ਡੇਵਿਡ ਖਾਨ ਚੁਣੇ ਗਏ ਐਲਬਰਟਾ ਲਿਬਰਲ ਦੇ ਨਵੇਂ ਪ੍ਰਧਾਨ
Monday, Jun 05, 2017 - 11:14 AM (IST)

ਐਲਬਰਟਾ (ਰਾਜੀਵ ਸ਼ਰਮਾ)— ਬੀਤੇ ਦੋ ਮਹੀਨਿਆਂ ਤੋਂ ਚੱਲ ਰਹੀ ਲਿਬਰਲ ਪਾਰਟੀ ਦੇ ਪ੍ਰਧਾਨ ਦੀ ਤਲਾਸ਼ ਅੱਜ ਖਤਮ ਹੋ ਗਈ। ਐਲਬਰਟਾ ਦੀ ਲਿਬਰਲ ਪਾਰਟੀ ਦੇ ਪ੍ਰਧਾਨ ਦੀਆਂ ਚੋਣਾਂ ਵਿਚ ਡੇਵਿਡ ਖਾਨ 56.8% ਵੋਟਾਂ ਨਾਲ ਜੇਤੁ ਰਹੇ। ਉਨ੍ਹਾਂ ਦੇ ਮੁਕਾਬਲੇ ਕੈਰੀ ਕੌਡੰਲ ਨੁੰ 44.2% ਵੋਟਾਂ ਪਈਆਂ। ਡੇਵਿਡ ਖਾਨ ਪੇਸ਼ੇ ਤੋਂ ਵਕੀਲ ਹਨ ਅਤੇ ਇਕ ਦਹਾਕੇ ਤੋਂ ਜ਼ਿਆਦਾ ਸਮੇਂ ਤੋਂ ਪਾਰਟੀ ਨਾਲ ਜੁੜੇ ਹੋਏ ਹਨ। ਕੈਰੀ ਕੌਂਡਲ ਫੈਡਰਲ ਇਮੀਗ੍ਰੇਸ਼ਨ ਡਿਪਾਰਟਮੈਂਟ ਵਿਚ ਕੰਮ ਕਰਦੇ ਹਨ। ਪਾਰਟੀ ਦੇ ਸਾਬਕਾ ਲੀਡਰ ਡੇਵਿਡ ਸਵੇਨ ਨੇ 'ਜਗ ਬਾਣੀ' ਨੂੰ ਦੱਸਿਆ ਕਿ ਐਲਬਰਟਾ ਵਿਚ ਪਾਰਟੀ ਦਾ ਟੀਚਾ 2019 ਦੇ ਐਲਬਰਟਾ ਸੂਬੇ ਦੀਆਂ ਚੋਣਾਂ ਨੂੰ ਜਿੱਤਣਾ ਹੈ ਅਤੇ ਡੇਵਿਡ ਖਾਨ ਅਪਣੀ ਸੋਚ ਨਾਲ ਲਿਬਰਲ ਪਾਰਟੀ ਨੂੰ ਐਲਬਰਟਾ ਵਿਚ ਅੱਗੇ ਵਧਾਉਣਗੇ। ਇਸ ਮੌਕੇ ਅਵਿਨਾਸ਼ ਖੰਗੁੜਾ, ਰਣਧੀਰ ਬਾਸੀ ਤੇ ਹੌਰ ਪਾਰਟੀ ਮੈਂਬਰਾ ਨੇ ਡੇਵਿਡ ਖਾਨ ਨੂੰ ਨਵੇਂ ਲੀਡਰ ਚੁਣਨ ਦੀ ਵਧਾਈ ਦਿੱਤੀ।