ਇਟਲੀ ’ਚ ਮਾਰੇ ਗਏ ਸਤਨਾਮ ਸਿੰਘ ਦੀ ਪੰਜਾਬ ਪੁੱਜੀ ਮ੍ਰਿਤਕ ਦੇਹ, ਭੁੱਬਾਂ ਮਾਰ ਰੋਇਆ ਪਰਿਵਾਰ
Saturday, Sep 14, 2024 - 12:34 PM (IST)
ਮਿਲਾਨ ਇਟਲੀ (ਸਾਬੀ ਚੀਨੀਆ) - ਇਟਲੀ ਦੀ ਲਾਤੀਨਾ ਸਟੇਟ ’ਚ ਕੰਮ ਕਰਦੇ ਹੋਏ ਆਪਣੀ ਜਾਨ ਗੁਵਾਉਣ ਵਾਲੇ 31 ਸਾਲਾਂ ਪੰਜਾਬੀ ਨੌਜਵਾਨ ਸਤਨਾਮ ਸਿੰਘ ਦੀ ਮ੍ਰਿਤਕ ਦੇਹ ਢਾਈ ਮਹੀਨਿਆਂ ਬਾਅਦ ਅੱਜ ਦੇਰ ਰਾਤ ਸ਼੍ਰੀ ਗੁਰੂ ਰਾਮ ਦਾਸ ਅੰਤਰ ਰਾਸ਼ਟਰੀ ਹਵਾਈ ਅੱਡੇ ਤੇ ਪਹੁੱਚ ਗਈ ਹੈ ਜਿਸ ਨੂੰ ਪਰਿਵਾਰਿਕ ਮੈਂਬਰਾਂ ਦੇ ਹਵਾਲੇ ਕਰ ਦਿੱਤਾ ਗਿਆ ਹੈ। ਮੋਗਾ ਜ਼ਿਲ੍ਹਾ ਦੇ ਪਿੰਡ ਚੰਦ ਨਵਾਂ ਵਿਖੇ ਅੱਜ ਹੀ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ। ਦੱਸਣਯੋਗ ਹੈ ਕਿ ਸਤਨਾਮ ਸਿੰਘ ਇਟਲੀ ਦੇ ਇਕ ਖੇਤੀ ਫਾਰਮ ਤੇ ਕੰਮ ਕਰਦਿਆਂ ਜਿੱਥੇ ਉਸਦੀ ਬਾਂਹ ਇਕ ਮਸ਼ੀਨ ’ਚ ਆਉਣ ਤੋਂ ਬਾਅਦ ਉਸਦੇ ਨਾਲ ਕੰਮ ਕਰਦੇ ਇਟਾਲੀਅਨ ਵੱਲੋ ਹਸਪਤਾਲ ਪਹੁੰਚਾਉਣ ਦੀ ਜਗਾ ਉਸਦੇ ਘਰ ਦੇ ਬਾਹਰ ਜਾਨਵਰਾਂ ਵਾਂਗ ਸੁੱਟ ਚਲੇ ਗਏ ਸਨ। ਉਸਦੀ ਮੌਤ ਤੋਂ ਬਾਅਦ ਮਜ਼ਦੂਰਾਂ ਦੇ ਹੱਕਾਂ ਲਈ ਲੜਨ ਵਾਲੀਆ ਜੱਥੇਬੰਦੀਆ ਵੱਲੋਂ ਇਨਸਾਫ ਲਈ ਸ਼ਘਰਸ਼ ਉਪੰਰਤ ਇਟਾਲੀਅਨ ਪੁਲਸ ਨੇ ਗੁਨਾਹਗਾਰ ਨੂੰ ਗ੍ਰਿਫਤਾਰ ਕਰ ਲਿਆ ਸੀ।
ਪੜ੍ਹੋ ਇਹ ਖ਼ਬਰ-ਅਮਰੀਕੀ ਚੋਣਾਂ : ਕੀ ਹੁਣ ਪੁਲਾੜ ਤੋਂ ਵੋਟ ਪਾਉਣਗੇ ਸੁਨੀਤਾ ਵਿਲੀਅਮਸ ਤੇ ਬੁੱਚ ਵਿਲਮੋਰ
ਦੋ ਮਹੀਨੇ ਪਹਿਲਾਂ ਅੰਦਾਜ਼ਾ ਲਾਇਆ ਜਾ ਰਿਹਾ ਸੀ ਕਿ ਉਸ ਦਾ ਅੰਤਿਮ ਸੰਸਕਾਰ ਇਟਲੀ ’ਚ ਹੀ ਹੋਵੇਗਾ ਤੇ ਉਸਦਾ ਪਰਿਵਾਰ ਵੀ ਇਟਲੀ ਆਵੇਗਾ ਪਰ ਹੁਣ ਉਸਦੀ ਮ੍ਰਿਤਕ ਦੇਹ ਨੂੰ ਪਰਿਵਾਰ ਦੀ ਸਹਿਮਤੀ ਨਾਲ ਉਸਦੀ ਜਨਮ ਭੂਮੀ ਤੇ ਭੇਜ ਦਿੱਤਾ ਗਿਆ ਹੈ, ਤਾਂ ਜੋ ਅੰਤਿਮ ਰਸਮਾਂ ਪਰਿਵਾਰਿਕ ਮੈਂਬਰਾਂ ਆਪਣੇ ਹੱਥੀਂ ਆਪਣੇ ਰੀਤੀ ਰਿਵਾਜਾਂ ਮੁਤਾਬਿਕ ਕਰ ਸਕਣ।ਪ੍ਰੈਸ ਨਾਲ ਜਾਣਕਾਰੀ ਸਾਂਝੀ ਕਰਦਿਆਂ ਇੰਡੀਅਨ ਸਿੱਖ ਕਮਿਨਊਟੀ ਇਟਲੀ ਦੇ ਸੇਵਾਦਾਰ ਸ. ਸੁਖਦੇਵ ਸਿੰਘ ਕੰਗ ਨੇ ਦੱਸਿਆ ਕਿ ਮ੍ਰਿਤਕ ਸਤਨਾਮ ਸਿੰਘ ਨੂੰ ਇਨਸਾਫ ਦਿਵਾਉਣ ਵਾਲੀਆ ਜੱਥੇਬੰਦੀਆ ਨੇ ਉਸਦੇ ਪਰਿਵਾਰ ਨੂੰ ਇਟਲੀ ਬੁਲਾਕੇ ਇੱਥੇ ਹੀ ਸੰਸਕਾਰ ਕਰਨ ਬਾਰੇ ਸੋਚਿਆ ਸੀ ਪਰ ਬਾਅਦ ’ਚ ਪਰਿਵਾਰਿਕ ਮੈਂਬਰਾਂ ਦੇ ਨਾਲ ਸਲਾਹ ਮਸ਼ਵਰਾ ਕਰਨ ਉਪਰੰਤ ਤੇ ਉਨਾਂ ਦੀ ਸਹਿਮਤੀ ਨਾਲ ਸੰਸਕਾਰ ਉਨਾਂ ਦੇ ਜੱਦੀ ਪਿੰਡ ਚੰਦ ਨਵਾਂ ਜ਼ਿਲ੍ਹਾ ਮੋਗਾ ਵਿਖੇ ਕਰਨ ਦਾ ਫ਼ੈਸਲਾ ਕੀਤਾ ਗਿਆ ਉਸਦੇ ਪਰਿਵਾਰ ਦੀ ਇੱਛਾ ਮੁਤਾਬਕ ਉਨਾਂ ਦੇ ਪੁੱਤ ਦੇ ਮ੍ਰਿਤਕ ਸਰੀਰ ਨੂੰ ਵਾਰਿਸਾਂ ਤੱਕ ਪਹੁੱਚਾ ਦਿੱਤਾ ਗਿਆ ਹੈ ਜਿੱਥੇ ਉਸਦੀਆਂ ਅੰਤਿੰਮ ਰਸਮਾਂ ਪੂਰੀਆਂ ਹੋਣਗੀਆਂ ਸ ਸੁਖਦੇਵ ਸਿੰਘ ਕੰਗ ਨੇ ਪਰਿਵਾਰ ਨੂੰ ਹੌਸਲਾ ਦਿੰਦਿਆਂ ਆਖਿਆ ਹੈ ਕਿ ਇਟਲੀ ਵੱਸਦਾ ਭਾਰਤੀ ਭਾਈਚਾਰਾ ਪਰਿਵਾਰ ਦੀ ਹਰ ਮਦਦ ਲਈ ਉਨਾਂ ਦੇ ਨਾਲ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।