ਹਾਂਗਕਾਂਗ ''ਚ ਪ੍ਰਦਰਸ਼ਨਕਾਰੀਆਂ ਨੇ ਗੁੱਸ ''ਚ ਕੱਢੀ ਕੈਰੀ ਲਾਮ ਦੀ ਸ਼ਵ ਯਾਤਰਾ

Saturday, Jul 13, 2019 - 12:51 AM (IST)

ਹਾਂਗਕਾਂਗ ''ਚ ਪ੍ਰਦਰਸ਼ਨਕਾਰੀਆਂ ਨੇ ਗੁੱਸ ''ਚ ਕੱਢੀ ਕੈਰੀ ਲਾਮ ਦੀ ਸ਼ਵ ਯਾਤਰਾ

ਹਾਂਗਕਾਂਗ - ਹਾਂਗਕਾਂਗ 'ਚ ਪ੍ਰਦਰਸ਼ਨਕਾਰੀਆਂ ਨੇ ਹਵਾਲਗੀ ਬਿੱਲ ਨੂੰ ਪੂਰੀ ਤਰ੍ਹਾਂ ਵਾਪਸ ਲੈਣ ਦੀ ਮੰਗ ਕਰਦੇ ਹੋਏ ਸ਼ੁੱਕਰਵਾਰ ਨੂੰ ਸਰਕਾਰੀ ਦਫਤਰ ਸਾਹਮਣੇ ਕੈਰੀ ਲਾਮ ਦੀ ਸ਼ਵ ਯਾਤਰਾ ਕੱਢੀ। ਹਾਂਗਕਾਂਗ ਦੀ ਨੇਤਾ ਲਾਮ ਇਸ ਬਿੱਲ ਨੂੰ ਰੱਦ ਕਰਨ ਦਾ ਦਾਅਵਾ ਕਰ ਚੁੱਕੀ ਹੈ ਪਰ ਪ੍ਰਦਰਸ਼ਨਕਾਰੀਆਂ ਦਾ ਆਖਣਾ ਹੈ ਕਿ ਉਹ ਲੋਕਾਂ ਨੂੰ ਆਪਣੇ ਸ਼ਬਦਾਂ ਦੇ ਜਾਲ 'ਚ ਉਲਝਾ ਰਹੀ ਹੈ।

PunjabKesari

ਸ਼ਵ ਯਾਤਰਾ 'ਚ ਸ਼ਾਮਲ ਲੋਕਤੰਤਰ ਸਮਰਥਕ ਵਰਕਰ ਲਿਓਂਗ ਕਵੋਕ ਹੰਗ ਨੇ ਆਖਿਆ ਕਿ ਜੇਕਰ ਲਾਮ ਚਾਹੁੰਦੀ ਹੈ ਕਿ ਦੇਸ਼ ਅੱਗੇ ਵਧੇ ਤਾਂ ਉਨ੍ਹਾਂ ਨੂੰ ਹਵਾਲਗੀ ਕਾਨੂੰਨ ਪ੍ਰਸਤਾਵਿਤ ਕਰਨ ਲਈ ਮੁਆਫੀ ਮੰਗਣੀ ਹੋਵੇਗੀ ਅਤੇ ਬਿੱਲ ਨੂੰ ਅਧਿਕਾਰਕ ਤੌਰ 'ਤੇ ਵਾਪਸ ਲੈਣਾ ਹੋਵੇਗਾ। ਉਨ੍ਹਾਂ ਨੂੰ ਸੱਚ ਸਵੀਕਾਰ ਕਰਦੇ ਹੋਏ ਆਪਣਾ ਅਹੁਦਾ ਤਿਆਰ ਦੇਣਾ ਚਾਹੀਦਾ ਹੈ। ਇਸ ਬਿੱਲ 'ਚ ਸ਼ੱਕੀਆਂ ਅਤੇ ਦੋਸ਼ੀਆਂ ਨੂੰ ਮੁਕੱਦਮੇ ਲਈ ਚੀਨ ਹਵਾਲਗੀ ਕਰਨ ਦਾ ਪ੍ਰਾਵਧਾਨ ਹੈ।

PunjabKesari

ਇਸ ਨੂੰ ਹਾਂਗਕਾਂਗ ਦੀ ਆਜ਼ਾਦੀ 'ਤੇ ਖਤਰਾ ਦੱਸਦੇ ਹੋਏ ਲੱਖਾਂ ਲੋਕ ਸੜਕਾਂ 'ਤੇ ਉਤਰ ਆਏ ਸਨ। ਵਿਰੋਧ ਦੇ ਦਬਾਅ 'ਚ ਲਾਮ ਨੇ ਜੂਨ ਦੇ ਮੱਧ 'ਚ ਬਿੱਲ ਨੂੰ ਰੱਦ ਕਰ ਦਿੱਤਾ ਸੀ। ਇਸ ਤੋਂ ਬਾਅਦ ਵਿਰੋਧ ਰੋਕਿਆ ਨਹੀਂ। ਪ੍ਰਦਰਸ਼ਨਕਾਰੀ ਬਿੱਲ ਨੂੰ ਰੱਦ ਕਰਨ ਅਤੇ ਲਾਮ ਦੇ ਅਸਤੀਫੇ ਦੀ ਮੰਗ ਕਰ ਰਹੇ ਹਨ।


author

Khushdeep Jassi

Content Editor

Related News