ਫਰਿਜ਼ਨੋ ਵਿਖੇ ਮਨਾਈ ਧੰਨ-ਧੰਨ ਬਾਬਾ ਭਾਈ ਰੂਪ ਚੰਦ ਦੀ ਬਰਸੀ
Monday, Jul 14, 2025 - 08:11 PM (IST)

ਫਰਿਜ਼ਨੋ (ਕੈਲੀਫੋਰਨੀਆਂ)(ਗੁਰਿੰਦਰਜੀਤ ਨੀਟਾ ਮਾਛੀਕੇ) : ਨਿਊ ਇੰਡੀਆ ਸਵੀਟ ਐਂਡ ਸਪਾਈਸ ਵਾਲੇ ਜਸਵਿੰਦਰ ਸਿੰਘ ਅਤੇ ਡਾ. ਮਲਕੀਤ ਸਿੰਘ ਕਿੰਗਰਾ, ਸ. ਸੁਖਦੇਵ ਸਿੰਘ ਸ਼ਾਨੇ ਪੰਜਾਬ ਤੇ ਸਮੂੰਹ ਪਿੰਡ ਸਮਾਧ ਭਾਈ (ਮੋਗਾ) ਦੀ ਸੰਗਤ ਵੱਲੋ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਤੋਂ ਵਰੋਸਾਏ ਧੰਨ ਧੰਨ ਬਾਬਾ ਭਾਈ ਰੂਪ ਚੰਦ ਜੀ ਦੀ ਦੂਸਰੀ ਬਰਸੀ ਫਰਿਜ਼ਨੋ ਦੇ ਗੁਰਦੁਆਰਾ ਨਾਨਕਸਰ ਕਰਨੀਲੀਆ ਐਵੇਨਿਊ ਫਰਿਜ਼ਨੋ ਵਿਖੇ ਬੜੀ ਸ਼ਾਨੋ ਸ਼ੌਕਤ ਨਾਲ ਮਨਾਈ ਗਈ।
ਭਾਈ ਰੂਪ ਚੰਦ ਜੀ, ਜਿਨ੍ਹਾਂ ਨੇ ਛੇਵੀਂ ਪਾਤਸ਼ਾਹੀ ਤੋਂ ਲੈ ਕੇ ਸਾਹਿਬ-ਏ-ਕਮਾਲ ਗੁਰੂ ਗੋਬਿੰਦ ਸਿੰਘ ਜੀ ਤੱਕ ਖ਼ਾਲਸਾ ਪੰਥ ਦੀ ਨਿਸ਼ਕਾਮ ਸੇਵਾ ਕੀਤੀ। ਉਨ੍ਹਾਂ ਦੀ ਬਰਸੀ ਨੂੰ ਮੁੱਖ ਰੱਖਕੇ 11 ਜੁਲਾਈ ਨੂੰ ਸ੍ਰੀ ਅਖੰਡ ਪਾਠ ਪ੍ਰਕਾਸ਼ ਹੋਏ, ‘ਤੇ 13 ਜੁਲਾਈ 2025 ਦਿਨ ਐਤਵਾਰ ਨੂੰ ਅਖੰਡ ਪਾਠ ਸਹਿਬ ਦੇ ਭੋਗ ਪਾਏ ਗਏ। ਉਪਰੰਤ ਕੀਰਤਨ ਦਰਬਾਰ ਅਤੇ ਗੁਰਮਤਿ ਵਿਚਾਰਾਂ ਹੋਈਆ। ਇਸ ਮੌਕੇ ਬੋਲਦਿਆਂ ਮਲਕੀਤ ਸਿੰਘ ਕਿੰਗਰਾ ਸਾਰੀ ਸੰਗਤ ਨੂੰ ਪ੍ਰਗਰਾਮ ਦੀ ਵਧਾਈ ਦਿੱਤੀ।
ਉਨ੍ਹਾਂ ਨੇ ਕਿਹਾ ਕਿ ਇਹ ਪ੍ਰੋਗਰਾਮ ਆਪਣੀ ਵਿਦੇਸ਼ ਵਿੱਚ ਜੰਮ-ਪਲ ਪੀੜ੍ਹੀ ਨੂੰ ਗੁਰਮਤਿ ਅਤੇ ਪਿੰਡ ਦੇ ਇਤਿਹਾਸ ਤੋਂ ਜਾਣੂ ਕਰਵਾਉਣ ਲਈ ਬਹੁਤ ਵਧੀਆ ਉਪਰਾਲਾ ਹੈ। ਇਸ ਮੌਕੇ ਢਾਡੀ ਸੰਦੀਪ ਸਿੰਘ ਲੁਹਾਰਾ ਨੇ ਗੁਰੂ ਜਸ ਸਰਵਣ ਕਰਵਾਇਆ ਅਤੇ ਭਾਈ ਰੂਪ ਚੰਦ ਦੇ ਜੀਵਨ ਤੇ ਪੰਛੀ ਝਾਤ ਪਵਾਈ।
ਇਸ ਮੌਕੇ ਢਾਡੀ ਸੰਦੀਪ ਸਿੰਘ ਲੁਹਾਰਾ ਦੇ ਬੇਟੇ ਅੰਗਦ ਸਿੰਘ ਨੇ ਵੀ ਢਾਡੀ ਵਾਰਾਂ ਰਾਹੀਂ ਸੰਗਤ ਨੂੰ ਨਿਹਾਲ ਕੀਤਾ। ਕਵੀਸ਼ਰ ਮਨਜੀਤ ਸਿੰਘ ਪੱਤੜ ਤੇ ਸਾਥੀਆਂ ਨੇ ਕਵੀਸ਼ਰੀ ਨਾਲ ਸੰਗਤ ਨਾਲ ਸਾਂਝ ਪਾਈ। ਅਰਦਾਸ ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤਿਆ । ਇਸ ਮੌਕੇ ਸਰਪੰਚ ਅੰਗ੍ਰੇਜ਼ ਸਿੰਘ ਸੰਧੂ ਉਚੇਚੇ ਤੌਰ 'ਤੇ ਓਹਾਇਓ ਸਟੇਟ ਤੋਂ ਸਮਾਗਮ ਵਿੱਚ ਸ਼ਿਰਕਤ ਕਰਨ ਲਈ ਪਹੁੰਚੇ ਹੋਏ ਸਨ। ਇਸ ਸਮੇਂ ਭਾਈ ਰੂਪ ਚੰਦ ਨੂੰ ਸਮਰਪਿਤ ਇੱਕ ਸੋਵੀਅਨਰ ਵੀ ਕੱਢਿਆ ਗਿਆ। ਇਸ ਸਮੇਂ ਢਾਡੀ ਸੰਨਦੀਪ ਸਿੰਘ ਲੁਹਾਰਾ ਅਤੇ ਜਥੇ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਵੀ ਕੀਤਾ ਗਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e