ਵਿਸਕਾਨਸਿਨ ਦੀ ਟੀ.ਵੀ ਨਿਊਜ਼ ਐਂਕਰ ਨੀਨਾ ਪਚੋਲਕੇ ਦੀ ਮੌਤ

Wednesday, Aug 31, 2022 - 10:44 AM (IST)

ਵਿਸਕਾਨਸਿਨ ਦੀ ਟੀ.ਵੀ ਨਿਊਜ਼ ਐਂਕਰ ਨੀਨਾ ਪਚੋਲਕੇ ਦੀ ਮੌਤ

ਨਿਊਯਾਰਕ (ਰਾਜ ਗੋਗਨਾ) ਵਿਸਕਾਨਸਿਨ ਰਾਜ ਦੀ "ਨਿਊਜ਼ 9 ਦੀ ਐਂਕਰ ਨੀਨਾ ਪਚੋਲਕੇ (27) ਸ਼ਨੀਵਾਰ ਨੂੰ ਵੌਸੌ ਵਿੱਚ ਆਪਣੇ ਘਰ ਦੇ ਅੰਦਰ ਮ੍ਰਿਤਕ ਪਾਈ ਗਈ। ਉਸ ਨੇ 27 ਸਾਲ ਦੀ ਉਮਰ ਵਿੱਚ ਕਥਿਤ ਤੌਰ 'ਤੇ ਖੁਦਕੁਸ਼ੀ ਕਰ ਲਈ। ਸ਼ਨੀਵਾਰ ਸਵੇਰੇ ਜਦੋਂ ਪੁਲਸ ਉਸ ਦੇ ਘਰ ਵੌਸੌ, ਵਿਸਕਾਨਸਿਨ ਪਹੁੰਚੀ ਤਾਂ ਦਰਵਾਜ਼ਾ ਖੜਕਾਉਣ 'ਤੇ ਉਹਨਾਂ ਨੂੰ ਅੰਦਰੋਂ ਕੋਈ ਜਵਾਬ ਨਹੀਂ ਮਿਲਿਆ। ਇਸ ਮਗਰੋਂ ਅਧਿਕਾਰੀ ਘਰ ਦੀ ਰਿਹਾਇਸ਼ ਵਿੱਚ ਦਾਖਲ ਹੋਏ ਅਤੇ ਉਹਨਾਂ ਨੇ ਘਰ ਅੰਦਰ ਨੀਨਾ ਪਚੋਲਕੇ ਨੂੰ ਮ੍ਰਿਤਕ ਪਾਇਆ। ਵੌਸੌ (ਵਿਸਕਾਨਸਿਨ) ਪੁਲਸ ਨੇ ਇਸ ਸਮੇਂ ਉਸ ਬਾਰੇ ਕੋਈ ਵਾਧੂ ਵੇਰਵੇ ਜਾਰੀ ਨਹੀਂ ਕੀਤੇ। 

PunjabKesari

ਪਚੋਲਕੇ ਦੇ ਘਰ ਦੇ ਮਾਲਕ ਨੇ ਵੀ ਇਕ ਬਿਆਨ ਵਿੱਚ ਉਸ ਦੀ ਮੌਤ ਦੀ ਪੁਸ਼ਟੀ ਕੀਤੀ। ਉੱਥੇ ਨਿਊਜ਼ 9 ਲਈ ਬਤੋਰ ਐਂਕਰ ਵਜੋਂ ਕੰਮ ਕਰਨ ਵਾਲੀ ਨੀਨਾ ਪਚੋਲਕੇ ਦੀ ਮੌਤ ਬਾਰੇ ਸੂਚਨਾ ਮਿਲਣ 'ਤੇ ਪੂਰੀ ਟੀਮ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਉਸ ਦੀ ਮੌਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਨਾਲ ਹੀ ਇਸ ਨੁਕਸਾਨ ਤੋਂ ਪੂਰੀ ਤਰ੍ਹਾਂ ਤਬਾਹ ਹੋਣ ਦਾ ਵੀ ਜ਼ਿਕਰ ਕੀਤਾ। ਨਿਊਜ਼ ਸਟੇਸ਼ਨ ਨੇ ਕਿਹਾ ਕਿ ਨੀਨਾ ਇਸ ਭਾਈਚਾਰੇ ਅਤੇ ਇੱਥੇ ਰਹਿਣ ਵਾਲੇ ਲੋਕਾਂ ਨੂੰ ਬਹੁਤ ਹੀ ਪਿਆਰ ਕਰਦੀ ਸੀ। ਉਹ ਇੱਕ ਵੱਡੇ ਦਿਲ ਵਾਲੀ ਦਿਆਲੂ ਮੁਸਕਰਾਹਟ ਵਾਲੀ ਲੜਕੀ ਸੀ। ਉਹ ਸਦਾ ਹੀ ਸਾਡੇ ਦਿਲਾਂ ਵਿਚ ਵਿੱਚ ਵੱਸਦੀ ਰਹੇਗੀ ਅਤੇ ਉਸ ਦੀ ਯਾਦ ਸਾਨੂੰ ਸਦਾ ਆਵੇਗੀ।

ਪੜ੍ਹੋ ਇਹ ਅਹਿਮ ਖ਼ਬਰ-ਈਰਾਨ 'ਚ ਬੇਰਹਿਮੀ ਦੀ ਹੱਦ ਪਾਰ, ਧੀ ਹੱਥੋਂ ਮਾਂ ਨੂੰ ਦਿਵਾਈ ਗਈ 'ਫਾਂਸੀ'

ਟਵਿੱਟਰ 'ਤੇ ਟੀ.ਵੀ ਨਿਊਜ ਸਟੇਸ਼ਨ 'ਤੇ ਕੰਮ ਕਰਦੀ ਟੀਮ ਨੇ ਕਿਹਾ ਕਿ ਉਹਨਾ ਦੀ ਇਕ "ਬੱਚੀ ਅਤੇ ਭੈਣ ਸਾਡੇ ਕੋਲੋ ਸਦਾ ਲਈ ਚਲੀ ਗਈ ਹੈ। ਉਸ ਦੀ ਮੌਤ ਬਾਰੇ ਉਸ ਦੇ ਭਰਾ ਕੈਟਲਿਨ, ਜੋ ਟੈਂਪਾ ਵਿੱਚ ਰਹਿੰਦਾ ਹੈ ਨੇ ਵੀ ਟਵੀਟ ਕਰਕੇ ਕਿਹਾ ਕਿ ਉਸਦੀ ਭੈਣ ਦੀ ਆਤਮ ਹੱਤਿਆ ਕਰਕੇ ਮੌਤ ਹੋਈ। ਉਸ ਦੀ ਕੁਝ ਸਮੇਂ ਪਹਿਲੇ ਮੰਗਣੀ ਹੋਈ ਸੀ। ਉਹ "ਹਰ ਰੋਜ਼ ਲੋਕਾਂ ਨੂੰ ਹਸਾਉਂਦੀ ਸੀ, ਚਾਹੇ ਉਹ ਟੀਵੀ ਸਕ੍ਰੀਨ ਰਾਹੀਂ ਹੋਵੇ ਜਾਂ ਸਿਰਫ਼ ਇੱਕ ਸ਼ਾਨਦਾਰ ਦੋਸਤ ਬਣ ਕੇ। ਨੀਨਾ 2013 ਤੋ 2016 ਤੱਕ ਬਾਸਕਟਬਾਲ ਦੀ ਨਾਮਵਰ ਖਿਡਾਰਣ ਵੀ ਰਹੀ ਅਤੇ ਉਹ ਬਹੁਤ ਖੁਸ਼ਦਿਲ ਅਤੇ ਜ਼ਿੰਦਗੀ ਨਾਲ ਭਰਪੂਰ ਸੀ ਅਤੇ ਉਹ ਸਾਡਾ ਇੱਕ ਰੋਲ ਮਾਡਲ ਸੀ। ਉਸ ਦਾ ਛੋਟੀ ਉਮਰ ਵਿਚ ਦੁਨੀਆ ਤੋਂ ਚਲੇ ਜਾਣਾ ਸਾਨੂੰ ਜਿੰਨਾਂ ਸਮਾਂ ਜਿਉਂਦੇ ਹਾਂ ਨਹੀਂ ਭੁੱਲੇਗਾ। ਸਾਡਾ ਪੂਰਾ ਪਰਿਵਾਰ ਸਦਮੇ ਵਿੱਚ ਹੈ।


author

Vandana

Content Editor

Related News