7 ਤਰ੍ਹਾਂ ਦੇ ਕੈਂਸਰ ਤੋਂ ਬਚਾਉਂਦੀ ਹੈ ਰੋਜ਼ਾਨਾ ਦੀ ਕਸਰਤ

12/28/2019 3:15:44 PM

ਨਿਊਯਾਰਕ- ਰੋਜ਼ਾਨਾ ਕਸਰਤ ਨਾ ਸਿਰਫ ਸਰੀਰ ਤੇ ਮਨ ਨੂੰ ਸਿਹਤਮੰਦ ਰੱਖਦੀ ਹੈ ਬਲਕਿ ਕਈ ਤਰ੍ਹਾਂ ਦੀਆਂ ਬੀਮਾਰੀਆਂ ਤੋਂ ਵੀ ਬਚਾਅ ਕਰਦੀ ਹੈ। ਇਹ ਅੱਜ ਤੋਂ ਨਹੀਂ ਬਲਕਿ ਸਦੀਆਂ ਤੋਂ ਲੋਕ ਕਹਿੰਦੇ ਆਏ ਹਨ। ਹੁਣ ਤੱਕ ਕਸਰਤ ਨੂੰ ਲੈ ਕੇ ਜੋ ਗੱਲਾਂ ਤੇ ਸਟੱਡੀ ਹੋਈ ਹੈ ਉਹਨਾਂ ਵਿਚ ਇਹ ਸਪੱਸ਼ਟ ਹੋਇਆ ਹੈ ਕਿ ਇਸ ਨਾਲ ਡਾਇਬਟੀਜ਼ ਤੇ ਹੋਰ ਬੀਮਾਰੀਆਂ ਨਾਲ ਨਿਪਟਣ ਵਿਚ ਆਸਾਨੀ ਹੁੰਦੀ ਹੈ ਪਰ ਹੁਣ ਇਕ ਅਜਿਹੀ ਸਟੱਡੀ ਸਾਹਮਣੇ ਆਈ ਹੈ, ਜਿਸ ਵਿਚ ਇਹ ਦਾਅਵਾ ਕੀਤਾ ਗਿਆ ਹੈ ਕਿ ਰੋਜ਼ਾਨਾ ਕਸਰਤ ਕਰਨ ਵਾਲਿਆਂ ਨੂੰ ਕੈਂਸਰ ਦੇ ਖਤਰੇ ਤੋਂ ਬਚਾਉਣ ਵਿਚ ਬਹੁਤ ਮਦਦ ਮਿਲਦੀ ਹੈ।

ਇਸ ਅਧਿਐਨ ਵਿਚ ਰੋਜ਼ਾਨਾ ਕਸਰਤ ਦੀ ਕੈਂਸਰ ਤੋਂ ਬਚਾਅ ਵਿਚ ਅਹਿਮ ਭੂਮਿਕਾ ਪਾਈ ਗਈ ਹੈ। ਇਸ ਵਿਚ ਪਤਾ ਲੱਗਿਆ ਹੈ ਕਿ ਜਿੰਨੇ ਸਮੇਂ ਸਰੀਰਕ ਗਤੀਵਿਧੀ ਦੀ ਸਲਾਹ ਦਿੱਤੀ ਜਾਂਦੀ ਹੈ ਜੇਕਰ ਉਸ ਦਾ ਪਾਲਣ ਕੀਤਾ ਜਾਵੇ ਤਾਂ ਸੱਤ ਤਰ੍ਹਾਂ ਦੇ ਕੈਂਸਰਾਂ ਦੇ ਖਤਰੇ ਨੂੰ ਘੱਟ ਕੀਤਾ ਜਾ ਸਕਦਾ ਹੈ। ਜਿਸ ਸਟੱਡੀ ਵਿਚ ਇਹ ਦਾਅਵਾ ਕੀਤਾ ਗਿਆ ਹੈ ਉਸ ਵਿਚ ਖੋਜਕਾਰਾਂ ਨੇ ਇਹ ਸਿੱਟਾ ਸਾਢੇ ਸੱਤ ਲੱਖ ਬਾਲਗਾਂ 'ਤੇ ਕੀਤੇ ਗਏ 9 ਅਧਿਐਨਾਂ ਦੇ ਵਿਸ਼ਲੇਸ਼ਣ ਦੇ ਆਧਾਰ 'ਤੇ ਕੱਢਿਆ ਗਿਆ ਹੈ।

ਜਾਣਕਾਰੀ ਮੁਤਾਬਕ ਅਮਰੀਕਾ ਦੇ ਨੈਸ਼ਨਲ ਕੈਂਸਰ ਇੰਸਟੀਚਿਊਟ ਦੇ ਖੋਜਕਾਰਾਂ ਨੇ ਇਕ ਸਟੱਡੀ ਕੀਤੀ ਹੈ, ਜਿਸ ਵਿਚ ਕਿਹਾ ਗਿਆ ਹੈ ਕਿ ਸਰੀਰਕ ਗਤੀਵਿਧੀ ਤੇ 15 ਪ੍ਰਕਾਰ ਦੇ ਕੈਂਸਰ ਦੇ ਵਿਚਾਲੇ ਜੁੜਾਅ 'ਤੇ ਗੌਰ ਕੀਤਾ ਗਿਆ। ਹਫਤੇ ਵਿਚ ਢਾਈ ਤੋਂ ਪੰਜ ਘੰਟੇ ਆਮ ਕਸਰਤ ਜਾਂ ਸਵਾ ਤੋਂ ਢਾਈ ਘੰਟੇ ਤੱਕ ਜ਼ਿਆਦਾ ਪਸੀਨਾ ਵਹਾਉਣ ਵਾਲੀ ਕਸਰਤ ਕਰਨ ਦੀ ਸਲਾਹ ਦਿੱਤੀ ਗਈ ਹੈ। ਅਧਿਐਨ ਤੋਂ ਪਤਾ ਲੱਗਿਆ ਹੈ ਕਿ ਸਲਾਹ ਦੇ ਮੁਤਾਬਕ ਕਸਰਤ ਕਰਨ ਵਾਲੇ ਕੋਲੋਨ, ਬ੍ਰੈਸਟ, ਕਿਡਨੀ ਤੇ ਲਿਵਰ ਜਿਹੇ ਸੱਤ ਕੈਂਸਰ ਦਾ ਖਤਰਾ ਘੱਟ ਹੋ ਸਕਦਾ ਹੈ।


Baljit Singh

Content Editor

Related News