ਕੈਨੇਡਾ ਤੋਂ ਆਈ ਮੰਦਭਾਗੀ ਖ਼ਬਰ, ਲੁਧਿਆਣਾ ਦੇ 30 ਸਾਲਾ ਗੱਭਰੂ ਦੀ ਮੌਤ
Monday, May 02, 2022 - 09:28 AM (IST)
ਨਿਊਯਾਰਕ/ਬਰੈਂਪਟਨ (ਰਾਜ ਗੋਗਨਾ)— ਕੈਨੇਡਾ ਵਿਖੇ ਪੜ੍ਹਾਈ ਲਈ ਆ ਰਹੇ ਅੰਤਰ-ਰਾਸ਼ਟਰੀ ਵਿਦਿਆਰਥੀਆ ਦੀਆਂ ਮੌਤਾਂ ਦਾ ਸਿਲਸਿਲਾ ਬੰਦ ਹੋਣ ਦਾ ਨਾਮ ਨਹੀਂ ਲੈ ਰਿਹਾ ਹੈ। ਲਗਾਤਾਰ ਹਰ ਦੂਜੇ ਦਿਨ ਇਹੋ ਜਿਹੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਇਸ ਤਰ੍ਹਾਂ ਬਰੈਂਪਟਨ ਤੋਂ ਇਕ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਨਵਪ੍ਰੀਤ ਸਿੰਘ ਮਾਣਕੂ (ਉਮਰ 30 ਸਾਲ) ਪੁੱਤਰ ਅੰਮ੍ਰਿਤ ਸਿੰਘ ਪਿੰਡ ਮਾਣਕੀ ਖੰਨਾ (ਲੁਧਿਆਣਾ) ਦੀ ਲੰਘੇ ਕੱਲ੍ਹ 30 ਅਪ੍ਰੈਲ ਵਾਲੇ ਦਿਨ ਸਵੇਰੇ ਅੰਮ੍ਰਿਤ ਵੇਲੇ ਹਾਰਟ ਅਟੈਕ ਨਾਲ ਮੌਤ ਹੋ ਗਈ।
ਇਹ ਵੀ ਪੜ੍ਹੋ: ਕਿਮ ਜੋਂਗ ਦੀ ਦੁਸ਼ਮਣ ਦੇਸ਼ਾਂ ਨੂੰ ਚਿਤਾਵਨੀ, ਪ੍ਰਮਾਣੂ ਹਥਿਆਰਾਂ ਦੀ ਵਰਤੋਂ ਨੂੰ ਲੈ ਕੇ ਕਹੀ ਵੱਡੀ ਗੱਲ
ਨੌਜਵਾਨ ਨੂੰ ਈਟੋਬੀਕੋ ਜਨਰਲ ਹਸਪਤਾਲ ਵਿਚ ਲਿਜਾਇਆ ਗਿਆ ਸੀ ਪਰ ਉਸ ਦੀ ਜਾਨ ਨਹੀਂ ਬਚ ਸਕੀ। ਨੌਜਵਾਨ ਕੈਨੇਡੀਅਨ ਪ੍ਰੋਵਿਨਸ ਨੋਵਾ ਸਕੋਸ਼ੀਆ (Cape Breton University) ਵਿਚ ਪੜ੍ਹਨ ਲਈ ਆਇਆ ਸੀ ਅਤੇ ਆਪਣੇ ਵੱਡੇ ਭਰਾ ਨਾਲ ਬਰੈਂਪਟਨ ਵਿਖੇ ਰਹਿੰਦਾ ਸੀ। ਇੱਥੇ ਦੱਸਣਯੋਗ ਹੈ ਕਿ ਅੰਤਰਰਾਸ਼ਟਰੀ ਵਿਦਿਆਰਥੀਆਂ ਦੀਆਂ ਵੱਖ-ਵੱਖ ਕਾਰਨਾਂ ਕਰਕੇ ਲਗਾਤਾਰ ਹੋ ਰਹੀਆਂ ਮੌਤਾਂ ਕਾਰਨ ਪੰਜਾਬੀ ਭਾਈਚਾਰਾ ਬਹੁਤ ਚਿੰਤਤ ਹੈ ਪਰ ਇਸ ਦਾ ਕੋਈ ਹੱਲ ਨਹੀਂ ਨਿਕਲ ਰਿਹਾ ਹੈ।
ਇਹ ਵੀ ਪੜ੍ਹੋ: ਭਾਰਤੀ ਮੂਲ ਦੇ ਡਰੱਗ ਤਸਕਰ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ 'ਤੇ ਸਿੰਗਾਪੁਰ ਨੇ ਦਿੱਤੀ ਇਹ ਪ੍ਰਤੀਕਿਰਿਆ