ਅਮਰੀਕਾ ਦੀ ਇਸ ''ਚੋਰਨੀ'' ਨੇ 60 ਸਾਲ ਬਾਅਦ ਛੱਡੀ ਕ੍ਰਾਈਮ ਦੀ ਦੁਨੀਆ

10/18/2017 4:56:22 PM

ਵਾਸ਼ਿੰਗਟਨ (ਬਿਊਰੋ)— ਅਮਰੀਕਾ ਦੀ ਗਹਿਣਿਆਂ ਦੀ ਚੋਰ (ਜਵੈਲ ਥੀਫ) ਦੇ ਨਾਂ ਨਾਲ ਜਾਣੀ ਜਾਣ ਵਾਲੀ 87 ਸਾਲ ਬਜ਼ੁਰਗ ਔਰਤ ਨੇ ਆਪਣੇ ਸੱਤ ਦਹਾਕਿਆਂ ਦੀ ਕ੍ਰਾਈਮ ਦੀ ਦੁਨੀਆ ਨੂੰ ਛੱਡਣ ਦਾ ਫੈਸਲਾ ਕੀਤਾ ਹੈ। ਵਾਲਮਾਰਟ ਵਿਚ ਹਾਲ ਵਿਚ ਹੀ ਚੋਰੀ ਕਰਦੇ ਫੜੇ ਜਾਣ ਤੋਂ ਬਾਅਦ ਉਸ ਨੇ ਇਹ ਕੰਮ ਛੱਡਣ ਦਾ ਫੈਸਲਾ ਲਿਆ ਹੈ।
ਆਪਣੇ ਕਰੀਅਰ ਵਿਚ 2 ਮਿਲੀਅਨ ਡਾਲਰ ਤੋਂ ਜ਼ਿਆਦਾ ਦੀ ਚੋਰੀ ਕਰਨ ਲਈ ਮਸ਼ਹੂਰ ਡੋਰਿਸ ਪਾਇਨੇ ਦੇ ਜੀਵਨ ਵਿਚ ਸੋਮਵਾਰ ਨੂੰ ਜਾਰਜੀਆ ਵਿਚ ਸੁਣਵਾਈ ਦੌਰਾਨ ਵੱਡਾ ਟਵਿਸਟ ਆਇਆ। 70 ਸਾਲ ਪਹਿਲਾਂ ਚੋਰੀ ਨੂੰ ਲੈ ਕੇ ਉਸ ਦੇ ਮਨ ਵਿਚ ਇਕ ਆਕਰਸ਼ਣ ਜਾਗਿਆ ਸੀ। ਡੋਰਿਸ ਮੁਤਾਬਕ ਉਸ ਨੇ ਪਹਿਲੀ ਚੋਰੀ ਆਪਣੀ ਮਾਂ ਦੀ ਮਦਦ ਲਈ ਕੀਤੀ ਸੀ, ਜਿਸ 'ਤੇ ਉਸਦੇ ਪਿਤਾ ਨੇ ਕਾਫੀ ਜ਼ੁਲਮ ਕੀਤੇ ਸਨ। ਡੋਰਿਸ ਮੁਤਾਬਕ,''ਮੈਨੂੰ ਚੋਰੀ ਕਰਨ ਦਾ ਦੁੱਖ ਨਹੀਂ ਹੈ ਬਲਕਿ ਫੜੇ ਜਾਣ ਦਾ ਦੁੱਖ ਹੈ।'' ਇਸ ਜਵੈਲ ਥੀਫ 'ਤੇ ਇਕ ਦਸਤਾਵੇਜੀ ਫਿਲਮ ਵੀ ਬਣ ਚੁੱਕੀ ਹੈ। ਸਾਲ 1970 ਵਿਚ ਉਹ ਉਦੋਂ ਜ਼ਿਆਦਾ ਚਰਚਾ ਵਿਚ ਆਈ ਸੀ, ਜਦੋਂ ਉਸ ਨੇ ਮੋਂਟੇ ਕਾਰਲੋ ਦੇ ਕਾਰਟੀਅਰ ਤੋਂ 5 ਲੱਖ ਡਾਲਰ ਤੋਂ ਜ਼ਿਆਦਾ ਦੀ ਕੀਮਤ ਦਾ 10 ਕੈਰਟ ਦਾ ਹੀਰਾ ਚੋਰੀ ਕੀਤਾ ਸੀ।

 


Related News