ਡੈਨਮਾਰਕ ਦੀ ਪ੍ਰਧਾਨ ਮੰਤਰੀ ਨੇ ਤੀਜੀ ਵਾਰ ਮੁਲਤਵੀ ਕੀਤਾ ਆਪਣਾ ਵਿਆਹ, ਕਿਹਾ ਦੇਸ਼ ਹਿੱਤ ਪਹਿਲਾਂ

Friday, Jun 26, 2020 - 05:35 PM (IST)

ਡੈਨਮਾਰਕ ਦੀ ਪ੍ਰਧਾਨ ਮੰਤਰੀ ਨੇ ਤੀਜੀ ਵਾਰ ਮੁਲਤਵੀ ਕੀਤਾ ਆਪਣਾ ਵਿਆਹ, ਕਿਹਾ ਦੇਸ਼ ਹਿੱਤ ਪਹਿਲਾਂ

ਕੋਪੇਨਹੇਗਨ (ਭਾਸ਼ਾ) : ਡੈਨਮਾਰਕ ਦੀ ਪ੍ਰਧਾਨ ਮੰਤਰੀ ਮੇਟੇ ਫਰੇਡ੍ਰਿਕਸਨ ਨੇ ਯੂਰਪੀਅਨ ਯੂਨੀਅਨ ਸੰਮੇਲਨ ਦੀ ਤਾਰੀਖ਼ ਨਾਲ ਟਕਰਾਅ ਦੇ ਚਲਦੇ ਆਪਣੇ ਵਿਆਹ ਨੂੰ ਮੁਲਤਵੀ ਕਰ ਦਿੱਤਾ ਹੈ। ਪ੍ਰਧਾਨ ਮੰਤਰੀ ਨੇ ਤੀਜੀ ਵਾਰ ਆਪਣੇ ਵਿਆਹ ਨੂੰ ਟਾਲਿਆ ਹੈ।

PunjabKesari

ਫਰੇਡ੍ਰਿਕਸਨ ਨੇ ਆਪਣੇ ਇੰਸਟਾਗਰਾਮ ਅਕਾਊਂਟ 'ਤੇ ਲਿਖਿਆ, ਬ੍ਰਸੇਲਸ ਵਿਚ ਜੁਲਾਈ ਵਿਚ ਸ਼ਨੀਵਾਰ ਨੂੰ ਪਰਿਸ਼ਦ ਦੀ ਬੈਠਕ ਹੋਣੀ ਹੈ। ਅਸੀਂ ਇਸ ਦਿਨ ਵਿਆਹ ਕਰਨ ਦੀ ਯੋਜਨਾ ਬਣਾਈ ਸੀ ਪਰ ਮੈਨੂੰ ਆਪਣੇ ਕੰਮਾਂ ਅਤੇ ਡੈਨਮਾਰਕ ਦੇ ਹਿੱਤਾਂ ਨੂੰ ਧਿਆਨ ਵਿਚ ਰੱਖਣਾ ਹੋਵੇਗਾ। ਲਿਹਾਜਾ ਸਾਨੂੰ ਇਕ ਵਾਰ ਫਿਰ ਆਪਣੀ ਯੋਜਨਾ ਬਦਲਣੀ ਪਵੇਗੀ।' ਡੈਨਮਾਰਕ ਦੀ ਪ੍ਰਧਾਨ ਮੰਤਰੀ ਨੇ ਤੀਜੀ ਵਾਰ ਆਪਣਾ ਵਿਆਹ ਟਾਲਿਆ ਹੈ।

ਪਿਛਲੇ ਸਾਲ 5 ਜੂਨ ਨੂੰ ਰਾਸ਼ਟਰੀ ਚੋਣਾਂ ਦੇ ਚਲਦੇ ਉਨ੍ਹਾਂ ਨੇ ਆਪਣਾ ਵਿਆਹ ਮੁਲਤਵੀ ਕਰ ਦਿੱਤਾ ਸੀ। ਫਰੇਡ੍ਰਿਕਸਨ ਦੀ ਆਪਣੇ ਮੰਗਤੇਰ ਬੋ ਟੇਨਬਰਗ ਨਾਲ 2014 ਵਿਚ ਮੁਲਾਕਾਤ ਹੋਈ ਸੀ। ਫਰੇਡ੍ਰਿਕਸਨ ਨੇ ਕਿਹਾ ਕਿ ਸੰਭਾਵਨਾ ਹੈ ਕਿ ਉਹ ਜਲਦੀ ਹੀ ਵਿਆਹ ਦੇ ਬੰਧਨ ਵਿਚ ਬੱਝ ਜਾਣਗੇ। ਨਾਲ ਹੀ ਉਨ੍ਹਾਂ ਆਪਣੇ ਮੰਗੇਤਰ ਦੇ ਸਬਰ ਦੀ ਵੀ ਸ਼ਾਲਾਘਾ ਕੀਤੀ। ਯੂਰਪੀ ਯੂਨੀਅਨ ਨੇ ਕਈ ਡਿਜੀਟਲ ਬੈਠਕਾਂ ਦੇ ਬਾਅਦ 17-18 ਜੁਲਾਈ ਨੂੰ ਪਰੰਪਰਾਗਤ ਤਰੀਕੇ ਨਾਲ ਬੈਠਕ ਸੱਦੀ ਹੈ ।


author

cherry

Content Editor

Related News