ਕੋਰੋਨਾ ਕਾਰਨ USA ''ਚ 10 ਕੁ ਦਿਨਾਂ ''ਚ ਦੁੱਗਣਾ ਹੋਇਆ ਮੌਤਾਂ ਦਾ ਅੰਕੜਾ

Thursday, Apr 23, 2020 - 07:51 AM (IST)

ਕੋਰੋਨਾ ਕਾਰਨ USA ''ਚ 10 ਕੁ ਦਿਨਾਂ ''ਚ ਦੁੱਗਣਾ ਹੋਇਆ ਮੌਤਾਂ ਦਾ ਅੰਕੜਾ

ਵਾਸ਼ਿੰਗਟਨ- ਕੋਰੋਨਾ ਵਾਇਰਸ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਅਮਰੀਕਾ ਵਿਚ ਸਿਰਫ 10 ਦਿਨਾਂ ਵਿਚ ਹੀ ਮਰਨ ਵਾਲਿਆਂ ਦਾ ਅੰਕੜਾ ਦੁੱਗਣਾ ਹੋ ਗਿਆ ਹੈ। ਦੇਸ਼ ਵਿਚ ਕੋਰੋਨਾ ਕਾਰਨ ਹੁਣ ਤੱਕ 46,611 ਮੌਤਾਂ ਹੋ ਚੁੱਕੀਆਂ ਹਨ। ਇਸ ਤੋਂ ਇਲਾਵਾ 8,40,476 ਲੋਕ ਕੋਰੋਨਾ ਦੀ ਲਪੇਟ ਵਿਚ ਹਨ। ਜੇਕਰ 10 ਦਿਨ ਪਹਿਲਾਂ ਦਾ ਅੰਕੜਾ ਦੇਖੀਏ ਤਾਂ ਉਸ ਸਮੇਂ ਮੌਤਾਂ ਦੀ ਗਿਣਤੀ ਤਕਰੀਬਨ 23 ਹਜ਼ਾਰ ਸੀ। ਹਾਲਾਂਕਿ ਹੁਣ ਨਵੇਂ ਮਾਮਲਿਆਂ ਵਿਚ ਥੋੜ੍ਹੀ ਗਿਰਾਵਟ ਆਉਣ ਦੀ ਗੱਲ ਆਖੀ ਜਾ ਰਹੀ ਹੈ। 14 ਅਪ੍ਰੈਲ ਨੂੰ ਇੱਥੇ ਨਵੇਂ 35 ਹਜ਼ਾਰ ਤੋਂ ਵੱਧ ਨਵੇਂ ਮਾਮਲੇ ਆਉਣ ਨਾਲ ਪੀੜਤਾਂ ਦੀ ਗਿਣਤੀ ਵਿਚ ਇਕੋਦਮ ਵਾਧਾ ਹੋਇਆ। 

ਮਹਾਮਾਰੀ ਦਾ ਕੇਂਦਰ ਬਣਿਆ ਨਿਊਯਾਰਕ
ਸਮਾਚਾਰ ਏਜੰਸੀ ਰਾਇਟਰ ਮੁਤਾਬਕ ਅਮਰੀਕਾ ਵਿਚ ਮੰਗਲਵਾਰ ਨੂੰ 2,750 ਪੀੜਤਾਂ ਨੇ ਦਮ ਤੋੜਿਆ। ਇਸ ਤੋਂ ਪਹਿਲਾਂ 15 ਅਪ੍ਰੈਲ ਨੂੰ ਸਭ ਤੋਂ ਵੱਧ 2,806 ਮੌਤਾਂ ਹੋਈਆਂ ਸਨ। ਨਿਊਜਰਸੀ, ਪੈਂਸਿਲਵੇਨੀਆ ਅਤੇ ਮਿਸ਼ੀਗਨ ਵਿਚ ਇਕ ਦਿਨ ਵਿਚ ਸਭ ਤੋਂ ਵੱਧ ਪੀੜਤਾਂ ਦੀ ਜਾਨ ਗਈ ਜਦਕਿ ਦੇਸ਼ ਵਿਚ ਮਹਾਮਾਰੀ ਦੇ ਕੇਂਦਰ ਨਿਊਯਾਰਕ ਸੂਬੇ ਵਿਤ 24 ਘੰਟਿਆਂ ਵਿਚ 481 ਰੋਗੀਆਂ ਦੀ ਮੌਤ ਹੋਈ। ਇਸ ਅਮਰੀਕੀ ਸੂਬੇ ਵਿਚ ਢਾਈ ਲੱਖ ਤੋਂ ਜ਼ਿਆਦਾ ਲੋਕ ਪੀੜਤ ਹਨ ਅਤੇ ਹੁਣ ਤੱਕ ਤਕਰੀਬਨ 20 ਹਜ਼ਾਰ ਲੋਕਾਂ ਦੀ ਜਾਨ ਜਾ ਚੁੱਕੀ ਹੈ। ਗੁਆਂਢੀ ਸੂਬੇ ਨਿਊਜਰਸੀ ਵਿਚ ਵੀ 90 ਹਜ਼ਾਰ ਤੋਂ ਜ਼ਿਆਦਾ ਲੋਕ ਪੀੜਤ ਹਨ। 

ਵੂਹਾਨ ਤੋਂ ਫੈਲੇ ਕੋਰੋਨਾ ਵਾਇਰਸ ਨੇ ਅਮਰੀਕਾ ਵਿਚ ਬੁਰੇ ਹਾਲ ਕਰ ਦਿੱਤੇ ਹਨ। ਅਮਰੀਕਾ ਵਿਚ ਕੋਰੋਨਾ ਕਾਰਨ ਸਭ ਤੋਂ ਪਹਿਲੀ ਮੌਤ ਕੈਲੀਫੋਰਨੀਆ ਸੂਬੇ ਵਿਚ ਹੋਈ ਸੀ। 

ਬੀਤੇ ਦਿਨ ਮਾਹਿਰਾਂ ਨੇ ਦੱਸਿਆ ਹੈ ਕਿ ਅਮਰੀਕਾ ਵਿਚ ਕੋਰੋਨਾ ਦਾ ਦੂਜਾ ਦੌਰ ਸ਼ੁਰੂ ਹੋਵੇਗਾ ਜੋ ਕਿ ਵਧੇਰੇ ਖਤਰਨਾਕ ਹੋ ਸਕਦਾ ਹੈ। ਵਾਸ਼ਿੰਗਟਨ ਪੋਸਟ ਵਿਚ ਰਾਸ਼ਟਰੀ ਜਨਸਿਹਤ ਸੰਸਥਾਨ ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ ਦੇ ਡਾਇਰੈਕਟਰ ਰਾਬਰਟ ਰੈੱਡਫੀਲਡ ਦੇ ਹਵਾਲੇ ਤੋਂ ਲਿਖਿਆ ਗਿਆ ਕਿ ਦੇਸ਼ ਨੂੰ ਅਗਲੀ ਸਰਦੀ ਵਿਚ ਫਲੂ ਦੇ ਪ੍ਰਕੋਪ ਦੇ ਨਾਲ ਹੀ ਕੋਰੋਨਾ ਮਹਾਮਾਰੀ ਦਾ ਦੁਬਾਰਾ ਸਾਹਮਣਾ ਕਰਨਾ ਪੈ ਸਕਦਾ ਹੈ। 


author

Lalita Mam

Content Editor

Related News