ਯਾਤਰੀਆਂ ਲਈ ਰਾਹਤ ਭਰੀ ਖਬਰ : UAE ਲਈ ਅੱਜ ਤੋਂ ਸ਼ੁਰੂ ਹੋਈਆਂ ਫਲਾਈਟਾਂ, ਰੱਖੀਆਂ ਇਹ ਸ਼ਰਤਾਂ
Wednesday, Jun 23, 2021 - 01:06 PM (IST)
ਇੰਟਰਨੈਸ਼ਨਲ ਡੈਸਕ : ਭਾਰਤ ਤੋਂ ਦੁਬਈ ਦੀਆਂ ਉਡਾਣਾਂ ਬੁੱਧਵਾਰ ਤੋਂ ਸ਼ੁਰੂ ਹੋ ਗਈਆਂ ਹਨ। ਡੈਲਟਾ ਵੈਰੀਐਂਟ ਦੇ ਖਤਰੇ ਨੂੰ ਦੇਖਦਿਆਂ ਦੁਬਈ ਨੇ ਭਾਰਤ ਤੋਂ ਆਉਣ ਵਾਲੇ ਯਾਤਰੀਆਂ ਲਈ ਨਵੇਂ ਪ੍ਰੋਟੋਕਾਲ ਦਾ ਐਲਾਨ ਕੀਤਾ ਹੈ। ਇਸ ਦੇ ਅਧੀਨ ਭਾਰਤ ਤੋਂ ਸਿਰਫ ਵੈਲਿਡ ਰਿਹਾਇਸ਼ੀ ਵੀਜ਼ਾਧਾਰਕ ਯਾਤਰੀਆਂ ਨੂੰ ਹੀ ਆਉਣ ਦੀ ਇਜਾਜ਼ਤ ਹੋਵੇਗੀ, ਜਿਨ੍ਹਾਂ ਨੂੰ ਯੂ. ਏ. ਈ. ਸਰਕਾਰ ਵੱਲੋਂ ਮਾਨਤਾ ਪ੍ਰਾਪਤ (ਫਾਈਜ਼ਰ, ਕੋਵੀਸ਼ੀਲਡ, ਸਿਨੋਫਾਰਮ ਤੇ ਸਪੂਤਨਿਕ) ਦੀਆਂ ਦੋਵੇਂ ਖੁਰਾਕਾਂ ਮਿਲ ਚੁੱਕੀਆਂ ਹਨ।
ਤਿੰਨ ਵਾਰ ਹੋਵੇਗਾ ਕੋਰੋਨਾ ਟੈਸਟ
ਅਮੀਰਾਤ ਏਅਰਲਾਈਨਜ਼ ਨੇ ਪੁਸ਼ਟੀ ਕੀਤੀ ਹੈ ਕਿ ਯੂ. ਏ. ਈ. ਸਰਕਾਰ ਡੈਲਟਾ ਵੇਰੀਐਂਟ ਕਾਰਨ ਕੋਈ ਜੋਖਮ ਲੈਣ ਦੇ ਮੂਡ ’ਚ ਨਹੀਂ ਹੈ। ਇਸ ਲਈ 3 ਲੇਅਰ ਟੈਸਟਿੰਗ ਤੇ ਵੈਕਸੀਨੇਸ਼ਨ ਦੀ ਸ਼ਰਤ ਰੱਖੀ ਗਈ ਹੈ। ਫਲਾਈਟ ’ਚ ਬੋਰਡਿੰਗ ਲਈ ਯਾਤਰੀਆਂ ਦੇ ਡਿਪਾਰਚਰ ਤੋਂ 48 ਘੰਟੇ ਪਹਿਲਾਂ ਲਏ ਗਏ ਆਰ. ਟੀ. ਪੀ. ਸੀ. ਆਰ. ਟੈਸਟ ਦੀ ਨੈਗੇਟਿਵ ਰਿਪੋਰਟ ਵੀ ਦੇਣੀ ਹੋਵੇਗੀ। ਸਿਰਫ ਕਿਊ. ਆਰ. ਕੋਡ ਵਾਲੀ ਆਰ. ਟੀ. ਪੀ. ਸੀ. ਆਰ. ਰਿਪੋਰਟ ਹੀ ਮਨਜ਼ੂਰ ਕੀਤੀ ਜਾਵੇਗੀ। ਯਾਤਰੀਆਂ ਨੂੰ ਉਡਾਣ ਰਵਾਨਾ ਹੋਣ ਤੋਂ 4 ਘੰਟੇ ਪਹਿਲਾਂ ਵੀ ਇਕ ਆਰ. ਟੀ. ਪੀ. ਸੀ. ਆਰ. ਟੈਸਟ ’ਚੋਂ ਲੰਘਣਾ ਪਵੇਗਾ। ਦੁਬਈ ਹਵਾਈ ਅੱਡੇ ’ਤੇ ਪਹੁੰਚਣ ’ਤੇ ਯਾਤਰੀਆਂ ਦਾ ਇਕ ਹੋਰ ਟੈਸਟ ਹੋਵੇਗਾ।
ਇਹ ਵੀ ਪੜ੍ਹੋ : ਇਕੱਠੇ 10 ਬੱਚਿਆਂ ਨੂੰ ਜਨਮ ਦੇਣ ਦਾ ਦਾਅਵਾ ਕਰਨ ਵਾਲੀ ਮਾਂ ਨੂੰ ਲੈ ਕੇ ਹੋਇਆ ਵੱਡਾ ਖੁਲਾਸਾ
ਯਾਤਰੀਆਂ ਨੂੰ ਉਦੋਂ ਤਕ ਸੰਸਥਾਗਤ ਕੁਆਰੰਟਾਈਨ ’ਚ ਰਹਿਣਾ ਹੋਵੇਗਾ, ਜਦੋਂ ਤਕ ਰਿਪੋਰਟ ਨਹੀਂ ਆ ਜਾਂਦੀ। ਹਾਲਾਂਕਿ ਯੂ. ਏ. ਈ. ਨੇ ਨਾਗਰਿਕਾਂ ਤੇ ਡਿਪਲੋਮੈਟਸ ਨੂੰ ਇਸ ਤੋਂ ਛੋਟ ਦਿੱਤੀ ਹੈ। ਭਾਰਤ ਦੀਆਂ ਸ਼ਡਿਊਲਡ ਅੰਤਰਰਾਸ਼ਟਰੀ ਉਡਾਣਾਂ ਕੋਰੋਨਾ ਮਹਾਮਾਰੀ ਕਾਰਨ 23 ਮਾਰਚ ਤੋਂ ਬਾਅਦ ਬੰਦ ਹਨ ਪਰ ਮਈ ਤੋਂ ਵਿਸ਼ੇਸ਼ ਅੰਤਰਰਾਸ਼ਟਰੀ ਉਡਾਣਾਂ ਵੰਦੇ ਭਾਰਤ ਮਿਸ਼ਨ ਅਧੀਨ ਉੱਡ ਰਹੀਆਂ ਹਨ। ਇਨ੍ਹਾਂ ਤੋਂ ਇਲਾਵਾ ਜੁਲਾਈ ਤੋਂ ਚੋਣਵੇਂ ਦੇਸ਼ਾਂ ਨਾਲ ਏਅਰ ਬਬਲ ਸਮਝੌਤੇ ਅਧੀਨ ਵੀ ਉਡਾਣਾਂ ਨੂੰ ਆਪ੍ਰੇਟ ਕੀਤਾ ਜਾ ਰਿਹਾ ਹੈ।