ਮੋਰੱਕੋ 'ਚ ਬੱਸ ਉਲਟਣ ਕਾਰਨ 13 ਲੋਕਾਂ ਦੀ ਮੌਤ ਤੇ 39 ਜ਼ਖਮੀ

Monday, Dec 02, 2019 - 11:11 AM (IST)

ਮੋਰੱਕੋ 'ਚ ਬੱਸ ਉਲਟਣ ਕਾਰਨ 13 ਲੋਕਾਂ ਦੀ ਮੌਤ ਤੇ 39 ਜ਼ਖਮੀ

ਬਾਬ ਮਰਜੁਕਾ— ਮੋਰੱਕੋ ਦੇ ਬਾਬ ਮਰਜੁਕਾ ਸ਼ਹਿਰ 'ਚ ਇਕ ਬੱਸ ਉਲਟ ਜਾਣ ਕਾਰਨ 13 ਲੋਕਾਂ ਦੀ ਮੌਤ ਹੋ ਗਈ ਅਤੇ ਹੋਰ ਕਈ ਜ਼ਖਮੀ ਹੋ ਗਏ। ਸਥਾਨਕ ਮੀਡੀਆ ਮੁਤਾਬਕ ਰਾਜਧਾਨੀ ਰਬਾਤ ਤੋਂ 300 ਕਿਲੋਮੀਟਰ ਪੂਰਬ 'ਚ ਬਾਬ ਮਰਜੁਕਾ ਸ਼ਹਿਰ ਕੋਲ ਤਾਜਾ ਅਤੇ ਹੋਰ ਫੇਜ਼ ਸ਼ਹਿਰਾਂ ਨੂੰ ਜੋੜਨ ਵਾਲੇ ਹਾਈਵੇਅ 'ਤੇ ਐਤਵਾਰ ਨੂੰ ਬੱਸ ਉਲਟ ਜਾਣ ਕਾਰਨ 13 ਲੋਕਾਂ ਦੀ ਮੌਤ ਹੋ ਗਈ ਅਤੇ ਘੱਟ ਤੋਂ ਘੱਟ 39 ਲੋਕ ਜ਼ਖਮੀ ਹੋ ਗਏ।

ਸੂਤਰਾਂ ਨੇ ਦੱਸਿਆ ਕਿ ਦੁਰਘਟਨਾ 'ਚ ਜ਼ਖਮੀ ਲੋਕਾਂ ਨੂੰ ਤਾਜਾ ਸ਼ਹਿਰ ਦੇ ਇਕ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਸਥਾਨਕ ਅਧਿਕਾਰੀਆਂ ਨੇ ਦੱਸਿਆ ਕਿ ਦੁਰਘਟਨਾ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਮੋਰੱਕੋ 'ਚ ਘਾਤਕ ਸੜਕ ਦੁਰਘਟਨਾਵਾਂ ਆਮ ਹਨ ਜੋ ਅਕਸਰ ਤੇਜ਼ ਗਤੀ, ਸੜਕਾਂ ਦੀ ਖਰਾਬ ਸਥਿਤੀ ਅਤੇ ਲਾਪਰਵਾਹੀ ਨਾਲ ਵਾਹਨ ਚਲਾਉਣ ਕਾਰਨ ਹੁੰਦੀਆਂ ਹਨ। ਅਧਿਕਾਰਕ ਅੰਕੜਿਆਂ ਮੁਤਾਬਕ ਸਾਲ 2019 ਦੇ ਪਹਿਲੇ ਚਾਰ ਮਹੀਨਿਆਂ 'ਚ ਮੋਰੱਕੋ 'ਚ ਸੜਕ ਦੁਰਘਟਨਾਵਾਂ 'ਚ ਕੁੱਲ 1,357 ਲੋਕ ਮਾਰੇ ਗਏ ਹਨ, ਜੋ ਪਿਛਲੇ ਸਾਲ ਦੀ ਤੁਲਨਾ 'ਚ 10 ਫੀਸਦੀ ਵਧੇਰੇ ਹਨ।


Related News