ਮੋਰੱਕੋ ''ਚ ਭੂਚਾਲ ਕਾਰਨ ਮਰਨ ਵਾਲਿਆਂ ਦੀ ਗਿਣਤੀ ਹੋਈ 2,681, ਰਾਹਤ ਤੇ ਬਚਾਅ ਕੰਮ ਜਾਰੀ (ਤਸਵੀਰਾਂ)
Tuesday, Sep 12, 2023 - 10:39 AM (IST)
ਅਮੀਜ਼ਮਿਜ਼ (ਯੂ. ਐੱਨ. ਆਈ.): ਮੋਰੱਕੋ ਵਿਚ ਆਏ ਭਿਆਨਕ ਭੂਚਾਲ ਵਿਚ ਮਰਨ ਵਾਲਿਆਂ ਦੀ ਗਿਣਤੀ ਵਧ ਕੇ 2,681 ਅਤੇ ਜ਼ਖਮੀਆਂ ਦੀ ਗਿਣਤੀ 2,501 ਹੋ ਗਈ ਹੈ। ਇਹ ਜਾਣਕਾਰੀ ਸੋਮਵਾਰ ਨੂੰ ਮੋਰੱਕੋ ਸਰਕਾਰ ਵੱਲੋਂ ਜਾਰੀ ਤਾਜ਼ਾ ਬਿਆਨ ਵਿੱਚ ਦਿੱਤੀ ਗਈ। ਸਪੇਨ ਅਤੇ ਬ੍ਰਿਟੇਨ ਵੱਲੋਂ ਭੇਜੀਆਂ ਗਈਆਂ ਬਚਾਅ ਟੀਮਾਂ ਭੂਚਾਲ ਦੇ ਕੇਂਦਰ ਨੇੜੇ ਸਥਿਤ ਅਮੀਜ਼ਾਮਿਜ਼ ਪਿੰਡ ਪਹੁੰਚ ਗਈਆਂ ਹਨ। ਹੈਲੀਕਾਪਟਰ ਭੂਚਾਲ ਪ੍ਰਭਾਵਿਤ ਪੁਰਾਣੇ ਸ਼ਹਿਰ ਮਾਰਾਕੇਸ਼ ਅਤੇ ਹੋਰ ਭੂਚਾਲ ਪ੍ਰਭਾਵਿਤ ਖੇਤਰਾਂ ਦੇ ਵਿਚਕਾਰ ਘੁੰਮਦੇ ਦੇਖੇ ਜਾ ਸਕਦੇ ਹਨ।
ਪੜ੍ਹੋ ਇਹ ਅਹਿਮ ਖ਼ਬਰ-ਲੀਬੀਆ 'ਚ ਤੂਫਾਨ ਤੇ ਹੜ੍ਹ ਨੇ ਮਚਾਈ ਤਬਾਹੀ, 2000 ਤੋਂ ਵੱਧ ਲੋਕਾਂ ਦੀ ਮੌਤ, ਹਜ਼ਾਰਾਂ ਲਾਪਤਾ (ਤਸਵੀਰਾਂ)
ਬਿਆਨ ਅਨੁਸਾਰ ਸਭ ਤੋਂ ਪ੍ਰਭਾਵਤ ਪਹਾੜੀ ਖੇਤਰਾਂ ਤੱਕ ਪਹੁੰਚਣ ਲਈ ਬਚਾਅ ਅਤੇ ਰਾਹਤ ਯਤਨ ਵੀ ਜਾਰੀ ਹਨ। ਸੰਯੁਕਤ ਰਾਜ ਭੂ-ਵਿਗਿਆਨਕ ਸਰਵੇਖਣ (ਯੂਐਸਜੀਐਸ) ਨੇ ਕਿਹਾ ਕਿ ਉੱਤਰੀ ਅਫ਼ਰੀਕੀ ਦੇਸ਼ ਵਿੱਚ ਸ਼ੁੱਕਰਵਾਰ ਨੂੰ ਸਥਾਨਕ ਸਮੇਂ ਅਨੁਸਾਰ ਰਾਤ 11:11 ਵਜੇ 6.8 ਤੀਬਰਤਾ ਦਾ ਭੂਚਾਲ ਆਇਆ। ਭੂਚਾਲ ਦੀ ਡੂੰਘਾਈ 18.5 ਕਿਲੋਮੀਟਰ ਸੀ। ਉੱਧਰ ਸਪੇਨ, ਬ੍ਰਿਟੇਨ ਅਤੇ ਕਤਰ ਦੀਆਂ ਖੋਜ ਟੀਮਾਂ ਬਚੇ ਲੋਕਾਂ ਨੂੰ ਲੱਭਣ ਦੇ ਯਤਨਾਂ ਵਿੱਚ ਸ਼ਾਮਲ ਹੋ ਰਹੀਆਂ ਹਨ। ਬਹੁਤ ਸਾਰੇ ਬਚੇ ਲੋਕਾਂ ਨੇ ਤੀਜੀ ਰਾਤ ਸੜਕਾਂ 'ਤੇ ਬਿਤਾਈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।