ਅਮਰੀਕਾ 'ਚ ਡੈਲਟਾ ਵੇਰੀਐਂਟ ਦੇ ਹਨ 83 ਫੀਸਦੀ ਮਾਮਲੇ : ਸੀ. ਡੀ. ਸੀ.

Thursday, Jul 22, 2021 - 03:02 AM (IST)

ਅਮਰੀਕਾ 'ਚ ਡੈਲਟਾ ਵੇਰੀਐਂਟ ਦੇ ਹਨ 83 ਫੀਸਦੀ ਮਾਮਲੇ : ਸੀ. ਡੀ. ਸੀ.

ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)-ਅਮਰੀਕਾ ’ਚ ਕੋਵਿਡ-19 ਦੀ ਲਾਗ ਦੇ ਮਾਮਲਿਆਂ ’ਚ ਵਾਧਾ ਦਰਜ ਕੀਤਾ ਜਾ ਰਿਹਾ ਹੈ। ਇਸ ਬਾਰੇ ਅੰਕੜਿਆਂ ਅਨੁਸਾਰ ਪਿਛਲੇ ਮਹੀਨੇ ’ਚ ਪੂਰੇ ਦੇਸ਼ ’ਚ ਨਵੇਂ ਮਾਮਲਿਆਂ ’ਚ 120 ਫੀਸਦੀ ਤੋਂ ਵੱਧ ਵਾਧਾ ਹੋਇਆ ਹੈ ਅਤੇ ਸੀ. ਡੀ. ਸੀ. ਦੀ ਡਾਇਰੈਕਟਰ ਨੇ ਜਾਣਕਾਰੀ ਦਿੱਤੀ ਹੈ ਕਿ ਇਨ੍ਹਾਂ ਮਾਮਲਿਆਂ ’ਚ ਡੈਲਟਾ ਵੇਰੀਐਂਟ ਦੀ  ਲਾਗ ਦਾ 83 ਫੀਸਦੀ ਹਿੱਸਾ ਹੈ। ਅਮਰੀਕਾ ’ਚ ਕੋਰੋਨਾ ਟੀਕਾਕਰਨ ਦੀਆਂ ਦਰਾਂ ਅਪ੍ਰੈਲ ਦੇ ਅੱਧ ਤੋਂ ਘਟੀਆਂ ਹਨ ਅਤੇ ਵਧੇਰੇ ਛੂਤਕਾਰੀ ਮੰਨਿਆ ਜਾਣ ਵਾਲਾ ਡੈਲਟਾ ਵਾਇਰਸ ਵਧ ਰਿਹਾ ਹੈ।

ਸੀ. ਡੀ. ਸੀ. ਦੀ ਡਾਇਰੈਕਟਰ ਰੋਸ਼ੇਲ ਵਾਲੈਂਸਕੀ ਨੇ ਮੰਗਲਵਾਰ ਸੈਨੇਟ ਦੀ ਸੁਣਵਾਈ ਦੌਰਾਨ ਕਿਹਾ ਕਿ ਇਸ ਵਾਇਰਸ ’ਚ ਵਾਧਾ ਚਿੰਤਾਜਨਕ ਹੈ। ਡੈਲਟਾ ਵਾਇਰਸ ਦੇ ਵਾਧੇ ਨੂੰ ਦੇਖਦੇ ਹੋਏ ਫਲੋਰਿਡਾ ਦੇ ਹਸਪਤਾਲਾਂ ਨੇ ਆਪਣੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਮਿਆਮੀ ਦੇ ਜੈਕਸਨ ਹੈਲਥ ਸਿਸਟਮ ’ਚ ਪਿਛਲੇ ਦੋ ਹਫਤਿਆਂ ਦਰਮਿਆਨ ਕੋਰੋਨਾ ਦੇ ਮਰੀਜ਼ਾਂ ’ਚ 111 ਫੀਸਦੀ ਦਾ ਵਾਧਾ ਹੋਇਆ ਹੈ, ਜਿਸ ਕਰਕੇ ਜ਼ਿਆਦਾਤਰ ਮੁਲਾਕਾਤ ਕਰਨ ਵਾਲੇ ਲੋਕਾਂ ’ਤੇ ਪਾਬੰਦੀ ਲਗਾਈ ਜਾਵੇਗੀ। ਹਸਪਤਾਲ ਅਨੁਸਾਰ ਡੈਲਟਾ ਵੇਰੀਐਂਟ ਦੇ ਨਾਲ ਪੀੜਤ ਜ਼ਿਆਦਾਤਰ ਛੋਟੀ ਉਮਰ ਦੇ ਮਰੀਜ਼ ਆ ਰਹੇ ਹਨ।


author

Manoj

Content Editor

Related News