ਡੈਨਮਾਰਕ ਦੇ ਅਧਿਐਨ ਮੁਤਾਬਕ ਦੇਸ਼ ਦੀ 1.8 ਫੀਸਦੀ ਆਬਾਦੀ ''ਚ ਰਿਹਾ ਹੋਵੇਗਾ ਵਾਇਰਸ

Friday, May 22, 2020 - 07:04 PM (IST)

ਡੈਨਮਾਰਕ ਦੇ ਅਧਿਐਨ ਮੁਤਾਬਕ ਦੇਸ਼ ਦੀ 1.8 ਫੀਸਦੀ ਆਬਾਦੀ ''ਚ ਰਿਹਾ ਹੋਵੇਗਾ ਵਾਇਰਸ

ਕੋਪਨਹੇਗਨ - ਡੈਨਮਾਰਕ ਵਿਚ ਕੋਰੋਨਾਵਾਇਰਸ ਦੇ ਪ੍ਰਸਾਰ ਦਾ ਖਾਕਾ ਤਿਆਰ ਕਰ ਰਹੀ ਡੈਨਿਸ਼ ਸਰਕਾਰ ਦੀ ਇਕ ਏਜੰਸੀ ਨੇ ਕਿਹਾ ਹੈ ਕਿ ਉਸ ਦੇ ਅਧਿਐਨ ਦੇ ਸ਼ੁਰੂਆਤੀ ਨਤੀਜਿਆਂ ਮੁਤਾਬਕ ਦੇਸ਼ ਦੀ 58 ਲੱਖ ਦੀ ਆਬਾਦੀ ਵਿਚ 0.5 ਫੀਸਦੀ ਤੋਂ ਲੈ ਕੇ 1.8 ਫੀਸਦੀ ਲੋਕਾਂ ਵਿਚ ਕੋਰੋਨਾਵਾਇਰਸ ਦੀ ਇਨਫੈਕਸ਼ਨ ਰਹੀ ਹੋਵੇਗੀ। ਸਟੇਟੰਸ ਸੀਰਮ ਇੰਸਟੀਚਿਊਟ ਜਾਂ ਐਸ. ਐਸ. ਆਈ. ਨੇ ਕਿਹਾ ਕਿ ਡੈਨਮਾਰਕ ਦੇ 5 ਸ਼ਹਿਰਾਂ ਦੇ ਵਿਚੋਂ-ਵਿਚੋਂ ਚੁਣੇ ਗਏ 2,6000 ਲੋਕ ਜਿਨ੍ਹਾਂ ਦਾ ਐਂਟੀਬਾਡੀ ਪ੍ਰੀਖਣ ਕੀਤਾ ਗਿਆ, ਉਨ੍ਹਾਂ 'ਤੇ ਕੀਤੇ ਗਏ ਅਧਿਐਨ ਦੇ ਅੰਕੜਿਆਂ ਦਾ ਬੇਹੱਦ ਸਾਵਧਾਨੀ ਨਾਲ ਅਰਥ ਕੱਢਣਾ ਚਾਹੀਦਾ ਹੈ।

ਐਸ. ਐਸ. ਆਈ. ਅਧਿਐਨ ਕਰਨ ਵਾਲੇ ਪ੍ਰਾਜੈਕਟ ਸਮੂਹ ਦੇ ਸਟੀਨ ਇਥੇਲਬਰਗ ਨੇ ਕਿਹਾ ਕਿ ਇਸ ਤੋਂ ਇਲਾਵਾ, ਇਨਾਂ ਅੰਕੜਿਆਂ ਨੂੰ ਡੈਨਮਾਰਕ ਦੀ ਪੂਰੀ ਆਬਾਦੀ ਦੇ ਪ੍ਰਸੰਗ ਵਿਚ ਦੇਖਿਆ ਜਾਣਾ ਚਾਹੀਦਾ ਹੈ ਜਾਂ ਨਹੀਂ, ਇਹ ਇਸ ਗੱਲ ਤੋਂ ਵੀ ਪ੍ਰਭਾਵਿਤ ਹੋ ਸਕਦਾ ਹੈ ਕਿ ਵਾਇਰਸ ਦੇ ਵਿਭਿੰਨ ਸਵਰੂਪਾਂ ਵਾਲੇ ਸਮੂਹ ਪ੍ਰੀਖਣ ਦੀ ਪੇਸ਼ਕੇਸ਼ ਨੂੰ ਚੁਣਦੇ ਹਨ ਜਾਂ ਨਹੀਂ। ਉਨ੍ਹਾਂ ਕਿਹਾ ਕਿ ਇਹ ਨਤੀਜੇ ਅਧਿਐਨ ਦਾ ਪਹਿਲਾ ਉਪਲਬਧ ਕਰਾਇਆ ਗਿਆ ਹਿੱਸਾ ਹਨ ਅਤੇ ਜ਼ਿਆਦਾ ਨਤੀਜੇ ਆਉਣ ਵਾਲੇ ਹਫਤਿਆਂ ਵਿਚ ਸਾਹਮਣੇ ਆ ਸਕਦੇ ਹਨ। ਉਨ੍ਹਾਂ ਕਿਹਾ ਕਿ ਸਹੀ ਤਸਵੀਰ ਸਮਝਣ ਲਈ 6,000 ਲੋਕਾਂ ਦੀ ਜਾਂਚ ਕਰਨੀ ਹੋਵੇਗੀ ਤਾਂ ਜੋ ਦੇਸ਼ ਭਰ ਦੇ ਹਿਸਾਬ ਨਾਲ ਸਪੱਸ਼ਟਾ ਮਿਲ ਸਕੇ। ਐਸ. ਐਸ. ਆਈ. ਰਿਪੋਰਟ ਦੇ ਹਵਾਲੇ ਤੋਂ ਡੈਨਮਾਰਕ ਦੀ ਮੀਡੀਆ ਨੇ ਅਨੁਮਾਨ ਲਗਾਇਆ ਹੈ ਕਿ ਵਾਇਰਸ ਹੌਲੀ-ਹੌਲੀ ਕਮਜ਼ੋਰ ਹੋ ਰਿਹਾ ਹੈ। ਡੈਨਮਾਰਕ ਵਿਚ 11 ਮਾਰਚ ਨੂੰ ਲਾਕਡਾਊਨ ਲਗਾਇਆ ਸੀ ਅਤੇ ਹਾਲ ਹੀ ਦੇ ਹਫਤਿਆਂ ਵਿਚ ਦੇਸ਼ ਵਿਚ ਹੌਲੀ-ਹੌਲੀ ਲਾਕਡਾਊਨ ਖੋਲਿਆ ਗਿਆ ਹੈ ਜਿਥੇ ਮਿਊਜ਼ੀਅਮ ਅਤੇ ਸਿਨੇਮਾ ਘਰ ਫਿਰ ਤੋਂ ਖੁਲ੍ਹੇ ਹਨ ਅਤੇ ਹਸਪਤਾਲ ਆਪਣੀ ਕੋਰੋਨਾਵਾਇਰਸ ਇਕਾਈਆਂ ਨੂੰ ਬੰਦ ਕਰ ਰਹੇ ਹਨ।


author

Khushdeep Jassi

Content Editor

Related News