ਡੈਨਮਾਰਕ ''ਚ ਗੋਲੀਬਾਰੀ, ਇਕ ਦੀ ਮੌਤ ਤੇ ਚਾਰ ਜ਼ਖਮੀ
Sunday, Apr 07, 2019 - 05:15 PM (IST)

ਹੇਲਸਿੰਕੀ (ਭਾਸ਼ਾ)— ਡੈਨਮਾਰਕ ਦੇ ਕੋਪੇਨਹੇਗਨ ਵਿਚ ਬੀਤੀ ਰਾਤ ਗੋਲੀਬਾਰੀ ਦੀ ਘਟਨਾ ਵਾਪਰੀ। ਇਸ ਘਟਨਾ ਵਿਚ 20 ਸਾਲ ਦੇ ਇਕ ਨੌਜਵਾਨ ਦੀ ਮੌਤ ਹੋ ਗਈ ਅਤੇ ਘੱਟੋ-ਘੱਟ 4 ਲੋਕ ਜ਼ਖਮੀ ਹੋ ਗਏ। ਪੁਲਸ ਇਸ ਵਾਰਦਾਤ ਨੂੰ ਦੋ ਅਪਰਾਧਿਕ ਗੁੱਟਾਂ ਵਿਚ ਸੰਘਰਸ਼ ਦਾ ਨਤੀਜਾ ਮੰਨ ਰਹੀ ਹੈ। ਪੁਲਸ ਨੇ ਦੱਸਿਆ ਕਿ ਗੋਲੀਬਾਰੀ ਦੀ ਘਟਨਾ ਉਪ ਨਗਰ ਦੇ ਰੰਗਸਟੇਡ ਵਿਚ ਸ਼ਨੀਵਾਰ ਦੇਰ ਰਾਤ ਵਾਪਰੀ।
ਇਸ ਬਾਰੇ ਕਈ ਇਲਾਕਿਆਂ ਵਿਚ ਛਾਪੇਮਾਰੀ ਦੇ ਬਾਅਦ 14 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਕੋਪੇਨਹੇਗਨ ਖੇਤਰੀ ਪੁਲਸ ਦੇ ਬੁਲਾਰੇ ਐੱਲ ਥਿਗਸਨ ਨੇ ਡੈਨਮਾਰਕ ਦੀ ਸਮਾਚਾਰ ਏਜੰਸੀ ਨੂੰ ਦੱਸਿਆ,'' ਗੋਲੀਬਾਰੀ ਦੀ ਘਟਨਾ ਵਿਚ ਸ਼ਾਮਲ ਲੋਕਾਂ ਦੀ ਉਮਰ 20 ਤੋਂ 27 ਸਾਲ ਦੇ ਕਰੀਬ ਹੈ ਅਤੇ ਸਾਡਾ ਮੰਨਣਾ ਹੈ ੈਕਿ ਉਨ੍ਹਾਂ ਦਾ ਸਬੰਧ ਕਿਸੇ ਗੈਂਗ ਨਾਲ ਹੈ। ਜ਼ਖਮੀਆਂ ਨੂੰ ਇਕ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।''