ਲੰਬੀ ਜ਼ਿੰਦਗੀ ਜਿਊਂਦੇ ਹਨ ਬੇਟੀਆਂ ਦੇ ਪਿਤਾ!

Sunday, Nov 24, 2019 - 03:48 PM (IST)

ਲੰਬੀ ਜ਼ਿੰਦਗੀ ਜਿਊਂਦੇ ਹਨ ਬੇਟੀਆਂ ਦੇ ਪਿਤਾ!

ਵਾਰਸਾ- ਮਾਤਾ-ਪਿਤਾ ਦੀ ਜ਼ਿੰਦਗੀ ਖੁਸ਼ੀਆਂ ਨਾਲ ਭਰ ਦੇਣ ਦੇ ਨਾਲ-ਨਾਲ ਬੇਟੀਆਂ ਪਿਤਾ ਦੀ ਜ਼ਿੰਦਗੀ ਦੇ ਕੁਝ ਹੋਰ ਸਾਲ ਵੀ ਵਧਾ ਦਿੰਦੀਆਂ ਹਨ। ਪੋਲੈਂਡ ਦੀ ਜੇਗੀਲੋਨੀਅਨ ਯੂਨੀਵਰਸਿਟੀ ਦੀ ਸਟੱਡੀ ਵਿਚ ਦਾਅਵਾ ਕੀਤਾ ਹੈ ਕਿ ਬੇਟੀਆਂ ਦੇ ਪਿਤਾ ਉਨ੍ਹਾਂ ਲੋਕਾਂ ਦੇ ਮੁਕਾਬਲੇ ਲੰਮੀ ਉਮਰ ਜਿਊਂਦੇ ਹਨ, ਜਿਨ੍ਹਾਂ ਘਰ ਬੇਟੀਆਂ ਨਹੀਂ ਹੁੰਦੀਆਂ। ਸਟੱਡੀ ਤੋਂ ਪਤਾ ਲੱਗਿਆ ਹੈ ਕਿ ਪੁੱਤਰ ਹੋਣ ਦਾ ਤਾਂ ਪੁਰਖ ਦੀ ਸਿਹਤ ਜਾਂ ਉਮਰ ਉੱਤੇ ਕੋਈ ਫਰਕ ਨਹੀਂ ਪੈਂਦਾ ਪਰ ਧੀ ਹੋਣ ਨਾਲ ਪਿਤਾ ਦੀ ਉਮਰ 74 ਹਫਤੇ ਵਧ ਜਾਂਦੀ ਹੈ। ਪਿਤਾ ਦੇ ਘਰ ਜਿੰਨੀਂਆਂ ਜ਼ਿਆਦਾ ਲੜਕੀਆਂ ਹੁੰਦੀਆਂ ਹਨ, ਉਹ ਉਨੀਂ ਹੀ ਲੰਮੀ ਉਮਰ ਜਿਊਂਦੇ ਹਨ।

ਯੂਨੀਵਰਸਿਟੀ ਦੇ ਖੋਜਕਾਰਾਂ ਨੇ ਬੱਚਿਆਂ ਦੇ ਪਿਤਾ ਦੀ ਸਿਹਤ ਤੇ ਉਮਰ ਉੱਤੇ ਅਸਰ ਜਾਨਣ ਲਈ 4310 ਲੋਕਾਂ ਦਾ ਡੇਟਾ ਲਿਆ। ਇਸ ਵਿਚ 2147 ਮਾਂਵਾਂ ਤੇ 2163 ਪਿਤਾ ਸਨ। ਖੋਜਕਾਰਾਂ ਦਾ ਦਾਅਵਾ ਹੈ ਕਿ ਇਹ ਇਸ ਤਰ੍ਹਾਂ ਦਾ ਪਹਿਲਾ ਅਧਿਐਨ ਹੈ। ਇਸ ਤੋਂ ਪਹਿਲਾਂ ਬੱਚਿਆਂ ਦੇ ਪੈਦੇ ਹੋਣ ਉੱਤੇ ਮਾਂ ਦੀ ਸਿਹਤ ਤੇ ਉਮਰ ਨੂੰ ਲੈ ਕੇ ਅਧਿਐਨ ਹੋਏ ਸਨ। 

ਪੁੱਤਰ-ਧੀ ਦਾ ਮਾਂ ਦੀ ਸਿਹਤ ਉੱਤੇ ਨਕਾਰਾਤਮਕ ਅਸਰ
ਯੂਨੀਵਰਸਿਟੀ ਦੇ ਇਕ ਖੋਜਕਾਰ ਮੁਤਾਬਕ ਬੇਟੀਆਂ ਦੀ ਬਜਾਏ ਬੇਟਿਆਂ ਨੂੰ ਤਰਜੀਹ ਦੇਣ ਵਾਲੇ ਪਿਤਾ ਆਪਣੀ ਜ਼ਿੰਦਗੀ ਦੇ ਕੁਝ ਸਾਲ ਖੁਦ ਹੀ ਘੱਟ ਕਰ ਲੈਂਦੇ ਹਨ। ਧੀ ਦਾ ਪੈਦਾ ਹੋਣਾ ਪਿਤਾ ਲਈ ਤਾਂ ਚੰਗੀ ਖਬਰ ਹੈ ਪਰ ਮਾਂ ਲਈ ਨਹੀਂ। ਅਜਿਹਾ ਇਸ ਲਈ ਕਿਉਂਕਿ ਇਸ ਤੋਂ ਪਹਿਲਾਂ ਹੋਏ ਅਮੇਰਿਕਨ ਜਰਨਲ ਆਫ ਹਿਊਮਨ ਬਾਇਓਲੋਜੀ ਦੇ ਇਕ ਅਧਿਐਨ ਵਿਚ ਕਿਹਾ ਗਿਆ ਸੀ ਕਿ ਬੇਟੇ ਤੇ ਧੀ ਦੋਵਾਂ ਦਾ ਮਾਂ ਦੀ ਸਿਹਤ ਉੱਤੇ ਨਾਕਾਰਾਤਮਕ ਅਸਰ ਪੈਂਦਾ ਹੈ, ਜਿਸ ਦੇ ਨਾਲ ਉਨ੍ਹਾਂ ਦੀ ਉਮਰ ਘੱਟ ਹੁੰਦੀ ਹੈ । 

ਪਹਿਲਾਂ ਹੋਈ ਰਿਸਰਚ ਵਿਚ ਅਜਿਹੇ ਵੀ ਦਾਅਵੇ
ਇਸ ਤੋਂ ਪਹਿਲਾਂ ਹੋਈ ਇਕ ਹੋਰ ਰਿਸਰਚ ਵਿਚ ਕੁਆਰੀਆਂ ਔਰਤਾਂ ਦੇ ਵਿਆਹੀਆਂ ਔਰਤਾਂ ਮੁਕਾਬਲੇ ਜ਼ਿਆਦਾ ਖੁਸ਼ ਰਹਿਣ ਦੀ ਗੱਲ ਸਾਹਮਣੇ ਆਈ ਸੀ ।  ਹਾਲਾਂਕਿ ਇਕ ਹੋਰ ਅਧਿਐਨ ਵਿਚ ਇਹ ਗੱਲ ਵੀ ਸਾਹਮਣੇ ਆਈ ਸੀ ਕਿ ਬੱਚੇ ਹੋਣ ਤੋਂ ਬਾਅਦ ਮਾਂ ਤੇ ਬਾਪ ਦੋਵਾਂ ਦੀ ਉਮਰ ਵੱਧ ਜਾਂਦੀ ਹੈ। ਇਸ ਅਧਿਐਨ ਵਿਚ 14 ਸਾਲ ਤੱਕ ਦਾ ਡੇਟਾ ਲਿਆ ਗਿਆ ਸੀ ਤੇ ਪਤਾ ਲੱਗਿਆ ਸੀ ਕਿ ਬੱਚਿਆਂ ਦੇ ਨਾਲ ਰਹਿਣ ਵਾਲੇ ਕਪਲਸ ਬਿਨਾਂ ਬੱਚਿਆਂ ਵਾਲੇ ਕਪਲਸ ਦੇ ਮੁਕਾਬਲੇ ਜ਼ਿਆਦਾ ਖੁਸ਼ ਤੇ ਲੰਮੀ ਉਮਰ ਜਿਊਂਦੇ ਹਨ।


author

Baljit Singh

Content Editor

Related News