ਧੀ ਨੂੰ ਗੂਗਲ ਅਰਥ ''ਤੇ ਦਿਸੀ ਮ੍ਰਿਤਕ ਮਾਂ ਦੀ ਤਸਵੀਰ, 18 ਮਹੀਨੇ ਪਹਿਲਾ ਹੋ ਗਈ ਸੀ ਮੌਤ

07/27/2017 5:33:57 PM

ਲੰਡਨ — ਬ੍ਰਿਟੇਨ ਦੀ ਇਕ ਔਰਤ ਉਦੋਂ ਹੈਰਾਨ ਰਹਿ ਗਈ ਜਦੋਂ ਉਸ ਨੂੰ ਗੂਗਲ ਅਰਥ ਉੱਤੇ ਆਪਣੀ ਮ੍ਰਿਤਕ ਮਾਂ ਦੀ ਤਸਵੀਰ ਦਿਖਾਈ ਦਿੱਤੀ । ਡੈਨਿਸ ਅੰਡਰਹਿਲ ਦੀ ਮਾਂ ਬੈਰਿਲ ਟਰਟਨ ਦੀ ਮੌਤ 18 ਮਹੀਨੇ ਪਹਿਲਾਂ ਹੋ ਗਈ ਸੀ ਅਤੇ ਜਦੋਂ ਉਸ ਨੂੰ ਗੂਗਲ ਅਰਥ ਉੱਤੇ ਮਾਂ ਦਿਖੀ ਤਾਂ ਉਸ ਨੂੰ ਹੈਰਾਨੀ ਹੋਈ । 
ਦੱਸਣਯੋਗ ਹੈ ਕਿ ਇੰਟਰਨੈਟ ਉੱਤੇ ਸਰਫਿੰਗ ਕਰਦੇ ਹੋਏ ਇਕ ਦਿਨ ਜਦੋਂ ਡੇਨਿਸ ਨੇ ਗੂਗਲ ਸਟਰੀਟ ਵਿਊ ਉੱਤੇ ਆਪਣੇ ਫਲੋਰੀਡਾ ਸਥਿਤ ਘਰ ਦੇ ਬਾਹਰ ਆਪਣੀ ਮ੍ਰਿਤਕ ਮਾਂ ਨੂੰ ਬੂਟਿਆਂ ਨੂੰ ਪਾਣੀ ਦਿੰਦੇ ਹੋਏ ਦੇਖਿਆ ਤਾਂ ਉਹ ਹੈਰਾਨ ਰਹਿ ਗਈ । ਇਹ ਉਸ ਦੀ ਜ਼ਿੰਦਗੀ ਦੀ ਹੁਣ ਤੱਕ ਦਾ ਸਭ ਤੋਂ ਹੈਰਾਨ ਕਰ ਦੇਣ ਵਾਲੀ ਘਟਨਾ ਸੀ । ਡੇਨਿਸ ਨੇ ਦੱਸਿਆ ਮੈਂ ਘਰ ਦਾ ਕੰਮ ਕਰ ਰਹੀ ਸੀ । ਫਿਰ ਅਚਾਨਕ ਮੇਰੀ ਇੱਛਾ ਹੋਈ ਕਿ ਮੈਂ ਆਪਣੀ ਮਾਂ ਨੂੰ ਫੋਨ ਕਰਾਂ ਪਰ ਉਨ੍ਹਾਂ ਦੀ ਮੌਤ ਹੋ ਚੁੱਕੀ ਸੀ ਅਤੇ ਉਨ੍ਹਾਂ ਨੂੰ ਫੋਨ ਕਰਨਾ ਸੰਭਵ ਨਹੀਂ ਸੀ । ਡੇਨਿਸ ਅੱਗੇ ਕਹਿੰਦੀ ਹੈ ਕਿ ਮੈਂ ਸੋਚਿਆ ਕਿ ਗੂਗਲ ਅਰਥ ਉੱਤੇ ਆਪਣੀ ਮਾਂ ਦਾ ਘਰ ਦੇਖਦੀ ਹਾਂ ਕਿ ਉਹ ਹੁਣ ਕਿਵੇਂ ਦਿਸਦਾ ਹੈ । 2015 ਵਿਚ ਮੇਰੀ ਮਾਂ ਦੀ ਮੌਤ ਹੋ ਗਈ ਸੀ ਅਤੇ ਉਹ ਘਰ ਵੀ ਅਸੀਂ ਵੇਚ ਚੁੱਕੇ ਸੀ। ਡੇਨਿਸ ਨੇ ਗੂਗਲ ਅਰਥ ਉੱਤੇ ਉਸ ਘਰ ਦੀ ਲੋਕੇਸ਼ਨ ਪਾਈ ਅਤੇ ਉਸ ਨੂੰ ਪਛਾਣ ਵੀ ਲਿਆ । ਉਸ ਦੀ ਮਾਂ ਦੇ ਘਰ ਕੋਲ ਇਕ ਬਹੁਤ ਵੱਡਾ ਜਿਹਾ ਦਰਖਤ ਸੀ, ਜਿਸ ਦੀ ਵਜ੍ਹਾ ਨਾਲ ਉਸ ਨੇ ਆਪਣੇ ਘਰ ਦੀ ਸੜਕ ਦੀ ਜਲਦੀ ਹੀ ਪਛਾਣ ਕਰ ਲਈ । ਫਿਰ ਡੇਨਿਸ ਨੇ ਘਰ ਨੂੰ ਕਰੀਬ ਤੋਂ ਦੇਖਣ ਲਈ ਗੂਗਲ ਸਟਰੀਟ ਵਿਊ ਉੱਤੇ ਜ਼ੂਮ ਕੀਤਾ । ਉਸ ਨੂੰ ਘਰ ਦੇ ਬਾਹਰ ਬਗੀਚੇ ਵਿਚ ਆਪਣੀ ਮਾਂ ਨਜ਼ਰ  ਆਈ, ਜੋ ਕਿ ਬੂਟਿਆਂ ਨੂੰ ਪਾਣੀ ਦੇ ਰਹੀ ਸੀ। ਇਹ ਤਸਵੀਰ ਗੂਗਲ ਅਰਥ ਨੇ ਸ਼ਾਇਦ ਕਈ ਸਾਲ ਪਹਿਲਾਂ ਲਈ ਹੋਵੇਗੀ । ਡੇਨਿਸ ਕਹਿੰਦੀ ਹੈ ਕਿ ਇਹ ਮੇਰੀ ਜ਼ਿੰਦਗੀ ਦਾ ਸਭ ਤੋਂ ਵੱਡਾ ਸਰਪ੍ਰਾਈਜ਼ ਸੀ । ਬਗੀਚੇ ਵਿੱਚ ਮੇਰੀ ਮਾਂ ਖੜ੍ਹੀ ਸੀ ਅਤੇ ਉਹ ਬਗੀਚੇ ਦੇ ਬੂਟਿਆਂ ਨੂੰ ਪਾਣੀ ਦੇ ਰਹੀ ਸੀ, ਠੀਕ ਉਸੀ ਤਰ੍ਹਾਂ ਜਿਵੇਂ ਉਹ ਹਮੇਸ਼ਾ ਕਰਦੀ ਸੀ।
ਡੇਨਿਸ ਕਹਿੰਦੀ ਹੈ ਕਿ ਮਾਂ ਨੂੰ ਦੇਖ ਕੇ ਮੇਰਾ ਤਾਂ ਜਿਵੇਂ ਦਿਨ ਬਣ ਗਿਆ । ਤੁਹਾਨੂੰ ਨਹੀਂ ਪਤਾ ਹੁੰਦਾ ਕਿ ਕਦੋਂ ਕਿਹੜੀ ਤਸਵੀਰ ਲਈ ਜਾ ਰਹੀ ਹੈ, ਪਰ ਇਹ ਤਸਵੀਰਾਂ ਉਮਰ ਭਰ ਲਈ ਇੰਟਰਨੈਟ ਉੱਤੇ ਸਟੋਰ ਹੋ ਜਾਂਦੀਆਂ ਹਨ । ਲੋਕਾਂ ਵੱਲੋਂ ਲਈਆਂ ਗਈਆਂ ਹਜ਼ਾਰਾਂ-ਲੱਖਾਂ ਤਸਵੀਰਾਂ ਦੀ ਮਦਦ ਨਾਲ ਗੂਗਲ ਅਰਥ ਉੱਤੇ ਦੁਨੀਆ ਦੇ ਕਈ ਹਿੱਸਿਆਂ ਨੂੰ ਦੇਖਿਆ ਜਾ ਸਕਦਾ ਹੈ । ਗੂਗਲ ਅਰਥ ਉੱਤੇ ਕਈ ਤਸਵੀਰਾਂ ਤਾਂ 2008 ਦੀਆਂ ਵੀ ਹਨ । ਉਂਝ ਤੁਹਾਨੂੰ ਦੱਸ ਦਈਏ ਕਿ ਗੂਗਲ ਅਰਥ ਹੁਣ ਹਰ ਸਾਲ ਆਪਣੀਆਂ ਤਸਵੀਰਾਂ ਅਪਡੇਟ ਕਰਦਾ ਹੈ ਪਰ ਸ਼ਾਇਦ ਉਹ ਲੋਕੇਸ਼ਨ ਅਪਡੇਟ ਨਹੀਂ ਹੋਈ ਹੋਵੇਗੀ ਜਿਨੂੰ ਡੇਨਿਸ ਖੋਜ ਰਹੀ ਸੀ।


Related News