ਟੈਨਿਸ ਸਟਾਰ ਵੀਨਸ ਵਿਲਿਅਮਸ ਦੀ ਕਾਰ ਨਾਲ ਹੋਈ ਬਜ਼ੁਰਗ ਦੀ ਮੌਤ

Friday, Jun 30, 2017 - 10:15 AM (IST)

ਵਾਸ਼ਿੰਗਟਨ— ਅਮਰੀਕੀ ਟੈਨਿਸ ਸਟਾਰ ਵੀਨਸ ਵਿਲਿਅਮਸ ਦੀ ਕਾਰ ਨਾਲ ਹੋਈ ਦੁਰਘਟਨਾ 'ਚ 78 ਸਾਲ ਦੇ ਇਕ ਬਜ਼ੁਰਗ ਵਿਅਕਤੀ ਦੀ ਮੌਤ ਹੋ ਗਈ ਹੈ।
ਸੱਤ ਵਾਰ ਦੀ ਗ੍ਰੈਂਡ ਸਲੈਮ ਚੈਂਪੀਅਨ 37 ਸਾਲ ਦੀ ਵੀਨਸ ਵਿਲਿਅਮਸ ਨੇ ਪੁਲਸ ਨੂੰ ਦੱਸਿਆ ਕਿ ਉਹ ਬਜ਼ੁਰਗ ਜੋੜੇ ਦੀ ਕਾਰ ਨੂੰ ਨਹੀਂ ਦੇਖ ਪਾਈ ਸੀ ਪਰ ਉਹ ਗੱਡੀ ਹੌਲੀ ਗਤੀ 'ਚ ਚਲਾ ਰਹੀ ਸੀ। ਉੱਧਰ ਜੇਰੋਮ ਬਾਰਸਨ ਆਪਣੀ ਕਾਰ 'ਚ ਪਤਨੀ ਨਾਲ ਜਾ ਰਹੇ ਸਨ ਅਤੇ ਇਕ ਚੌਰਾਹੇ 'ਤੇ ਵੀਨਸ ਦੀ ਕਾਰ ਨਾਲ ਉਨ੍ਹਾਂ ਦੀ ਟੱਕਰ ਹੋਈ। ਚਸ਼ਮਦੀਦਾਂ ਮੁਤਾਬਕ ਵੀਨਸ ਦੀ ਕਾਰ ਅਚਾਨਕ ਉਨ੍ਹਾਂ ਦੇ ਰਸਤੇ 'ਚ ਆ ਗਈ ਅਤੇ ਜਾਮ ਕਾਰਨ ਉਹ ਅੱਗੇ ਨਹੀਂ ਜਾ ਪਾਈ। 
ਇਹ ਘਟਨਾ ਬੀਤੇ 9 ਜੂਨ ਨੂੰ ਹੋਈ। ਇਸ ਘਟਨਾ 'ਚ ਜ਼ਖਮੀ ਜੇਰੋਮ ਬਾਰਸਨ ਅਤੇ ਉਸ ਦੀ ਪਤਨੀ ਨੂੰ ਹਸਪਤਾਲ ਪਹੁੰਚਾਇਆ ਗਿਆ ਜਿੱਥੇ ਦੋ ਹਫਤਿਆਂ ਮਗਰੋਂ ਜੇਰੋਮ ਦੀ ਮੌਤ ਹੋ ਗਈ ਪਰ ਬਾਰਸਨ ਦੀ ਪਤਨੀ ਦੀ ਜਾਨ ਬੱਚ ਗਈ ਹੈ।
ਵੀਨਸ ਦੇ ਵਕੀਲ ਮੁਤਾਬਕ,''ਵੀਨਸ ਜਦੋਂ ਚੌਰਾਹੇ 'ਤੇ ਪਹੁੰਚੀ ਤਾਂ ਉੱਥੇ ਹਰੀ ਬੱਤੀ ਸੀ। ਪੁਲਸ ਦਾ ਵੀ ਮੰਨਣਾ ਹੈ ਕਿ ਜਿਸ ਸਮੇਂ ਹਾਦਸਾ ਹੋਇਆ, ਉਸ ਸਮੇਂ ਉਨ੍ਹਾਂ ਦੀ ਕਾਰ ਗਤੀ 8 ਕਿਲੋਮੀਟਰ ਪ੍ਰਤੀ ਘੰਟਾ ਸੀ। ਪ੍ਰਸ਼ਾਸਨ ਨੇ ਇਸ ਪਿੱਛੇ ਕੋਈ ਹੋਰ ਕਾਰਨ ਜਾਂ ਕਿਸੇ ਉਲੰਘਣਾ ਦੀ ਗੱਲ ਨਹੀਂ ਕਹੀ ਹੈ। ਇਹ ਹਾਦਸਾ ਬਦਕਿਸਮਤੀ ਦਾ ਨਤੀਜਾ ਸੀ। ਵੀਨਸ ਨੇ ਪੀੜਤ ਪਰਿਵਾਰ ਪ੍ਰਤੀ ਆਪਣੀਆਂ ਡੂੰਘੀਆਂ ਸੰਵੇਦਨਾਵਾਂ ਪ੍ਰਗਟ ਕੀਤੀਆਂ ਹਨ।''


Related News