ਕੈਨੇਡਾ ’ਚ ਇਕ ਹੋਰ ਪੰਜਾਬੀ ਨੇ ਗੁਆਈ ਜਾਨ, ਸੜਕ ਹਾਦਸੇ ''ਚ ਟਰੱਕ ਡਰਾਈਵਰ ਦੀ ਮੌਤ

01/22/2023 11:21:17 PM

ਚੈਸਟਰਮੇਅਰ/ਅਲਬਰਟਾ (ਰਾਜ ਗੋਗਨਾ) : ਕੈਨੇਡੀਅਨ ਪ੍ਰੋਵਿਨਸ ਐਲਬਰਟਾ ਦੇ ਸ਼ਹਿਰ ਕੈਲਗਰੀ ਨੇੜੇ ਚੈਸਟਰਮੇਅਰ ਵਿਖੇ ਸ਼ੁੱਕਰਵਾਰ ਸਵੇਰੇ 3 ਵਜੇ ਵਾਪਰੇ ਭਿਆਨਕ ਸੜਕ ਹਾਦਸੇ 'ਚ ਪੰਜਾਬੀ ਨੌਜਵਾਨ ਹਰਮੀਤ ਸਿੰਘ (29) ਦੀ ਮੌਤ ਹੋ ਗਈ।

ਇਸ ਹਾਦਸੇ 'ਚ 3 ਜਣੇ ਜ਼ਖਮੀ ਵੀ ਹੋਏ ਹਨ। ਨੌਜਵਾਨ ਹਰਮੀਤ ਸਿੰਘ ਆਪਣੇ ਟਰੱਕ ਦੇ ਖਰਾਬ ਹੋਣ ਕਾਰਨ ਸੜਕ ਕਿਨਾਰੇ ਰਿਪੇਅਰ ਦੀ ਉਡੀਕ ਕਰ ਰਿਹਾ ਸੀ ਕਿ ਕਿਸੇ ਹੋਰ ਟਰੱਕ ਨੇ ਇਨ੍ਹਾਂ ਦੇ ਟਰੱਕ ਨਾਲ ਟੱਕਰ ਮਾਰ ਦਿੱਤੀ। ਹਰਮੀਤ ਸਿੰਘ ਨੇ ਕੁਝ ਸਮਾਂ ਪਹਿਲਾਂ ਹੀ ਟਰੱਕ ਦਾ ਲਾਇਸੈਂਸ ਲਿਆ ਸੀ ਤੇ ਉਹ ਟੀਮ 'ਚ ਟਰੱਕ ਚਲਾਉਂਦਾ ਸੀ। ਇਸ ਹਾਦਸੇ 'ਚ ਤਿੰਨ ਟਰੱਕ ਅਤੇ ਇਕ ਕਾਰ ਦੀ ਸ਼ਮੂਲੀਅਤ ਦੱਸੀ ਜਾ ਰਹੀ ਹੈ।

ਇਹ ਵੀ ਪੜ੍ਹੋ : ਪੰਜਾਬ ਪੁਲਸ ਵੱਲੋਂ ਗੈਂਗਸਟਰ ਲਖਬੀਰ ਲੰਡਾ ਨਾਲ ਸਬੰਧਤ ਵਿਅਕਤੀਆਂ ਦੇ ਟਿਕਾਣਿਆਂ ‘ਤੇ ਛਾਪੇਮਾਰੀ

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


Mukesh

Content Editor

Related News