ਬਰਤਾਨੀਆ ਦੇ ਵਿਗਿਆਨੀਆਂ ਨੇ ਦਿੱਤੀ ਚੇਤਾਵਨੀ, ਕਿਹਾ-ਆ ਸਕਦੈ ਕੋਰੋਨਾ ਦਾ ਖਤਰਨਾਕ ‘ਸੁਪਰ ਮਿਊਟੈਂਟ ਵੇਰੀਐਂਟ’

Sunday, Aug 01, 2021 - 02:52 AM (IST)

ਬਰਤਾਨੀਆ ਦੇ ਵਿਗਿਆਨੀਆਂ ਨੇ ਦਿੱਤੀ ਚੇਤਾਵਨੀ, ਕਿਹਾ-ਆ ਸਕਦੈ ਕੋਰੋਨਾ ਦਾ ਖਤਰਨਾਕ ‘ਸੁਪਰ ਮਿਊਟੈਂਟ ਵੇਰੀਐਂਟ’

ਇੰਟਰਨੈਸ਼ਨਲ ਡੈਸਕ : ਪੂਰੀ ਦੁਨੀਆ ’ਚ ਕੋਰੋਨਾ ਵਾਇਰਸ 2019 ਤੋਂ ਕਹਿਰ ਵਰ੍ਹਾ ਰਿਹਾ ਹੈ ਤੇ ਇਸ ਦੇ ਡੈਲਟਾ ਵੇਰੀਐਂਟ ਨੇ ਵਾਇਰਸ ’ਤੇ ਕਾਬੂ ਪਾ ਚੁੱਕੇ ਦੇਸ਼ਾਂ ਦੀ ਇਕ ਵਾਰ ਫਿਰ ਚਿੰਤਾ ਵਧਾ ਦਿੱਤੀ ਹੈ। ਇਸੇ ਦਰਮਿਆਨ ਵਿਗਿਆਨੀਆਂ ਨੇ ਚੇਤਾਵਨੀ ਦਿੰਦਿਆਂ ਕਿਹਾ ਹੈ ਕਿ ਕੋਰੋਨਾ ਵਾਇਰਸ ਦਾ ਅਗਲਾ ਰੂਪ ਬਹੁਤ ਹੀ ਖਤਰਨਾਕ ਸਾਬਤ ਹੋ ਸਕਦਾ ਹੈ। ਇਹ ਇੰਨਾ ਖਤਰਨਾਕ ਹੈ ਕਿ ਤਿੰਨ ’ਚੋਂ ਇਕ ਵਿਅਕਤੀ ਦੀ ਜਾਨ ਲੈ ਸਕਦਾ ਹੈ। ਬਰਤਾਨੀਆ ਸਰਕਾਰ ਦੇ ਚੋਟੀ ਦੇ ਵਿਗਿਆਨੀਆਂ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ।

PunjabKesari

ਇਹ ਵੀ  ਪੜ੍ਹੋ : ਅਡਾਨੀ ਦਾ ਪੰਜਾਬ ’ਚ ਇਹ ਪ੍ਰਾਜੈਕਟ ਬੰਦ ਕਰਨ ਦਾ ਫ਼ੈਸਲਾ, 400 ਲੋਕਾਂ ਦੀਆਂ ਨੌਕਰੀਆਂ ’ਤੇ ਲਟਕੀ ਤਲਵਾਰ

ਲੰਡਨ ਦੇ ਸਾਇੰਟਿਫਿਕ ਐਡਵਾਈਜ਼ਰੀ ਗਰੁੱਪ ਫਾਰ ਐਮਰਜੈਂਸੀ (ਐੱਸ. ਏ. ਜੀ. ਈ.) ਨੇ ਇਸ ਨੂੰ ਲੈ ਕੇ ਦਸਤਾਵੇਜ਼ ਜਾਰੀ ਕੀਤਾ ਹੈ, ਜਿਸ ’ਚ ਚੇਤਾਵਨੀ ਦਿੱਤੀ ਗਈ ਹੈ ਕਿ ਭਵਿੱਖ ’ਚ ਆਉਣ ਵਾਲਾ ਕੋਰੋਨਾ ਦਾ ਨਵਾਂ ਰੂਪ ‘ਸੁਪਰ ਮਿਊਟੈਂਟ ਵੇਰੀਐਂਟ’ ਬਹੁਤ ਜ਼ਿਆਦਾ ਖਤਰਨਾਕ ਹੋਵੇਗਾ। ਸਰਕਾਰ ਦੇ ਮਾਹਿਰਾਂ ਦੇ ਪੈਨਲ ਨੇ ਦਾਅਵਾ ਕੀਤਾ ਹੈ ਕਿ ਕੋਈ ਖਤਰਨਾਕ ਵੇਰੀਐਂਟ ਉਦੋਂ ਤਿਆਰ ਹੁੰਦਾ ਹੈ, ਜਦੋਂ ਵਾਇਰਸ ਆਪਣੇ ਸਿਖਰ ’ਤੇ ਹੁੰਦਾ ਹੈ, ਜਿਸ ਤਰ੍ਹਾਂ ਇਸ ਸਮੇਂ ਬਰਤਾਨੀਆ ’ਚ ਦੇਖਣ ਨੂੰ ਮਿਲ ਰਿਹਾ ਹੈ।

PunjabKesari

ਜ਼ਿਕਰਯੋਗ ਹੈ ਕਿ ਬ੍ਰਿਟੇਨ ’ਚ ਵੱਡੀ ਪੱਧਰ ’ਤੇ ਟੀਕਾਕਰਨ ਦੇ ਬਾਵਜੂਦ ਵਾਇਰਸ ਨੂੰ ਰੋਕ ਸਕਣਾ ਮੁਸ਼ਕਿਲ ਹੋਵੇਗਾ। ਇਨ੍ਹਾਂ ਸਰਦੀਆਂ ’ਚ ਬੂਸਟਰ ਟੀਕਾ ਲਾਉਣ ਤੇ ਵਾਇਰਸ ਨੂੰ ਫੈਲਣ ਤੋਂ ਰੋਕ ਕੇ ਮਿਊਟੈਂਟ ਵੇਰੀਐਂਟ ਨੂੰ ਰੋਕਣ ’ਚ ਮਦਦ ਮਿਲ ਸਕਦੀ ਹੈ। ਵਿਗਿਆਨੀਆਂ ਵੱਲੋਂ ਤਿਆਰ ਦਸਤਾਵੇਜ਼ ’ਚ ਕਿਹਾ ਗਿਆ ਹੈ ਕਿ ਮੰਤਰੀਆਂ ਨੂੰ ਉਨ੍ਹਾਂ ਜਾਨਵਰਾਂ ਨੂੰ ਮਾਰਨ ਜਾਂ ਉਨ੍ਹਾਂ ਦਾ ਟੀਕਾਕਰਨ ਕਰਨ ’ਤੇ ਵਿਚਾਰ ਕਰਨਾ ਚਾਹੀਦਾ ਹੈ, ਜਿਨ੍ਹਾਂ ’ਚ ਵਾਇਰਸ ਪੈਦਾ ਹੋ ਸਕਦਾ ਹੈ। ਹਾਲਾਂਕਿ ਐੱਸ. ਏ. ਜੀ. ਈ. ਦੇ ਦਸਤਾਵੇਜ਼ ’ਚ ਵਿਗਿਆਨੀਆਂ ਨੇ ਸਿਰਫ ਸੁਪਰ ਮਿਊਟੈਂਟ ਵੇਰੀਐਂਟ ਨੂੰ ਲੈ ਕੇ ਚੇਤਾਵਨੀ ਦਿੱਤੀ ਹੈ ਪਰ ਇਸ ਦਾ ਨਾਂ ਨਹੀਂ ਦੱਸਿਆ।

ਇਹ ਵੀ ਪੜ੍ਹੋ : Tokyo Olympic : ਐਤਵਾਰ ਦਾ ਸ਼ਡਿਊਲ ਆਇਆ ਸਾਹਮਣੇ, ਪੀ. ਵੀ. ਸਿੰਧੂ ਦਾ ਮੈਚ ਇੰਨੇ ਵਜੇ 

ਇਸ ਲਈ ਖਤਰਨਾਕ ਹੈ ਕੋਰੋਨਾ ਦਾ ਨਵਾਂ ਰੂਪ
ਮਾਹਿਰਾਂ ਦੀ ਟੀਮ ਨੇ ਸਵੀਕਾਰ ਕੀਤਾ ਕਿ ਵੈਕਸੀਨ ਉਦੋਂ ਤਕ ਕੰਮ ਕਰੇਗੀ, ਜਦੋਂ ਤਕ ਕਿ ਕੋਈ ਜ਼ਿਆਦਾ ਸ਼ਕਤੀਸ਼ਾਲੀ ਵੇਰੀਐਂਟ ਪੈਦਾ ਨਹੀਂ ਹੋ ਜਾਂਦਾ ਪਰ ਵੈਕਸੀਨ ਪੂਰੀ ਤਰ੍ਹਾਂ ਬੀਮਾਰੀ ਨੂੰ ਨਹੀਂ ਰੋਕ ਸਕਦੀ। ਕੋਰੋਨਾ ਦਾ ਨਵਾਂ ਰੂਪ ਇਸ ਲਈ ਵੀ ਖਤਰਨਾਕ ਹੋ ਸਕਦਾ ਹੈ ਕਿਉਂਕਿ ਵੈਕਸੀਨ ਪੂਰੀ ਤਰ੍ਹਾਂ ਅਸਰਦਾਇਕ ਨਹੀਂ ਹੁੰਦੀ । ਇਸ ਨੂੰ ਲੈ ਕੇ ਬਰਤਾਨੀਆ ਸਰਕਾਰ ਨੇ ਕੋਰੋਨਾ ਵਾਇਰਸ ’ਤੇ ਨਜ਼ਰ ਰੱਖਣ, ਸਰਕਾਰ ਨੂੰ ਸਲਾਹ ਦੇਣ ਤੇ ਨਵੇਂ ਮਿਊਟੈਂਟ ’ਤੇ ਅਧਿਐਨ ਕਰਨ ਲਈ ਐੱਸ ਏ. ਜੀ. ਈ. ਬਣਾਇਆ ਹੈ, ਜੋ ਇਸ ’ਤੇ ਲਗਾਤਾਰ ਕੰਮ ਕਰ ਰਿਹਾ ਹੈ।
 


author

Manoj

Content Editor

Related News