ਦੁਨੀਆ ਭਰ 'ਚ ਕੋਰੋਨਾ ਵਾਇਰਸ ਕਾਰਣ ਮਰਨ ਵਾਲਿਆਂ ਦੀ ਗਿਣਤੀ 5 ਲੱਖ ਪਾਰ

Tuesday, Jun 30, 2020 - 12:47 AM (IST)

ਦੁਨੀਆ ਭਰ 'ਚ ਕੋਰੋਨਾ ਵਾਇਰਸ ਕਾਰਣ ਮਰਨ ਵਾਲਿਆਂ ਦੀ ਗਿਣਤੀ 5 ਲੱਖ ਪਾਰ

ਵਾਸ਼ਿੰਗਟਨ (ਇੰਟ.): ਦੁਨੀਆ ਭਰ ਵਿਚ ਕੋਰੋਨਾ ਵਾਇਰਸ ਕਾਰਣ ਮਰਨ ਵਾਲਿਆਂ ਦੀ ਗਿਣਚੀ ਪੰਜ ਲੱਖ ਤੋਂ ਪਾਰ ਪਹੁੰਚ ਗਈ ਹੈ। ਜਾਨ ਹਾਪਕਿੰਸ ਯੂਨੀਵਰਸਿਟੀ ਦੇ ਅੰਕੜਿਆਂ ਮੁਤਾਬਕ ਤਾਜ਼ਾ ਮੌਤਾਂ ਦੀ ਗਿਣਤੀ 5,06,079 ਤੋਂ ਵਧੇਰੇ ਹੈ ਕਿਉਂਕਿ ਦੁਨੀਆ ਭਰ ਵਿਚ ਕੋਰੋਨਾ ਵਾਇਰਸ ਦੇ ਇਨਫੈਕਟਿਡਾਂ ਦੀ ਗਿਣਤੀ ਤੇਜ਼ੀ ਨਾਲ ਵਧ ਰਹੀ ਹੈ। ਵਿਸ਼ਵ ਵਿਚ ਕੋਰੋਨਾ ਇਨਫੈਕਟਿਡਾਂ ਦੀ ਗਿਣਤੀ 1,03,31,796 ਹੈ ਤੇ ਇਨ੍ਹਾਂ ਵਿਚੋਂ 56,08,115 ਲੋਕ ਠੀਕ ਹੋ ਚੁੱਕੇ ਹਨ।

ਯੂਨੀਵਰਸਿਟੀ ਮੁਤਾਬਕ ਸੰਯੁਕਤ ਰਾਜ ਅਮਰੀਕਾ ਵਿਚ ਸਭ ਤੋਂ ਵਧੇਰੇ ਮਾਮਲੇ ਸਾਹਮਣੇ ਆਏ ਹਨ। ਜਿਥੇ ਹੁਣ ਤੱਕ 1,28,565 ਮੌਤਾਂ ਹੋ ਚੁੱਕੀਆਂ ਹੈ ਜੋ ਕਿ ਵਿਸ਼ਵ ਦੇ ਅੰਕੜਿਆਂ ਦਾ ਇਕ ਚੌਥਾਈ ਹੈ। ਦੁਨੀਆ ਭਰ ਵਿਚ 10.1 ਮਿਲੀਅਨ ਤੋਂ ਵਧੇਰੇ ਲੋਕ ਇਸ ਬੀਮਾਰੀ ਨਾਲ ਇਨਫੈਕਟਿਡ ਹਨ। ਬੀਤੇ ਹਫਤੇ 36 ਅਮਰੀਕੀ ਸੂਬਿਆਂ ਵਿਚ ਕੋਰੋਨਾ ਵਾਇਰਸ ਦੇ ਮਾਮਲਿਆਂ ਵਿਚ ਵਾਧਾ ਦਰਜ ਕੀਤਾ ਗਿਆ ਹੈ। ਫਲੋਰਿਡਾ ਵਿਚ ਅਧਿਕਾਰੀਆਂ ਨੇ ਸ਼ਨੀਵਾਰ ਨੂੰ 9,585 ਨਵੇਂ ਮਾਮਲੇ ਦਰਜ ਕੀਤੇ ਜੋ ਕਿ ਹੁਣ ਤੱਕ ਦੇ ਸਭ ਤੋਂ ਵਧੇਰੇ ਮਾਮਲੇ ਹਨ। ਐਤਵਾਰ ਨੂੰ ਸੂਬੇ ਵਿਚ 8530 ਨਵੇਂ ਮਾਮਲੇ ਦਰਜ ਕੀਤੇ ਗਏ ਸਨ। ਕਈ ਅਮਰੀਕੀ ਸੂਬਿਆਂ ਵਿਚ ਫਿਰ ਤੋਂ ਲਾਕਡਾਊਨ ਸ਼ੁਰੂ ਹੋਣ ਤੋਂ ਬਾਅਦ ਘੱਟ ਤੋਂ ਘੱਟ ਇਕ ਦਰਜਨ ਸੂਬਿਆਂ ਨੇ ਪਾਬੰਦੀ ਲਗਾ ਦਿੱਤੀ ਹੈ ਤੇ ਅਨਲਾਕ ਦੀ ਪ੍ਰਕਿਰਿਆ ਰੋਕ ਦਿੱਤੀ ਹੈ।

ਉਥੇ ਹੀ ਭਾਰਤ ਵਿਚ ਪਿਛਲੇ 6 ਦਿਨਾਂ ਵਿਚ 1,00,000 ਤੋਂ ਵਧੇਰੇ ਨਵੇਂ ਮਾਮਲੇ ਦਰਜ ਕੀਤੇ ਗਏ ਹਨ। ਦਿੱਲੀ ਦੇ ਹਾਲਾਤਾਂ 'ਤੇ ਡਰ ਵਧ ਰਿਹਾ ਹੈ, ਜਿਥੇ ਹਸਪਤਾਲ ਮਰੀਜ਼ਾਂ ਦੇ ਲਈ ਦਵਾਈਆਂ ਤੇ ਬੈੱਡਾਂ ਦੀ ਕਮੀ ਨਾਲ ਜੂਝ ਰਹੇ ਹਨ। ਸਿਹਤ ਮੰਤਰਾਲਾ ਨੇ ਸੋਮਵਾਰ ਨੂੰ ਕਿਹਾ ਕਿ ਕੁੱਲ 5,48,318 ਲੋਕ ਇਨਫੈਕਟਿਡ ਹੋਏ ਹਨ, ਜਦਕਿ 16,475 ਲੋਕਾਂ ਦੀ ਮੌਤ ਹੋਈ ਹੈ। 


author

Baljit Singh

Content Editor

Related News