ਲਾਪਤਾ ਹੋਏ ਇੰਡੋਨੇਸ਼ੀਆਈ ਬੋਇੰਗ 737 ਦਾ ਸ਼ੱਕੀ ਮਲਬਾ ਮਿਲਿਆ : ਰਿਪੋਰਟਾਂ
Saturday, Jan 09, 2021 - 06:58 PM (IST)
ਜਕਾਰਤਾ- ਇੰਡੋਨੇਸ਼ੀਆ ਦੀ ਰਾਜਧਾਨੀ ਜਕਾਰਤਾ ਤੋਂ ਉਡਾਣ ਭਰਨ ਦੇ ਤਰੁੰਤ ਪਿੱਛੋਂ ਲਾਪਤਾ ਹੋਏ ਸ਼੍ਰੀਵਿਜਯਾ ਏਅਰ ਦੇ ਜਹਾਜ਼ ਬੋਇੰਗ 737 ਦਾ ਸ਼ੱਕੀ ਮਲਬਾ ਸ਼ਹਿਰ ਦੇ ਬਾਹਰ ਸਮੁੰਦਰ ਵਿਚ ਮਿਲਣ ਦੀ ਰਿਪੋਰਟ ਹੈ। ਨੈਸ਼ਨਲ ਸਰਚ ਅਤੇ ਰੈਸਕਿਊ ਏਜੰਸੀ ਬਸਾਰਨਸ ਦੇ ਇਕ ਅਧਿਕਾਰੀ ਨੇ ਕਿਹਾ ਕਿ 10 ਬੱਚਿਆਂ ਸਣੇ 56 ਯਾਤਰੀ ਇਸ ਵਿਚ ਸਵਾਰ ਸਨ। ਸਥਾਨਕ ਮੀਡੀਆ ਨੇ ਕਿਹਾ ਕਿ ਛੇ ਚਾਲਕ ਦਲ ਦੇ ਮੈਂਬਰ ਸਨ।
ਹਾਲਾਂਕਿ, ਹੁਣ ਤੱਕ ਸਰਕਾਰ ਵੱਲੋਂ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ। 'ਸ਼੍ਰੀਵਿਜਯਾ ਏਅਰ' ਦੇ ਜਹਾਜ਼ ਦਾ ਸ਼ਨੀਵਾਰ ਨੂੰ ਇੰਡੋਨੇਸ਼ੀਆ ਦੀ ਰਾਜਧਾਨੀ ਜਕਾਰਤਾ ਤੋਂ ਉਡਾਣ ਭਰਨ ਤੋਂ ਤੁਰੰਤ ਬਾਅਦ ਹਵਾਈ ਟ੍ਰੈਫਿਕ ਕੰਟਰੋਲਰ ਨਾਲ ਸੰਪਰਕ ਟੁੱਟ ਗਿਆ ਸੀ। ਸਥਾਨਕ ਰਿਪੋਰਟਾਂ ਦਾ ਕਹਿਣਾ ਹੈ ਕਿ ਪਾਣੀ ਵਿਚ ਮਲਬਾ, ਕੇਬਲ ਅਤੇ ਜੀਨਸ ਦੇ ਕੁਝ ਟੁੱਕੜੇ ਮਿਲੇ ਹਨ, ਜੋ ਇਸ ਨਾਲ ਸਬੰਧਤ ਹੋ ਸਕਦੇ ਹਨ। ਇੰਡੋਨੇਸ਼ੀਆ ਦੀ ਏਅਰਲਾਈਨ ਨੇ ਕਿਹਾ ਕਿ ਉਹ ਉਡਾਣ ਸੰਬੰਧੀ ਵਿਸਥਾਰ ਜਾਣਕਾਰੀ ਇਕੱਠੀ ਕਰ ਰਹੀ ਹੈ, ਉਸ ਪਿੱਛੋਂ ਹੀ ਬਿਆਨ ਜਾਰੀ ਕਰ ਸਕੇਗੀ।
ਇਹ ਵੀ ਪੜ੍ਹੋ- ਬਾਈਡੇਨ ਨੂੰ ਚੁਣੌਤੀ, ਕਿਮ ਜੋਂਗ ਬੋਲੇ- 'ਅਮਰੀਕਾ ਸਾਡਾ ਸਭ ਤੋਂ ਵੱਡਾ ਦੁਸ਼ਮਣ
ਫਲਾਈਟ ਰਡਾਰ-24 ਮੁਤਾਬਕ, 'ਸ਼੍ਰੀਵਿਜਯਾ ਏਅਰ' ਦੀ ਫਲਾਈਟ SJ182 ਜਕਾਰਤਾ ਤੋਂ ਉਡਾਣ ਭਰਨ ਦੇ ਚਾਰ ਮਿੰਟ ਪਿੱਛੋਂ ਇਕ ਮਿੰਟ ਵਿਚ 10,000 ਫੁੱਟ ਤੋਂ ਵੱਧ ਦੀ ਉਚਾਈ ਤੋਂ ਡਿੱਗਦੀ ਹੋਈ ਟ੍ਰੈਕ ਹੋਈ ਸੀ। ਗੌਰਤਲਬ ਹੈ ਕਿ ਅਕਤੂਬਰ 2018 ਵਿਚ ਲਾਈਨ ਏਅਰ ਦਾ ਬੋਇੰਗ 737 ਮੈਕਸ ਜਕਾਰਤਾ ਤੋਂ ਉਡਾਣ ਭਰਨ ਦੇ 12 ਮਿੰਟ ਮਗਰੋਂ ਲਾਪਤਾ ਹੋ ਗਿਆ ਸੀ। ਇਸ ਵਿਚ 189 ਲੋਕ ਸਵਾਰ ਸਨ, ਜਿਨ੍ਹਾਂ ਦੀ ਮੌਤ ਹੋ ਗਈ ਸੀ।
ਇਹ ਵੀ ਪੜ੍ਹੋ- ਵੱਡੀ ਖ਼ਬਰ! UK ਤੋਂ ਜਲਦ ਨੀਰਵ ਮੋਦੀ ਨੂੰ ਭਾਰਤ ਲਿਆ ਸਕਦੀ ਹੈ ਸਰਕਾਰ