ਦੁਨੀਆ ਦੀ ਸਭ ਤੋਂ ਪੁਰਾਣੀ ਇਤਾਲਵੀ ਸ਼ਰਾਬ ਦਾ ਪਤਾ ਲਗਾਇਆ
Saturday, Aug 26, 2017 - 01:25 AM (IST)
ਵਾਸ਼ਿੰਗਟਨ-ਵਿਗਿਆਨੀਆਂ ਨੂੰ ਦੁਨੀਆ ਦੀ ਸਭ ਤੋਂ ਪੁਰਾਣੀ ਇਤਾਲਵੀ ਸ਼ਰਾਬ ਦਾ ਸਬੂਤ ਕਾਪਰ ਯੁੱਗ ਦੇ ਵੱਡੇ ਜਾਰ ਤੋਂ ਮਿਲਿਆ ਹੈ। ਇਸ ਜਾਰ ਤੋਂ ਬਰਾਮਦ ਰਸਾਇਣ ਤੋਂ ਪਤਾ ਲੱਗਦਾ ਹੈ ਕਿ ਇਸ ਦੇਸ਼ ਵਿਚ ਸ਼ਰਾਬ ਬਣਾਉਣ ਦੀ ਸ਼ੁਰੂਆਤ ਈਸਾ ਪੂਰਵ ਚੌਥੀ ਸ਼ਤਾਬਦੀ 'ਚ ਹੋ ਗਈ ਸੀ। ਪ੍ਰੰਪਰਿਕ ਰੂਪ ਨਾਲ ਅਜਿਹਾ ਮੰਨਿਆ ਜਾਂਦਾ ਹੈ ਕਿ ਇਟਲੀ ਵਿਚ ਸ਼ਰਾਬ ਉਤਪਾਦਨ ਦੀ ਸ਼ੁਰੂਆਤ ਮੱਧ ਕਾਂਸ ਯੁੱਗ (1300-1100 ਈਸਾ ਪੂਰਵ) ਹੋਈ ਸੀ।
ਅਮਰੀਕਾ ਦੀ ਯੂਨੀਵਰਸਿਟੀ ਆਫ ਸਾਊਥ ਲੋਰੀਨਾ ਦੇ ਵਿਗਿਆਨੀਆਂ ਨੇ ਜਾਰ ਤੋਂ ਮਿਲੇ ਸਬੂਤਾਂ ਦਾ ਰਸਾਇਣਕ ਵਿਸ਼ਲੇਸ਼ਣ ਕੀਤਾ। ਇਟਲੀ ਵਿਚ ਦੱਖਣ-ਪੱਛਮੀ ਤੱਟ ਸਿਸਲੀ ਦੇ ਕ੍ਰੋਨੀਓ ਵਿਚ ਕਾਂਸ ਯੁੱਗ ਵਾਲੀ ਥਾਂ ਤੋਂ ਇਹ ਜਾਰ ਬਰਾਮਦ ਕੀਤਾ ਗਿਆ। ਜਾਰ ਵਿਚ ਬਚੇ ਪਦਾਰਥਾਂ ਵਿਚ ਵਿਗਿਆਨੀਆਂ ਨੇ ਟਾਰਟੈਨਿਕ ਐਸਿਡ ਅਤੇ ਸੋਡੀਅਮ ਸਾਲਟ ਦੀ ਮੌਜੂਦਗੀ ਦੀ ਪੁਸ਼ਟੀ ਕੀਤੀ ਹੈ। ਇਹ ਪਦਾਰਥ ਕੁਦਰਤੀ ਰੂਪ ਨਾਲ ਅੰਗੂਰ ਵਿਚ ਅਤੇ ਸ਼ਰਾਬ ਬਣਾਉਣ ਦੀ ਪ੍ਰਕਿਰਿਆ ਵਿਚ ਮੌਜੂਦ ਰਹਿੰਦਾ ਹੈ। ਇਹ ਖੋਜ ਮਾਈਕ੍ਰੋਕੈਮੀਕਲ ਜਰਨਲ ਵਿਚ ਪ੍ਰਕਾਸ਼ਿਤ ਹੋਈ ਹੈ।
