ਅਮਰੀਕੀ ਸੂਬੇ ''ਚ ਦੂਜੀ ਵਾਰ ਨਾਈਟ੍ਰੋਜਨ ਗੈਸ ਰਾਹੀਂ ਦਿੱਤੀ ਜਾਵੇਗੀ ਮੌਤ ਦੀ ਸਜ਼ਾ
Thursday, May 09, 2024 - 11:06 AM (IST)
ਮਿੰਟਗੁਮਰੀ (ਏਪੀ): ਅਮਰੀਕਾ ਦੇ ਅਲਬਾਮਾ ਰਾਜ ਵਿੱਚ ਨਾਈਟ੍ਰੋਜਨ ਗੈਸ ਸੁੰਘਾ ਕੇ ਕਤਲ ਦੇ ਇੱਕ ਦੋਸ਼ੀ ਨੂੰ ਫਾਂਸੀ ਦਿੱਤੀ ਜਾਵੇਗੀ| ਇਸ ਤੋਂ ਪਹਿਲਾਂ ਸੂਬੇ 'ਚ ਇਕ ਦੋਸ਼ੀ ਨੂੰ ਇਸੇ ਤਰ੍ਹਾਂ ਸਜ਼ਾ ਸੁਣਾਈ ਗਈ ਸੀ ਅਤੇ ਇਸ ਦੀ ਕਾਫੀ ਆਲੋਚਨਾ ਹੋਈ ਸੀ। ਅਲਬਾਮਾ ਦੇ ਗਵਰਨਰ ਕੇ ਆਈਵੀ ਨੇ ਐਲਨ ਯੂਜੀਨ ਮਿਲਰ ਦੀ ਸਜ਼ਾ ਲਈ 26 ਸਤੰਬਰ ਨਿਰਧਾਰਤ ਕੀਤੀ ਹੈ। ਮਿਲਰ ਨੂੰ 1999 ਵਿੱਚ ਤਿੰਨ ਲੋਕਾਂ ਦੀ ਹੱਤਿਆ ਦਾ ਦੋਸ਼ੀ ਠਹਿਰਾਇਆ ਗਿਆ ਸੀ। ਗਵਰਨਰ ਦੇ ਦਫ਼ਤਰ ਨੇ ਕਿਹਾ ਕਿ ਮਿਲਰ ਨੂੰ ਨਾਈਟ੍ਰੋਜਨ ਗੈਸ ਸੁੰਘਾ ਕੇ ਮੌਤ ਦੇ ਘਾਟ ਉਤਾਰ ਦਿੱਤਾ ਜਾਵੇਗਾ।
ਪੜ੍ਹੋ ਇਹ ਅਹਿਮ ਖ਼ਬਰ-ਪੰਨੂ ਮਾਮਲੇ 'ਚ ਰੂਸ ਨੇ ਭਾਰਤ ਦਾ ਕੀਤਾ ਸਮਰਥਨ, ਅਮਰੀਕਾ ਵੱਲੋਂ ਸਬੂਤਾਂ ਦੀ ਘਾਟ 'ਤੇ ਸਵਾਲ
ਅਲਾਬਾਮਾ ਦੀ ਅਦਾਲਤ ਨੇ ਇੱਕ ਹਫ਼ਤਾ ਪਹਿਲਾਂ ਦੋਸ਼ੀ ਨੂੰ ਨਾਈਟ੍ਰੋਜਨ ਗੈਸ ਦੁਆਰਾ ਫਾਂਸੀ ਦੇਣ ਦੀ ਇਜਾਜ਼ਤ ਦਿੱਤੀ ਸੀ, ਜਿਸ ਤੋਂ ਬਾਅਦ ਰਾਜਪਾਲ ਨੇ ਸਜ਼ਾ ਦੀ ਤਰੀਕ ਤੈਅ ਕੀਤੀ ਸੀ। ਇਸ ਤੋਂ ਪਹਿਲਾਂ ਜਨਵਰੀ ਵਿੱਚ ਅਲਬਾਮਾ ਵਿੱਚ ਕੇਨੇਥ ਸਮਿਥ ਨੂੰ ਨਾਈਟ੍ਰੋਜਨ ਗੈਸ ਰਾਹੀਂ ਸਜ਼ਾ ਦਿੱਤੀ ਗਈ ਸੀ। 25 ਜਨਵਰੀ ਨੂੰ, ਜਦੋਂ ਸਮਿਥ ਨੂੰ ਨਾਈਟ੍ਰੋਜਨ ਗੈਸ ਸੁੰਘਾ ਕੇ ਸਜ਼ਾ ਦਿੱਤੀ ਜਾ ਰਹੀ ਸੀ ਤਾਂ ਉਹ ਲੰਬੇ ਸਮੇਂ ਤੱਕ ਤੜਫਦਾ ਰਿਹਾ, ਉਸ ਨੂੰ ਦੌਰੇ ਪੈਣੇ ਸ਼ੁਰੂ ਹੋ ਗਏ ਅਤੇ ਉਸ ਦੇ ਸਰੀਰ ਆਕੜ ਗਿਆ ਸੀ। ਲੋਕਾਂ ਨੇ ਇਸ ਤਰੀਕੇ ਨੂੰ ਬੇਹੱਦ ਅਣਮਨੁੱਖੀ ਕਰਾਰ ਦਿੱਤਾ ਸੀ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਸੀ ਕਿ ਫਾਂਸੀ ਦੀ ਸਜ਼ਾ ਦਾ ਕੋਈ ਹੋਰ ਤਰੀਕਾ ਲੱਭਿਆ ਜਾਵੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।