ਬ੍ਰਾਜ਼ੀਲ 'ਚ 3 ਘੰਟਿਆਂ 'ਚ ਪਿਆ 30 ਦਿਨ ਦੇ ਬਰਾਬਰ ਮੀਂਹ, ਹੁਣ ਤੱਕ 117 ਦੀ ਮੌਤ, 116 ਲੋਕ ਲਾਪਤਾ

Friday, Feb 18, 2022 - 10:31 AM (IST)

ਪੇਟ੍ਰੋਪੋਲਿਸ/ਬ੍ਰਾਜ਼ੀਲ (ਭਾਸ਼ਾ)- ਬ੍ਰਾਜ਼ੀਲ ਦੇ ਪਹਾੜੀ ਸ਼ਹਿਰ ਪੇਟ੍ਰੋਪੋਲਿਸ ਵਿਚ ਹੜ੍ਹ ਅਤੇ ਜ਼ਮੀਨ ਖਿਸਕਣ ਕਾਰਨ ਜਾਨ ਗਵਾਉਣ ਵਾਲੇ ਲੋਕਾਂ ਦੀ ਗਿਣਤੀ ਵਧ ਕੇ ਵੀਰਵਾਰ ਨੂੰ 117 ਹੋ ਗਈ ਅਤੇ 116 ਲੋਕ ਅਜੇ ਵੀ ਲਾਪਤਾ ਹਨ। ਪੇਟ੍ਰੋਪੋਲਿਸ ਸ਼ਹਿਰ ਵਿਚ 3 ਘੰਟੇ ਵਿਚ 10 ਇੰਚ ਤੋਂ ਜ਼ਿਆਦਾ ਮੀਂਹ ਪਿਆ, ਜਦਕਿ ਇੰਨਾ ਮੀਂਹ ਪਿਛਲੇ 30 ਦਿਨਾਂ ਵਿਚ ਪਿਆ ਸੀ। ਰੀਓ ਡੀ ਜਿਨੇਰਿਓ ਰਾਜ ਸਰਕਾਰ ਨੇ ਮ੍ਰਿਤਕਾਂ ਦੀ ਗਿਣਤੀ ਵਧਣ ਦੀ ਪੁਸ਼ਟੀ ਕੀਤੀ ਹੈ। ਕਈ ਲੋਕਾਂ ਦੇ ਮਿੱਟੀ ਵਿਚ ਦਬੇ ਹੋਣ ਦਾ ਖ਼ਦਸ਼ਾ ਹੈ। ਦਹਾਕਿਆਂ ਦੇ ਸਭ ਤੋਂ ਭਿਆਨਕ ਮੀਂਹ ਦੌਰਾਨ ਹੜ੍ਹ ਆਉਣ ਅਤੇ ਮਿੱਟੀ ਧਸਣ ਕਾਰਨ ਵੀਰਵਾਰ ਨੂੰ ਗੱਡੀਆਂ ਅਤੇ ਮਕਾਨ ਰੁੜ ਗਏ।

ਇਹ ਵੀ ਪੜ੍ਹੋ: ਭਾਰਤ ਦੀ ਡਿਜੀਟਲ ਸਟ੍ਰਾਈਕ ਤੋਂ ਚੀਨ ਪਰੇਸ਼ਾਨ, 54 ਹੋਰ ਐਪ 'ਤੇ ਲਗਾਈ ਪਾਬੰਦੀ ਦੀ ਕੀਤੀ ਆਲੋਚਨਾ

PunjabKesari

ਇਕ ਵੀਡੀਓ ਵਿਚ 2 ਬੱਸਾਂ ਨੂੰ ਨਦੀ ਵਿਚ ਡੁੱਬਦੇ ਵੇਖਿਆ ਗਿਆ। ਸ਼ਹਿਰ ਵਿਚ ਜ਼ਮੀਨ ਖਿਸਕਣ ਦੀਆਂ ਹੋਰ ਘਟਨਾਵਾਂ ਵਾਪਰਨ ਦਾ ਖ਼ਦਸ਼ਾ ਹੈ। ਆਧਿਕਾਰੀਆਂ ਨੇ ਕਿਹਾ ਕਿ ਜੋਖ਼ਮ ਵਾਲੇ ਇਲਾਕਿਆਂ ਵਿਚ ਰਹਿ ਰਹੇ ਲੋਕਾਂ ਨੂੰ ਉੱਥੋਂ ਕੱਢਣਾ ਚਾਹੀਦਾ ਹੈ। ਸਥਾਨਕ ਨਿਵਾਸੀ ਰੋਸਿਲੀਨ ਵਰਜੀਨੀਆ ਨੇ ਕਿਹਾ ਕਿ ਉਸ ਦਾ ਭਰਾ ਬਹੁਤ ਮੁਸ਼ਕਿਲ ਨਾਲ ਬਚਿਆ ਅਤੇ ਉਹ ਇਸ ਨੂੰ ਚਮਤਕਾਰ ਮਨਦੀ ਹੈ ਪਰ ਉਸ ਦਾ ਇਕ ਦੋਸਤ ਅਜੇ ਤੱਕ ਨਹੀਂ ਮਿਲਿਆ ਹੈ। ਰੀਓ ਪੁਲਸ ਨੇ ਵੀਰਵਾਰ ਨੂੰ ਇਕ ਬਿਆਨ ਵਿਚ ਕਿਹਾ ਕਿ ਕਰੀਬ 200 ਏਜੰਟ ਜਾਂਚ ਚੌਕੀਆਂ, ਸ਼ਰਨਾਰਥੀ ਕੈਂਪਾਂ ਅਤੇ ਸ਼ਹਿਰ ਦੇ ਮੁਰਦਾ ਘਰ ਵਿਚ ਜਾ ਕੇ ਜਿਊਂਦਾ,  ਮ੍ਰਿਤਕ ਅਤੇ ਲਾਪਤਾ ਲੋਕਾਂ ਦੀ ਸੂਚੀ ਬਣਾ ਰਹੇ ਹਨ। ਉਨ੍ਹਾਂ ਨੇ ਤਿੰਨ ਲੋਕਾਂ ਨੂੰ ਇਕ ਸਥਾਨਕ ਸਕੂਲ ਵਿਚ ਜਿਊਂਦਾ ਦੇਖਣ ਦੇ ਬਾਅਦ ਉਨ੍ਹਾਂ ਨੂੰ ਲਾਪਤਾ ਲੋਕਾਂ ਦੀ ਸੂਚੀ ਵਿਚੋਂ ਹਟਾ ਦਿੱਤਾ ਹੈ।

ਇਹ ਵੀ ਪੜ੍ਹੋ: ਸਮੁੰਦਰ ਕਿਨਾਰੇ ਤੈਰ ਰਿਹਾ ਸੀ ਸ਼ਖ਼ਸ, ਵੇਖਦੇ ਹੀ ਵੇਖਦੇ ਨਿਗਲ ਗਈ ਸ਼ਾਰਕ, ਖ਼ੌਫ਼ਨਾਕ ਵੀਡੀਓ ਆਈ ਸਾਹਮਣੇ

PunjabKesari


cherry

Content Editor

Related News