ਨੇਪਾਲ 'ਚ ਸ਼ਿਵਰਾਤਰੀ ਦੇ ਮੌਕੇ 'ਤੇ ਮੰਦਰਾਂ 'ਚ ਉਮੜੇ ਸ਼ਰਧਾਲੂ
Tuesday, Mar 01, 2022 - 05:17 PM (IST)
ਕਾਠਮੰਡੂ (ਭਾਸ਼ਾ)- ਸ਼ਿਵਰਾਤਰੀ ਦੇ ਮੌਕੇ ‘ਤੇ ਹਜ਼ਾਰਾਂ ਸ਼ਰਧਾਲੂਆਂ ਨੇ ਮੰਗਲਵਾਰ ਨੂੰ ਕਾਠਮੰਡੂ ਦੇ ਪਸ਼ੂਪਤੀਨਾਥ ਮੰਦਰ ਸਮੇਤ ਨੇਪਾਲ ਦੇ ਵੱਖ-ਵੱਖ ਸ਼ਿਵਾਲਿਆਂ ‘ਤੇ ਪੂਜਾ-ਅਰਚਨਾ ਕੀਤੀ। ਨੇਪਾਲ ਦੇ ਸਭ ਤੋਂ ਪ੍ਰਸਿੱਧ ਤਿਉਹਾਰਾਂ ਵਿਚੋਂ ਇਕ ਸ਼ਿਵਰਾਤਰੀ 'ਤੇ ਲਗਭਗ 10 ਲੱਖ ਸ਼ਰਧਾਲੂ ਭਗਵਾਨ ਸ਼ਿਵ ਦੇ ਮੰਦਰ ਵਿਚ ਪੂਜਾ-ਅਰਚਨਾ ਲਈ ਆਉਣ ਦੀ ਉਮੀਦ ਕਰਦੇ ਹਨ, ਕਿਉਂਕਿ ਹਾਲ ਹੀ ਦੇ ਹਫ਼ਤਿਆਂ ਵਿਚ ਦੇਸ਼ ਵਿਚ ਕੋਵਿਡ -19 ਦੇ ਕੇਸਾਂ ਵਿਚ ਕਮੀ ਆਉਣ ਤੋਂ ਬਾਅਦ ਮੰਦਰ, ਸਕੂਲ ਅਤੇ ਬਾਜ਼ਾਰ ਖੁੱਲਣ ਲੱਗੇ ਹਨ।
ਸੋਮਵਾਰ ਨੂੰ ਦੇਸ਼ ਵਿਚ ਕੋਰੋਨਾ ਵਾਇਰਸ ਦੀ ਲਾਗ ਦੇ 180 ਨਵੇਂ ਮਾਮਲੇ ਸਾਹਮਣੇ ਆਏ, ਜਦੋਂ ਕਿ ਜਨਵਰੀ ਵਿਚ ਕੋਵਿਡ-19 ਦੀ ਮਜ਼ਬੂਤ ਲਹਿਰ ਦੌਰਾਨ ਇਕ ਦਿਨ ਵਿਚ 9,000 ਤੋਂ ਵੱਧ ਮਾਮਲੇ ਵੀ ਸਾਹਮਣੇ ਆਏ ਸਨ। ਕਾਠਮੰਡੂ ਵਿਚ ਸਥਿਤ ਪਸ਼ੂਪਤੀਨਾਥ ਮੰਦਰ ਸਭ ਤੋਂ ਮਹੱਤਵਪੂਰਨ ਮੰਦਰਾਂ ਵਿਚੋਂ ਇੱਕ ਹੈ ਅਤੇ ਸ਼ਰਧਾਲੂਆਂ ਵਿਚ ਕਾਫ਼ੀ ਪ੍ਰਸਿੱਧ ਹੈ। ਤਿਉਹਾਰ ਦੌਰਾਨ, ਸ਼ਰਧਾਲੂ ਪੂਰਾ ਦਿਨ ਵਰਤ ਰੱਖਦੇ ਹਨ ਅਤੇ ਬਾਗਮਤੀ ਨਦੀ ਵਿਚ ਇਸ਼ਨਾਨ ਕਰਨ ਤੋਂ ਬਾਅਦ, ਪੂਜਾ ਕਰਨ ਲਈ ਮੰਦਰ ਜਾਂਦੇ ਹਨ।