ਜਜ਼ਬੇ ਨੂੰ ਸਲਾਮ!ਵ੍ਹੀਲਚੇਅਰ 'ਤੇ ਹੋਣ ਦੇ ਬਾਵਜੂਦ ਦੌੜ 'ਚ ਬਣਾਏ ਨੈਸ਼ਨਲ ਰਿਕਾਰਡ, ਹੁਣ ਨਜ਼ਰਾਂ ਪੈਰਾਲੰਪਿਕ ਖੇਡਾਂ 'ਤੇ

Monday, Nov 07, 2022 - 01:22 PM (IST)

ਜਜ਼ਬੇ ਨੂੰ ਸਲਾਮ!ਵ੍ਹੀਲਚੇਅਰ 'ਤੇ ਹੋਣ ਦੇ ਬਾਵਜੂਦ ਦੌੜ 'ਚ ਬਣਾਏ ਨੈਸ਼ਨਲ ਰਿਕਾਰਡ, ਹੁਣ ਨਜ਼ਰਾਂ ਪੈਰਾਲੰਪਿਕ ਖੇਡਾਂ 'ਤੇ

ਸਿਡਨੀ (ਬਿਊਰੋ) ਆਸਟ੍ਰੇਲੀਆ ਦੀ ਨੌਜਵਾਨ ਦੌੜਾਕ ਹੈਲੀ ਮੈਕਕੋਮਬਸ ਨੇ ਦਸ ਸਾਲ ਦੀ ਉਮਰ ਵਿਚ ਦੁਨੀਆ ਭਰ ਦੇ ਪ੍ਰਸ਼ੰਸਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਉਸ ਨੇ ਆਪਣੀ ਮਿਹਨਤ ਅਤੇ ਦ੍ਰਿੜ ਇਰਾਦੇ ਸਦਕਾ ਆਪਣੇ ਛੋਟੇ ਜਿਹੇ ਕਰੀਅਰ ਵਿੱਚ ਕਈ ਤਗਮੇ ਜਿੱਤੇ। ਇਸ ਦੌਰਾਨ ਉਸ ਨੇ ਛੇ ਰਾਸ਼ਟਰੀ ਰਿਕਾਰਡ ਵੀ ਬਣਾਏ। ਹੁਣ ਉਹ ਰਾਸ਼ਟਰੀ ਰਿਕਾਰਡ ਧਾਰਕ ਨੌਜਵਾਨ ਦੌੜਾਕ 2028 ਪੈਰਾਲੰਪਿਕ ਖੇਡਾਂ ਲਈ ਟਿਕਟ 'ਤੇ ਨਜ਼ਰਾਂ ਬਣਾਏ ਹੋਏ ਹੈ। 

ਪਰ ਉਹ ਬਾਕੀ ਅਥਲੈਟਕਿਸ ਦੀ ਤਰ੍ਹਾਂ ਨਹੀਂ ਹੈ ਕਿਉਂਕਿ ਡਾਕਟਰਾਂ ਨੇ ਹੈਲੀ ਦੇ ਬਚਪਨ ਵਿਚ ਹੀ ਉਸ ਦੇ ਮਾਪਿਆਂ ਨੂੰ ਦੱਸਿਆ ਸੀ ਕਿ ਉਹ ਕਦੇ ਤੁਰ ਨਹੀਂ ਸਕੇਗੀ। ਹੈਲੀ ਨੂੰ ਜਨਮ ਤੋਂ ਸਪਾਇਨਾ ਵਿਫਿਡਾ ਬੀਮਾਰੀ ਸੀ।ਇਕ ਅਜਿਹੀ ਸਥਿਤੀ ਜਿਸ ਵਿਚ ਬੱਚੇ ਦੀ ਰੀੜ੍ਹ ਦੀ ਹੱਡੀ ਭਰੂਣ ਵਿਚ ਪੂਰੀ ਤਰ੍ਹਾਂ ਵਿਕਸਿਤ ਨਹੀਂ ਹੁੰਦੀ ਹੈ।ਇਸ ਬੀਮਾਰੀ ਕਾਰਨ ਹੈਲੀ ਨੂੰ ਆਪਣੇ ਲੱਕ ਅਤੇ ਗੋਡਿਆਂ ਦੇ ਹੇਠਾਂ ਕੁਝ ਮਹਿਸੂਸ ਨਹੀਂ ਹੁੰਦਾ। ਪਰ ਉਸ ਦੇ ਅਥਲੈਟਿਕਸ ਕਰੀਅਰ ਵਿਚਾਲੇ ਇਹ ਬੀਮਾਰੀ ਕਦੇ ਅੜਿੱਕਾ ਨਹੀਂ ਬਣ ਸਕੀ। ਇਹ ਸੁਣਨ ਵਿਚ ਅਜੀਬ ਲੱਗੇ ਪਰ ਹੈਲੀ ਦੀ ਜ਼ਿੰਦਗੀ ਅਜਿਹੀ ਹੀ ਹੈ।

ਪੜ੍ਹੋ ਇਹ ਅਹਿਮ ਖ਼ਬਰ-ਮਰਨ ਤੋਂ ਪਹਿਲਾਂ ਮਾਂ ਨੇ ਆਖਰੀ ਵਾਰ ਬਣਾਇਆ ਖਾਣਾ, ਵੀਡੀਓ ਦੇਖ ਭਾਵੁਕ ਹੋਏ ਲੋਕ 

ਹੈਲੀ ਦੀ ਮਾਂ ਕ੍ਰਿਸਟੀਨ ਮੈਕਕਾਮਬੇਸ ਦੱਸਦੀ ਹੈ ਕਿ ਹੈਲੀ ਦੇ ਜਨਮ ਸਮੇਂ ਡਾਕਟਰਾਂ ਨੇ ਕਿਹਾ ਸੀ ਕਿ ਉਹ ਕਦੇ ਤੁਰ ਨਹੀਂ ਸਕੇਗੀ ਪਰ ਅੱਜ ਲੋਕ ਦੇਖ ਰਹੇ ਹਨ ਕਿ ਹੈਲੀ ਹੁਣ ਉਹ ਸਭ ਕਰ ਸਕਦੀ ਹੈ ਜੋ ਉਹ ਚਾਹੁੰਦੀ ਹੈ। ਹਾਲਾਂਕੀ ਹੈਲੀ ਨੂੰ ਦੌੜਦੇ ਸਮੇਂ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਦੌੜਦੇ ਸਮੇਂ ਦੋਵਾਂ ਪੈਰਾਂ ਵਿਚਾਲੇ ਤਾਲਮੇਲ ਬਣਾਉਣਾ ਉਸ ਲਈ ਸਭ ਤੋਂ ਵੱਡੀ ਚੁਣੌਤੀ ਹੈ। ਨਾਲ ਹੀ ਉਸ ਦੇ ਸਰੀਰ ਦੀਆਂ ਨੁਕਸਾਨੀਆਂ ਮਾਸਪੇਸ਼ੀਆਂ 'ਤੇ ਅਸਰ ਪੈਂਦਾ ਹੈ। ਹੈਲੀ ਨੇ ਹਾਲ ਹੀ ਵਿਚ ਕੁਈਨਜ਼ਲੈਂਡ ਦੇ ਆਲ ਸਕੂਲ ਟ੍ਰਾਏਥਲਾਨ ਚੈਂਪੀਅਨਸ਼ਿਪ ਵਿਚ ਹਿੱਸਾ ਲਿਆ। ਦੌੜ ਦੇ ਬਾਅਦ ਹੈਲੀ ਆਪਣੀ ਵ੍ਹੀਲਚੇਅਰ 'ਤੇ ਜਾ ਕੇ ਬੈਠ ਗਈ ਅਤੇ ਕਿਹਾ ਕਿ ਉਸ ਨੂੰ ਦੌੜਨਾ ਬਹੁਤ ਪਸੰਦ ਹੈ।

ਉਹ ਵਿਸ਼ਵ ਪੱਧਰੀ ਟਰੈਕ 'ਤੇ ਆਪਣੀ ਯੋਗਤਾ ਅਤੇ ਗੁਣਵੱਤਾ ਨੂੰ ਸਾਬਤ ਕਰਨਾ ਚਾਹੁੰਦੀ ਹੈ। ਇਸ ਲਈ ਫਿਲਹਾਲ ਉਹ ਕੋਸ਼ਿਸ਼ ਕਰ ਰਹੀ ਹੈ। ਦਸ ਸਾਲਾ ਦੌੜਾਕ ਹੈਲੀ ਨੇ 100, 200, 300, 400, 800 ਅਤੇ 1500 ਮੀਟਰ ਵਿੱਚ ਛੇ ਰਾਸ਼ਟਰੀ ਰਿਕਾਰਡ ਆਪਣੇ ਨਾਮ ਕੀਤੇ ਹਨ। ਇਸ ਲਈ ਮਾਹਿਰਾਂ ਦਾ ਮੰਨਣਾ ਹੈ ਕਿ ਹਵਾ ਦੀ ਰਫ਼ਤਾਰ ਨਾਲ ਚੱਲਣ ਵਾਲੀ ਹੈਲੀ ਯਕੀਨੀ ਤੌਰ 'ਤੇ 2028 'ਚ ਹੋਣ ਵਾਲੀਆਂ ਓਲੰਪਿਕ ਖੇਡਾਂ 'ਚ ਸਫ਼ਲਤਾਪੂਰਵਕ ਪਹੁੰਚ ਸਕੇਗੀ। ਹਾਲਾਂਕਿ ਇਸ ਦੌਰਾਨ ਉਹ 2028 ਵਿੱਚ ਟ੍ਰਾਈਥਲਨ ਵਿੱਚ ਹਿੱਸਾ ਲਵੇਗੀ ਕਿਉਂਕਿ 2028 ਪੈਰਾਲੰਪਿਕ ਵਿੱਚ ਕੋਈ ਐਥਲੈਟਿਕ ਵਰਗ ਨਹੀਂ ਹੈ। ਉਸ ਨੂੰ ਕਈ ਵਾਰ ਬਾਹਰ ਕੱਢਣਾ ਪਿਆ। ਹਾਲਾਂਕਿ ਉਸ ਨੇ ਹਾਰ ਨਹੀਂ ਮੰਨੀ। ਉਸਨੇ ਆਪਣੀ ਸਮਰੱਥਾ ਦਾ ਵਿਕਾਸ ਕੀਤਾ ਅਤੇ ਦੌੜਨਾ ਸ਼ੁਰੂ ਕੀਤਾ।


author

Vandana

Content Editor

Related News