ਐਂਟੀਡਿਪ੍ਰੇਸੈਂਟ ਦੀ ਬਜਾਏ ਸਹੀ ਡਾਈਟ ਨਾਲ ਜਲਦੀ ਠੀਕ ਹੁੰਦਾ ਹੈ ਡਿਪ੍ਰੈਸ਼ਨ

10/14/2019 8:44:51 AM

ਸਿਡਨੀ- ਡਿਪ੍ਰੈਸ਼ਨ ਦੇ ਮਰੀਜ਼ਾਂ ਨੂੰ ਐਂਟੀਡ੍ਰਿਪੇਸੈਂਟ ਦਵਾਈਆਂ ਦਿੱਤੀਆਂ ਜਾਂਦੀਆਂ ਹਨ, ਜੋ ਅੱਗੇ ਜਾ ਕੇ ਉਨ੍ਹਾਂ ਲਈ ਨੁਕਸਾਨਦਾਇਕ ਸਾਬਿਤ ਹੋ ਸਕਦੀਆਂ ਹਨ। ਇਕ ਸਟੱਡੀ ’ਚ ਸਾਹਮਣੇ ਆਇਆ ਹੈ ਕਿ ਅੱਜ-ਕੱਲ ਭੱਜ-ਦੌੜ ਅਤੇ ਕੰਪੀਟੀਟਿਵ ਲਾਈਫ ਸਟਾਈਲ ’ਚ ਸਟ੍ਰੈੱਸ ਅਤੇ ਡਿਪ੍ਰੈਸ਼ਨ ਹੋਣਾ ਆਮ ਗੱਲ ਹੈ। ਡਿਪ੍ਰੈਸ਼ਨ ਦੇ ਮਰੀਜ਼ ਨੂੰ ਆਮ ਤੌਰ ’ਤੇ ਐਂਟੀਡ੍ਰਿਪੇਸੈਂਟ ਦੀਆਂ ਦਵਾਈਆਂ ਦਿੱਤੀਆਂ ਜਾਂਦੀਆਂ ਹਨ, ਭਾਵੇਂ ਕਿ ਲਾਂਗ ਟਰਮ ’ਚ ਇਨ੍ਹਾਂ ਦੇ ਕਈ ਸਾਈਡ ਇਫੈਕਟ ਵੀ ਦੇਖੇ ਗਏ ਹਨ। ਹਾਲ ਹੀ ’ਚ ਹੋਈ ਇਕ ਛੋਟੀ ਸਟੱਡੀ ’ਚ ਇਹ ਗੱਲ ਸਾਹਮਣੇ ਆਈ ਹੈ ਕਿ ਐਂਟੀਡ੍ਰਿਪੇਸੈਂਟ, ਜਿੱਥੇ 6 ਹਫਤਿਆਂ ’ਚ ਅਸਰ ਦਿਖਾਉਣਾ ਸ਼ੁਰੂ ਕਰਦੀ ਹੈ, ਉੱਥੇ ਹੀ ਡਾਈਟ ’ਚ ਸੁਧਾਰ ਕਰ ਕੇ ਡਿਪ੍ਰੈਸ਼ਨ ਠੀਕ ਕੀਤਾ ਜਾ ਸਕਦਾ ਹੈ ਅਤੇ ਇਸ ’ਚ 3 ਹਫਤਿਆਂ ’ਚ ਹੀ ਅਸਰ ਦਿਖਾਈ ਦੇਣ ਲੱਗਦਾ ਹੈ। ਸਟੱਡੀ ’ਚ 17 ਤੋਂ 37 ਸਾਲ ਦੇ 76 ਆਸਟਰੇਲੀਅਨ ਲੋਕਾਂ ਨੂੰ ਲਿਆ ਗਿਆ।

ਉਨ੍ਹਾਂ ’ਚ ਹਲਕੇ ਡਿਪ੍ਰੈਸ਼ਨ ਦੇ ਲੱਛਣ ਸਨ ਅਤੇ ਪ੍ਰੋਸੈਸਡ ਫੂਡ ਅਤੇ ਸ਼ੂਗਰ ਵਾਲੀ ਡਾਈਟ ਲੈ ਰਹੇ ਸਨ। ਇਸ ਵਿਚ ਹਿੱਸਾ ਲੈਣ ਵਾਲਿਆਂ ਨੂੰ 2 ਗਰੁੱਪਾਂ ’ਚ ਵੰਡਿਆ ਗਿਆ। ਇਕ ਗਰੁੱਪ ਨੇ ਰੈਗੂਲਰ ਡਾਈਟ ਲਈ ਅਤੇ ਦੂਜੇ ਨੂੰ ਟਿਪਸ ਦਿੱਤੇ ਗਏ ਕਿ ਡਾਈਟ ਫਾਲੋ ਕਰਨ ’ਚ ਜੋ ਚੈਲੰਜਿਜ ਆਉਣ, ਉਨ੍ਹਾਂ ਨਾਲ ਕਿਵੇਂ ਨਜਿੱਠਿਆ ਜਾਵੇ, ਜਿਵੇਂ ਫਰੈੱਸ਼ ਫਰੂਟਸ ਦੀ ਕਾਸਟ, ਟਾਈਮ ਪ੍ਰੈਸ਼ਰ, ਜੰਕ ਫੂਡ ਘੱਟ ਖਾਣਾ ਆਦਿ। ਇਸ ਵਿਚ ਉਨ੍ਹਾਂ ਨੂੰ ਜ਼ਿਆਦਾ ਸਬਜ਼ੀਆਂ, ਫਲ, ਹੋਲਗ੍ਰੇਨ, ਪ੍ਰੋਟੀਨ, ਡੇਅਰੀ ਪ੍ਰੋਡਕਟਸ, ਫਿਸ਼, ਨਟਸ, ਸੀਡਜ਼, ਆਲਿਵ ਆਇਲ, ਹਲਦੀ ਅਤੇ ਦਾਲਚੀਨੀ ਲੈਣ ਲਈ ਕਿਹਾ ਗਿਆ। 3 ਹਫਤਿਆਂ ਬਾਅਦ ਇਸ ਗਰੁੱਪ ’ਚ ਡਿਪ੍ਰੈਸ਼ਨ ਦੇ ਲੱਛਣ ਕਾਫੀ ਘੱਟ ਦੇਖੇ ਗਏ। ਨਾਲ ਹੀ ਐਂਜਾਇਟੀ ਅਤੇ ਸਟ੍ਰੈੱਸ ਵੀ ਘੱਟ ਪਾਇਆ ਗਿਆ। 3 ਮਹੀਨਿਆਂ ਬਾਅਦ ਅਜਿਹੇ ਲੋਕਾਂ ਦੇ ਮੂਡ ’ਚ ਕਾਫੀ ਸੁਧਾਰ ਦੇਖਿਆ ਗਿਆ।

  • ਮੂਡ ਚੰਗਾ ਰੱਖਣ ਲਈ ਲੈ ਸਕਦੇ ਹੋ ਅਜਿਹੀ ਡਾਈਟ
  • ਸ਼ਰਾਬ ਅਤੇ ਕੌਫੀ ਦੋਵੇਂ ਹੀ ਲੈਣਾ ਬੰਦ ਕਰੋ।
  • ਖੂਬ ਪਾਣੀ ਜਾਂ ਸਕਿਮਡ ਮਿਲਕ ਪੀਓ।
  • ਜ਼ਿਆਦਾ ਸ਼ੂਗਰ ਲੈਣ ਤੋਂ ਬਚੋ।
  • ਥੋੜ੍ਹਾ-ਥੋੜ੍ਹਾ ਪਰ 2-2 ਘੰਟਿਆਂ ਬਾਅਦ ਖਾਓ।
  • ਜੰਕ ਫੂਡ ਤੋਂ ਪ੍ਰਹੇਜ਼ ਕਰੋ।

Related News