ਤਾਨਾਸ਼ਾਹ ਦਾ ਪਾਗਲਪਨ ਸਿਖਰ ''ਤੇ, ਨਿੱਕੀ ਜਿਹੀ ਗੱਲ ਕਾਰਨ ਮਾਰੇ ਚੋਟੀ ਦੇ ਅਧਿਕਾਰੀ

Thursday, Dec 21, 2017 - 03:09 AM (IST)

ਤਾਨਾਸ਼ਾਹ ਦਾ ਪਾਗਲਪਨ ਸਿਖਰ ''ਤੇ, ਨਿੱਕੀ ਜਿਹੀ ਗੱਲ ਕਾਰਨ ਮਾਰੇ ਚੋਟੀ ਦੇ ਅਧਿਕਾਰੀ

ਪਯੋਂਗਯਾਂਗ— ਉੱਤਰ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਉਨ ਦੀ ਪ੍ਰਮਾਣੂ ਤੇ ਮਿਜ਼ਾਇਲ ਪ੍ਰੀਖਣ ਦਾ ਪਾਗਲਪਨ ਲਗਾਤਾਰ ਵਧਦਾ ਜਾ ਰਿਹਾ ਹੈ। ਉਸ ਨੂੰ ਸਮੇਂ 'ਚ ਦੇਰੀ ਜ਼ਰਾ ਵੀ ਬਰਦਾਸ਼ਤ ਨਹੀਂ ਹੈ। ਹਾਲ ਹੀ 'ਚ ਮਿਜ਼ਾਇਲ ਪ੍ਰੀਖਣ 'ਚ ਦੇਰੀ ਹੋਣ 'ਤੇ ਤਾਨਾਸ਼ਾਹ ਕਿਮ ਨੇ ਆਪਣੇ ਦੋ ਚੋਟੀ ਦੇ ਅਧਿਕਾਰੀਆਂ ਨੇ ਨਿਊਕਲੀਅਰ ਬੇਸ 'ਤੇ ਹੋਏ ਹਾਦਸੇ ਦੀ ਜ਼ਿੰਮੇਵਾਰੀ ਲਈ ਸੀ। ਇਸ ਤੋਂ ਬਾਅਦ ਮਿਜ਼ਾਇਲ ਪ੍ਰੀਖਣ ਕੁਝ ਦੇਰ ਲਈ ਰੁੱਕ ਗਿਆ ਸੀ, ਜਿਸ ਦੇ ਚੱਲਦੇ ਤਾਨਾਸ਼ਾਹ ਗੁੱਸੇ 'ਚ ਸੀ। ਦੇਰੀ ਹੋਣ ਤੋਂ ਬਾਅਦ ਇਹ ਮਿਜ਼ਾਇਲ ਪ੍ਰੀਖਣ 3 ਸਤੰਬਰ ਨੂੰ ਕੀਤਾ ਗਿਆ ਸੀ। ਨੂਕਲੀਅਰ ਬੇਸ ਨੂੰ ਚਲਾਉਣ ਤੇ ਇਮਾਰਤ ਦੀ ਦੇਖ ਭਾਲ ਕਰਨ ਦੀ ਜ਼ਿੰਮੇਵਾਰੀ ਇਸੇ ਅਧਿਕਾਰੀ 'ਤੇ ਸੀ, ਜਿਸ ਦਾ ਨਾਂ ਪਰਕ ਇਨ-ਯੰਗ ਦੱਸਿਆ ਜਾ ਰਿਹਾ ਹੈ।
ਪਰਕ ਇਨ ਯੰਗ ਉੱਤਰ ਕੋਰੀਆ ਦੀ ਸੱਤਾਧਾਰੀ ਪਾਰਟੀ ਦੀ ਸੈਂਟਰਲ ਕਮੇਟੀ ਦੇ ਡਿਵੀਜ਼ਨ ਭਾਵ ਬਿਊਰੋ  131 ਦਾ ਮੁੱਖੀ ਸੀ। ਇਸ ਕਮੇਟੀ 'ਤੇ ਉੱਤਰ ਕੋਰੀਆ ਦੇ ਫੌਜ ਸੰਸਥਾਵਾਂ, ਨਿਊਕਲੀਅਰ ਸਾਈਟ ਤੇ ਸੈਟੇਲਾਈਟ ਲਾਂਚਿੰਗ ਸਟੇਸ਼ਨ ਦੀ ਨਿਗਰਾਨੀ ਕਰਨ ਦੀ ਜ਼ਿੰਮੇਵਾਰੀ ਰਹਿੰਦੀ ਹੈ। ਇਸ ਤੋਂ ਪੰਜ ਦਿਨ ਪਹਿਲਾਂ ਤਾਨਾਸ਼ਾਹ ਨੇ ਜਨਰਲ ਹਾਂਗ-ਪਯੋਂਗ-ਸੋ ਨੂੰ ਮਾਰ ਦਿੱਤਾ ਸੀ। ਉਹ ਉੱਤਰ ਕੋਰੀਆ 'ਚ ਤਾਨਾਸ਼ਾਹ ਕਿਮ ਜੋਂਗ-ਉਨ ਉਦੋਂ ਤੋਂ ਉੱਤਰ ਕੋਰੀਆ ਦੇ ਨਿਊਕਲੀਅਰ ਬੇਸ ਦਾ ਸੰਚਾਲਨ ਦੇਖ ਰਹੇ ਸੀ, ਜਦੋਂ ਤੋਂ ਉਸ ਦੀ ਸਥਾਪਨਾ ਹੋਈ ਸੀ। ਦੱਸਿਆ ਜਾ ਰਿਹਾ ਹੈ ਕਿ ਮਿਜ਼ਾਇਲ ਪ੍ਰੀਖਣ 'ਚ ਦੇਰੀ ਤੇ ਨਿਊਕਲੀਅਰ ਬੇਸ ਦੀ ਸੁਰੰਗ ਦੀ ਮੁਰੰਮਤ ਸਮੇਂ 'ਤੇ ਨਾ ਹੋਣ ਕਾਰਨ ਤਾਨਾਸ਼ਾਹ ਕਿਮ ਜੋਂਗ-ਉਨ ਕਾਫੀ ਨਾਰਾਜ਼ ਸੀ। ਦੱਸਿਆ ਜਾ ਰਿਹਾ ਹੈ ਕਿ ਤਾਨਾਸ਼ਾਹ ਨੇ ਪਿਛਲੇ 5 ਸਾਲ ਤੋਂ ਸੱਤਾ ਲਈ 340 ਲੋਕਾਂ ਨੂੰ ਮਾਰ ਚੁੱਕਾ ਹੈ। ਇਸ 'ਚ ਜ਼ਿਆਦਾਤਰ ਸੀਨੀਅਰ ਅਧਿਕਾਰੀ ਸ਼ਾਮਲ ਹਨ।


Related News