ਇਮਰਾਨ ਖ਼ਾਨ ਤੇ ਪਤਨੀ ਬੁਸ਼ਰਾ ਬੀਬੀ ਦੇ ‘ਗ਼ੈਰ-ਕਾਨੂੰਨੀ’ ਨਿਕਾਹ ਮਾਮਲੇ 'ਤੇ ਅਦਾਲਤ ਅੱਜ ਸੁਣਾਏਗੀ ਫ਼ੈਸਲਾ
Saturday, Feb 03, 2024 - 01:44 PM (IST)
ਇਸਲਾਮਾਬਾਦ (ਵਾਰਤਾ)- ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਅਤੇ ਉਨ੍ਹਾਂ ਦੀ ਪਤਨੀ ਬੁਸ਼ਰਾ ਬੀਬੀ ਦੇ ਨਿਕਾਹ ਮਾਮਲੇ 'ਤੇ ਸ਼ਨੀਵਾਰ ਯਾਨੀ ਅੱਜ ਫ਼ੈਸਲਾ ਸੁਣਾਇਆ ਜਾਵੇਗਾ। ਸੀਨੀਅਰ ਸਿਵਲ ਜੱਜ ਕੁਦਰਤੁੱਲਾ ਨੇ ਸ਼ੁੱਕਰਵਾਰ ਨੂੰ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ. ਟੀ. ਆਈ.) ਦੇ ਸੰਸਥਾਪਕ ਚੇਅਰਮੈਨ ਇਮਰਾਨ ਖਾਨ ਅਤੇ ਉਨ੍ਹਾਂ ਦੀ ਪਤਨੀ ਬੁਸ਼ਰਾ ਬੀਬੀ ਖਿਲਾਫ 'ਗ਼ੈਰ-ਕਾਨੂੰਨੀ' ਨਿਕਾਹ ਮਾਮਲੇ 'ਚ ਫੈਸਲਾ ਸੁਰੱਖਿਅਤ ਰੱਖ ਲਿਆ ਸੀ। ਇਮਰਾਨ ਖਾਨ ਦੇ ਵਕੀਲ ਸਲਮਾਨ ਅਕਰਮ ਰਾਜਾ ਅਤੇ ਬੁਸ਼ਰਾ ਬੀਬੀ ਦੇ ਵਕੀਲ ਉਸਮਾਨ ਰਿਆਜ਼ ਗੁਲ ਨੇ ਗਵਾਹਾਂ ਦੀ ਜਿਰਹਾ ਪੂਰੀ ਕਰ ਲਈ ਹੈ। ਸੁਣਵਾਈ ਕਰੀਬ 14 ਘੰਟੇ ਤੱਕ ਚੱਲੀ।
ਇਹ ਵੀ ਪੜ੍ਹੋ: 2018 ਤੋਂ ਹੁਣ ਤੱਕ ਵਿਦੇਸ਼ਾਂ 'ਚ 403 ਭਾਰਤੀ ਵਿਦਿਆਰਥੀਆਂ ਦੀ ਮੌਤ, ਕੈਨੇਡਾ 'ਚ ਸਭ ਤੋਂ ਵੱਧ
ਸ਼ਿਕਾਇਤਕਰਤਾ ਖਵਾਰ ਮਾਨੇਕਾ ਦੇ ਵਕੀਲ ਰਾਜਾ ਰਿਜ਼ਵਾਨ ਅੱਬਾਸੀ ਅਤੇ ਸਰਕਾਰੀ ਵਕੀਲ ਸਮੀਉੱਲਾ ਜਸਰਾ ਜੋੜੇ ਵਿਰੁੱਧ ਕੇਸ ਵਿੱਚ ਅਦਾਲਤ ਵਿੱਚ ਪੇਸ਼ ਹੋਏ। ਇਸਤਗਾਸਾ ਪੱਖ ਦੇ ਚਾਰ ਗਵਾਹਾਂ ਦੀ ਜਿਰਹਾ ਵੀ ਪੂਰੀ ਹੋ ਚੁੱਕੀ ਹੈ। ਅਦਾਲਤ ਦੇ ਹੁਕਮਾਂ ਅਨੁਸਾਰ ਇਮਰਾਨ ਅਤੇ ਬੁਸ਼ਰਾ ਨੇ ਆਪਣੇ ਬਿਆਨ ਪੇਸ਼ ਕੀਤੇ। ਅਦਾਲਤ ਨੇ ਦੋਵਾਂ ਤੋਂ 13-13 ਸਵਾਲ ਪੁੱਛੇ। ਸਲਮਾਨ ਅਕਰਮ ਰਾਜਾ ਨੇ ਦੋਵਾਂ ਦੀ ਤਰਫੋਂ ਜਵਾਬ ਲਿਖਿਆ। ਬਾਅਦ ਵਿਚ ਸ਼ਿਕਾਇਤਕਰਤਾ ਦੇ ਵਕੀਲ ਰਾਜਾ ਰਿਜ਼ਵਾਨ ਅੱਬਾਸੀ ਨੇ ਆਪਣੀਆਂ ਅੰਤਿਮ ਦਲੀਲਾਂ ਦਿੱਤੀਆਂ। ਸਾਬਕਾ ਪ੍ਰਧਾਨ ਮੰਤਰੀ ਦੇ ਵਕੀਲ ਸਲਮਾਨ ਅਕਰਮ ਰਾਜਾ ਨੇ ਸਬੂਤ ਪੇਸ਼ ਕੀਤੇ ਅਤੇ ਗਵਾਹਾਂ ਨੂੰ ਪੇਸ਼ ਕਰਨ ਦੀ ਇਜਾਜ਼ਤ ਮੰਗੀ।
ਇਹ ਵੀ ਪੜ੍ਹੋ: US 'ਚ 4 ਭਾਰਤੀ ਵਿਦਿਆਰਥੀਆਂ ਦੀ ਮੌਤ, ਗੁੱਸੇ 'ਚ ਆਏ ਲੋਕਾਂ ਨੇ ਭਾਰਤ ਸਰਕਾਰ ਤੋਂ ਕੀਤੀ ਇਹ ਮੰਗ
ਗਵਾਹ ਬੁਸ਼ਰਾ ਬੀਬੀ ਦੇ ਪਰਿਵਾਰ ਦੀ ਮੈਂਬਰ ਹੈ। ਵਕੀਲ ਨੇ ਕਿਹਾ ਕਿ ਉਹ ਗਵਾਹ ਦੇ ਨਾਂ ਦਾ ਖੁਲਾਸਾ ਨਹੀਂ ਕਰੇਗਾ ਅਤੇ ਉਸ ਦੀ ਪੇਸ਼ੀ ਦੀ ਇਜਾਜ਼ਤ ਮੰਗੀ ਹੈ। ਹਾਲਾਂਕਿ ਅਦਾਲਤ ਨੇ ਗਵਾਹਾਂ ਨੂੰ ਪੇਸ਼ ਕਰਨ ਦੀ ਬੇਨਤੀ ਨੂੰ ਰੱਦ ਕਰ ਦਿੱਤਾ। ਸੁਣਵਾਈ ਦੌਰਾਨ ਬੁਸ਼ਰਾ ਬੀਬੀ ਦੇ ਸਾਬਕਾ ਪਤੀ ਖਵਾਰ ਮਾਨੇਕਾ ਦੀ ਵੀਡੀਓ ਵੀ ਚਲਾਈ ਗਈ। ਬੁਸ਼ਰਾ ਬੀਬੀ ਨੇ ਆਪਣੇ ਬਿਆਨ ਵਿੱਚ 14 ਨਵੰਬਰ 2017 ਦੇ ਤਲਾਕ ਸਰਟੀਫਿਕੇਟ ਨੂੰ ਫਰਜ਼ੀ ਦੱਸਿਆ ਹੈ। ਉਨ੍ਹਾਂ ਨੇ ਕਿਹਾ ਕਿ ਖਵਾਰ ਮਾਨੇਕਾ ਨੇ ਅਪ੍ਰੈਲ 2017 ਵਿੱਚ ਮੈਨੂੰ ਜ਼ਬਾਨੀ 3 ਤਲਾਕ ਦਿੱਤਾ ਸੀ। ਬਿਆਨ ਵਿੱਚ ਕਿਹਾ ਗਿਆ ਹੈ, 'ਅਪ੍ਰੈਲ ਤੋਂ ਅਗਸਤ 2017 ਤੱਕ, ਮੈਂ ਇਦਤ ਦਾ ਸਮਾਂ ਬਿਤਾਇਆ ਅਤੇ ਅਗਸਤ 2017 ਵਿੱਚ ਲਾਹੌਰ ਵਿੱਚ ਆਪਣੀ ਮਾਂ ਦੇ ਘਰ ਚਲੀ ਗਈ। 1 ਜਨਵਰੀ 2018 ਨੂੰ ਪੀ.ਟੀ.ਆਈ. ਦੇ ਸੰਸਥਾਪਕ ਨਾਲ ਸਾਦਾ ਨਿਕਾਹ ਹੋਇਆ ਸੀ।' (ਇਸਲਾਮ ਦੇ ਤਹਿਤ, ਕੋਈ ਔਰਤ ਤਲਾਕ ਜਾਂ ਆਪਣੇ ਪਤੀ ਦੀ ਮੌਤ ਤੋਂ ਬਾਅਦ 3 ਮਹੀਨਿਆਂ ਤੱਕ ਦੁਬਾਰਾ ਨਿਕਾਹ ਨਹੀਂ ਕਰ ਸਕਦੀ ਅਤੇ ਇਸ ਮਿਆਦ ਨੂੰ 'ਇੱਦਤ' ਕਿਹਾ ਜਾਂਦਾ ਹੈ)।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।