹਾਂ ਨੇ ਕਿਹਾ ਕਿ ਭਾਰਤ 'ਚ ਰਹਿਣਾ ਸ਼ਾਨਦਾਰ ਹੈ।