ਦੱਖਣ ਅਫ਼ਰੀਕਾ ''ਚ ਹੋਣ ਵਾਲੇ ਜੀ20 ਸਿਖਰ ਸੰਮੇਲਨ ''ਚ ਸ਼ਾਮਲ ਨਹੀਂ ਹੋਣਗੇ ਟਰੰਪ
Saturday, Sep 06, 2025 - 05:36 PM (IST)

ਵਾਸ਼ਿੰਗਟਨ- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਹ ਇਸ ਸਾਲ ਦੇ ਅੰਤ 'ਚ ਦੱਖਣੀ ਅਫ਼ਰੀਕਾ 'ਚ ਹੋਣ ਵਾਲੇ ਜੀ-20 ਸਿਖਰ ਸੰਮੇਲਨ 'ਚ ਸ਼ਾਮਲ ਨਹੀਂ ਹੋਣਗੇ ਪਰ ਉਨ੍ਹਾਂ ਦੀ ਜਗ੍ਹਾ ਉੱਪ ਰਾਸ਼ਟਰਪਤੀ ਜੇਡੀ ਵੇਂਸ ਨੂੰ ਭੇਜਣ ਦੀ ਯੋਜਨਾ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਅਮਰੀਕਾ ਅਗਲੇ ਸਾਲ ਦੇ ਜੀ20 ਸੰਮੇਲਨ ਦੀ ਮੇਜ਼ਬਾਨੀ ਮਿਆਮੀ ਕੋਲ ਸਥਿਤ ਉਨ੍ਹਾਂ ਦੇ ਗੋਲਫ਼ ਕਲੱਬ, ਟਰੰਪ ਨੈਸ਼ਨਲ ਡੋਰਲ 'ਚ ਕਰੇਗਾ।
ਓਵਲ ਦਫ਼ਤਰ 'ਚ ਪੱਤਰਕਾਰਾਂ ਨੂੰ ਉਨ੍ਹਾਂ ਕਿਹਾ,''ਇਹ ਹਵਾਈ ਅੱਡੇ ਦੇ ਠੀਕ ਨਾਲ ਹੀ ਹੈ। ਇਹ ਸਭ ਤੋਂ ਚੰਗੀ ਜਗ੍ਹਾ ਹੈ। ਇਹ ਖੂਬਸੂਰਤ ਹੈ।'' ਉਨ੍ਹਾਂ ਅੱਗੇ ਕਿਹਾ ਕਿ ਉਨ੍ਹਾਂ ਦਾ ਪਰਿਵਾਰਕ ਵਪਾਰ 'ਇਸ ਤੋਂ ਕੋਈ ਕਮਾਈ ਨਹੀਂ ਕਰੇਗਾ।'' 2019 'ਚ ਆਪਣੇ ਪਹਿਲੇ ਕਾਰਜਕਾਲ ਦੌਰਾਨ ਟਰੰਪ ਨੇ 2020 'ਚ ਜੀ7 ਸਿਖਰ ਸੰਮੇਲਨ ਲਈ ਆਪਣੇ ਡੋਰਲ ਰਿਜ਼ੋਰਟ ਨੂੰ ਮੇਜ਼ਬਾਨ ਸਥਾਨ ਦੇ ਵਜੋਂ ਇਸਤੇਮਾਲ ਕਰਨ ਦੀ ਯੋਜਨਾ ਰੱਦ ਕਰ ਦਿੱਤਾ ਸੀ, ਕਿਉਂਕਿ ਦੋਵੇਂ ਦਲਾਂ ਨੇ ਉਨ੍ਹਾਂ ਦੀ ਆਲੋਚਨਾ ਕੀਤੀ ਸੀ ਕਿ ਇਸ ਨਾਲ ਉਨ੍ਹਾਂ ਨੂੰ ਆਰਥਿਕ ਲਾਭ ਹੋ ਸਕਦਾ ਹੈ ਅਤੇ ਇਹ ਸੰਵਿਧਾਨ ਦੀ ਉਲੰਘਣਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8