ਰੂਸੀ ਫ਼ੌਜ ਦਾ ਕਹਿਰ, ਯੂਕ੍ਰੇਨ ਦੇ ਬੁਚਾ 'ਚ ਸੜਕਾਂ 'ਤੇ ਖਿੱਲਰੀਆਂ ਮਿਲੀਆਂ ਲਾਸ਼ਾਂ
Sunday, Apr 03, 2022 - 03:50 PM (IST)
ਕੀਵ (ਵਾਰਤਾ): ਯੂਕ੍ਰੇਨ ਦੇ ਬੁਚਾ ਸ਼ਹਿਰ ਤੋਂ ਰੂਸੀ ਫ਼ੌਜਾਂ ਦੀ ਵਾਪਸੀ ਤੋਂ ਬਾਅਦ ਸੜਕਾਂ 'ਤੇ ਪਈਆਂ ਘੱਟੋ-ਘੱਟ 20 ਨਾਗਰਿਕਾਂ ਦੀਆਂ ਲਾਸ਼ਾਂ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਅੰਤਰਰਾਸ਼ਟਰੀ ਮੀਡੀਆ ਨੇ ਦੱਸਿਆ ਕਿ ਕਈ ਲਾਸ਼ਾਂ ਅਜੀਬੋ-ਗਰੀਬ ਹਾਲਤ 'ਚ ਮਿਲੀਆਂ ਹਨ।
ਪੜ੍ਹੋ ਇਹ ਅਹਿਮ ਖ਼ਬਰ- ਕਿਮ ਜੋਂਗ ਦੀ ਭੈਣ ਦੀ ਦੱਖਣੀ ਕੋਰੀਆ ਨੂੰ ਚਿਤਾਵਨੀ, ਜੇਕਰ ਹਮਲਾ ਕੀਤਾ ਤਾਂ ਨਤੀਜੇ ਹੋਣਗੇ ਗੰਭੀਰ
ਕੁਝ ਨਾਗਰਿਕਾਂ ਦੀਆਂ ਲਾਸ਼ਾਂ ਫੁੱਟਪਾਥ 'ਤੇ ਮੂੰਹ-ਭਾਰ ਪਈਆਂ ਸਨ ਅਤੇ ਕੁਝ ਖੁੱਲ੍ਹੇ ਮੂੰਹ ਨਾਲ ਸਿੱਧੀਆਂ ਪਈਆਂ ਸਨ। ਬੀਬੀਸੀ ਦੇ ਅਨੁਸਾਰ, 24 ਫਰਵਰੀ ਨੂੰ ਰੂਸੀ ਫ਼ੌਜਾਂ ਦੇ ਯੂਕ੍ਰੇਨ ਵਿੱਚ ਦਾਖਲ ਹੋਣ ਤੋਂ ਦੋ-ਤਿੰਨ ਦਿਨ ਬਾਅਦ, ਰੂਸੀ ਟੈਂਕਾਂ ਅਤੇ ਬਖਤਰਬੰਦ ਵਾਹਨਾਂ ਦੇ ਕਾਫਲੇ ਨੂੰ ਯੂਕ੍ਰੇਨੀ ਬਲਾਂ ਨੇ ਬੁਚਾ ਸ਼ਹਿਰ ਤੋਂ ਕੀਵ ਸ਼ਹਿਰ ਦੇ ਰਸਤੇ ਵਿੱਚ ਤਬਾਹ ਕਰ ਦਿੱਤਾ ਸੀ। ਹਮਲੇ ਦੇ ਗਵਾਹਾਂ ਨੇ ਕਿਹਾ ਕਿ ਯੂਕ੍ਰੇਨੀ ਬਲਾਂ ਨੇ ਤੁਰਕੀ ਦੇ ਬਾਏਰਾਤਰ ਡਰੋਨ ਦੀ ਵਰਤੋਂ ਕਰਕੇ ਕਾਫਲੇ 'ਤੇ ਹਮਲਾ ਕੀਤਾ।