ਕੈਨੇਡਾ 'ਚ 2 ਮਹੀਨਿਆਂ ਤੋਂ ਲਾਪਤਾ 21 ਸਾਲਾ ਅਨਮੋਲ ਦੀ ਲਾਸ਼ ਬਰਾਮਦ, ਪੰਜਾਬ ਦੇ ਪਟਿਆਲਾ ਨਾਲ ਰੱਖਦਾ ਸੀ ਸਬੰਧ

Thursday, Dec 09, 2021 - 11:10 AM (IST)

ਕੈਨੇਡਾ 'ਚ 2 ਮਹੀਨਿਆਂ ਤੋਂ ਲਾਪਤਾ 21 ਸਾਲਾ ਅਨਮੋਲ ਦੀ ਲਾਸ਼ ਬਰਾਮਦ, ਪੰਜਾਬ ਦੇ ਪਟਿਆਲਾ ਨਾਲ ਰੱਖਦਾ ਸੀ ਸਬੰਧ

ਨਿਊਯਾਰਕ/ਡੇਲਟਾ (ਰਾਜ ਗੋਗਨਾ): ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਡੈਲਟਾ ਤੋਂ ਲੰਘੇ ਅਕਤੂਬਰ ਮਹੀਨੇ ਤੋਂ ਭੇਦਭਰੀ ਹਾਲਤ 'ਚ ਲਾਪਤਾ ਹੋਏ ਪੰਜਾਬੀ ਮੂਲ ਦੇ 21 ਸਾਲਾ ਅਨਮੋਲ ਜਗਤ ਦੀ ਪੁਲਸ ਨੂੰ ਲਾਸ਼ ਬਰਾਮਦ ਹੋਈ ਹੈ। ਪੁਲਸ ਨੇ ਮੌਤ ਦੇ ਮਾਮਲੇ ਨੂੰ ਸ਼ੱਕੀ ਨਹੀਂ ਦੱਸਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਕੋਰੋਨਰ ਨੇ ਪੁਸ਼ਟੀ ਕੀਤੀ ਹੈ ਕਿ 1 ਦਸੰਬਰ ਨੂੰ ਯਾਨੀ ਕਿ ਬੀਤੇ ਬੁੱਧਵਾਰ ਨੌਰਥ ਡੈਲਟਾ ਦੇ ਇਲਾਕੇ 'ਚ ਮਿਲੇ ਮਨੁੱਖੀ ਅਵਸ਼ੇਸ਼ ਅਨਮੋਲ ਜਗਤ ਦੇ ਸਨ।

ਇਹ ਵੀ ਪੜ੍ਹੋ : ਫਾਈਜ਼ਰ ਦਾ ਦਾਅਵਾ: ਕੋਰੋਨਾ ਵੈਕਸੀਨ ਦੀਆਂ 3 ਖ਼ੁਰਾਕਾਂ ਓਮੀਕਰੋਨ ਨੂੰ ਕਰਣਗੀਆਂ ਬੇਅਸਰ

ਲਾਪਤਾ ਨੌਜਵਾਨ ਨੂੰ ਆਖਰੀ ਵਾਰ 24 ਅਕਤੂਬਰ ਨੂੰ ਤੜਕੇ ਕਰੀਬ 1 ਵਜੇ 114 ਸਟ੍ਰੀਟ ਅਤੇ 80 ਐਵੀਨਿਊ ਦੇ ਇਲਾਕੇ 'ਚ ਵੇਖਿਆ ਗਿਆ ਸੀ। ਇਸ ਤੋਂ ਬਾਅਦ 10 ਨਵੰਬਰ ਨੂੰ ਪੁਲਸ ਨੇ ਦੱਸਿਆ ਸੀ ਕਿ ਨੌਜਵਾਨ ਨਾਲ ਸੰਬੰਧਤ ਇਕ ਬੈਕਪੈਕ ਇਕ ਜੰਗਲੀ ਇਲਾਕੇ 'ਚ ਮਿਲਿਆ ਸੀ ਅਤੇ ਇਸ ਤੋਂ ਬਾਅਦ ਉਸ ਦੀ ਭਾਲ ਲਈ ਕੋਸ਼ਿਸ਼ਾਂ ਕੀਤੀਆਂ ਗਈਆਂ ਸਨ। ਮ੍ਰਿਤਕ ਦਾ ਪੰਜਾਬ ਤੋਂ ਪਿਛੋਕੜ ਪਟਿਆਲਾ ਨਾਲ ਸੀ।

ਇਹ ਵੀ ਪੜ੍ਹੋ : ਇਜ਼ਰਾਈਲ ਨੇ ਗਾਜਾ ਸਰਹੱਦ ’ਤੇ ਬਣਾਈ 65 ਕਿਲੋਮੀਟਰ ਲੰਬੀ ਹਾਈਟੈਕ ‘ਕੰਧ’, ਪਲਕ ਝਪਕਦੇ ਹੀ ਖ਼ਤਮ ਹੋਣਗੇ ਦੁਸ਼ਮਣ


author

cherry

Content Editor

Related News