7 ਕਿਲੋਮੀਟਰ ਲੰਬਾ ਘੁੰਢ ਕੱਢ ਵਿਆਹ ਕਰਾਉਣ ਪਹੁੰਚੀ ਲਾੜੀ, ਬਣਿਆ ਵਰਲਡ ਰਿਕਾਰਡ (ਵੀਡੀਓ)

04/02/2021 2:31:35 PM

ਨਿਕੋਸੀਆ (ਬਿਊਰੋ) ਦੁਨੀਆ ਵਿਚ ਹਰ ਜੋੜਾ ਆਪਣੇ ਵਿਆਹ ਦੇ ਪਲਾਂ ਨੂੰ ਯਾਦਗਾਰ ਬਣਾਉਣਾ ਚਾਹੁੰਦਾ ਹੈ।ਇਸ ਲਈ ਕਈ ਵਾਰ ਉਹ ਅਜੀਬੋ ਗਰੀਬ ਢੰਗ ਵੀ ਅਪਨਾਉਂਦੇ ਹਨ। ਵਿਆਹ ਵਿਚ ਅਕਸਰ ਲਾੜੀ ਦੀ ਇੱਛਾ ਹੁੰਦੀ ਹੈ ਕਿ ਉਹ ਖਾਸ ਤਰ੍ਹਾਂ ਦੀ ਡਰੈੱਸ ਪਾਵੇ ਪਰ ਸਾਈਪ੍ਰਸ ਦੀ ਇਕ ਲਾੜੀ ਨੇ ਵਿਆਹ ਦੌਰਾਨ ਅਜਿਹੀ ਡਰੈੱਸ ਪਹਿਨੀ ਕਿ ਉਸ ਦਾ ਨਾਮ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਵਿਚ ਦਰਜ ਹੋ ਗਿਆ। ਮਾਰੀਆ ਪਰਸਕੇਵਾ ਨਾਮ ਦੀ ਇਸ ਮਹਿਲਾ ਨੇ ਆਪਣੇ ਵਿਆਹ ਸਮੇਂ ਕਰੀਬ 7 ਕਿਲੋਮੀਟਰ ਲੰਬਾ ਘੁੰਢ ਕੱਢਿਆ, ਜਿਸ ਨੂੰ ਇਕ ਮੈਦਾਨ ਵਿਚ ਇਕ ਸਿਰੇ ਤੋਂ ਦੂਜੇ ਸਿਰੇ ਤੱਕ ਵਿਛਾਇਆ ਗਿਆ ਸੀ।

6962.6 ਕਿਲੋਮੀਟਰ ਲੰਬੇ ਘੁੰਢ ਨੇ ਬਣਾਇਆ ਰਿਕਾਰਡ
ਪੱਛਮੀ ਦੇਸ਼ਾਂ ਦੀ ਸੰਸਕ੍ਰਿਤੀ ਵਿਚ ਵਿਆਹ ਦੌਰਾਨ ਲਾੜੀ ਸਫੇਦ ਰੰਗ ਦੀ ਖੂਬਸੂਰਤ ਡਰੈੱਸ ਪਾਉਂਦੀ ਹੈ। ਮਾਰੀਆ ਪਰਸਕੇਵਾ ਨੇ ਵੀ ਆਪਣੇ ਵਿਆਹ ਦੌਰਾਨ ਅਜਿਹੀ ਹੀ ਇਕ ਸਫੇਦ ਰਵਾਇਤੀ ਡਰੈੱਸ ਪਾਈ ਪਰ ਉਸ ਵਿਚ ਲੱਗਾ ਘੁੰਢ ਅੱਜ ਤੱਕ ਕਿਸ ਵੀ ਵਿਆਹ ਵਿਚ ਵਰਤੇ ਗਏ ਸਭ ਤੋਂ ਵੱਡੇ ਘੁੰਢ ਦਾ ਖਿਤਾਬ ਆਪਣੇ ਨਾਮ ਕਰ ਗਿਆ। ਇਸ ਘੁੰਢ ਦੀ ਲੰਬਾਈ 6962.6 ਮੀਟਰ ਸੀ, ਜਿਸ ਨੇ ਉਸ ਮੈਦਾਨ ਨੂੰ ਪੂਰੀ ਤਰ੍ਹਾਂ ਢੱਕ ਲਿਆ, ਜਿਸ ਵਿਚ ਲਾੜੀ ਦਾ ਵਿਆਹ ਸਮਾਹੋਰ ਆਯੋਜਿਤ ਕੀਤਾ ਗਿਆ ਸੀ।

ਵੀਡੀਓ ਕੀਤਾ ਸ਼ੇਅਰ
ਗਿਨੀਜ਼ ਵਰਲਡ ਰਿਕਾਰਡਜ਼ ਨੇ ਆਪਣੇ ਇੰਸਟਾਗ੍ਰਾਮ ਪੇਜ 'ਤੇ ਇਸ ਵਿਆਹ ਦੀ ਇਕ ਕਲਿਪ ਸ਼ੇਅਰ ਕੀਤੀ ਹੈ। ਉਸ ਮੁਤਾਬਕ, ਇਸ ਘੁੰਢ ਨੂੰ ਰੱਖਣ ਅਤੇ ਉਸ ਨੂੰ ਵਿਆਹ ਵਾਲੀ ਜਗ੍ਹਾ 'ਤੇ ਵਿਛਾਉਣ ਵਿਚ ਲੱਗਭਗ 30 ਲੋਕਾਂ ਨੂੰ 6 ਘੰਟੇ ਦਾ ਸਮਾਂ ਲੱਗਾ। ਮਹਿਲਾ ਨੇ ਰਿਕਾਰਡ ਕਾਇਮ ਕਰਨ ਦੇ ਬਾਅਦ ਗਿਨੀਜ਼ ਬੁੱਕ ਨਾਲ ਗੱਲਬਾਤ ਵਿਚ ਕਿਹਾ ਕਿ ਇਕ ਬੱਚੇ ਦੇ ਰੂਪ ਵਿਚ ਮੇਰਾ ਸੁਪਨਾ ਵਿਆਹ ਦੇ ਘੁੰਢ ਲਈ ਗਿਨੀਜ਼ ਵਰਲਡ ਰਿਕਾਰਡ ਦਾ ਖਿਤਾਬ ਤੋੜਨ ਦਾ ਰਿਹਾ ਹੈ।

 

 
 
 
 
 
 
 
 
 
 
 
 
 
 
 
 

A post shared by Guinness World Records (@guinnessworldrecords)

ਵੀਡੀਓ ਹੋਇਆ ਵਾਇਰਲ
ਇੰਸਟਾਗ੍ਰਾਮ ਪੇਜ 'ਤੇ ਇਸ ਵੀਡੀਓ ਦੇ ਸ਼ੇਅਰ ਕੀਤੇ ਜਾਣ ਦੇ ਮਗਰੋਂ ਇਹ ਵਾਇਰਲ ਹੋ ਗਿਆ ਹੈ। ਸੋਸ਼ਲ ਮੀਡੀਆ 'ਤੇ ਲੋਕ ਇਸ ਵੀਡੀਓ 'ਤੇ ਮਿਸ਼ਰਤ ਪ੍ਰਤੀਕਿਰਿਆਵਾਂ ਦੇ ਰਹੇ ਹਨ। ਕੁਝ ਲੋਕਾਂ ਨੇ ਇਸ ਦੀ ਤਾਰੀਫ਼ ਕੀਤੀ ਹੈ ਤਾਂ ਕਈ ਲੋਕ ਅਜਿਹੇ ਵੀ ਹਨ ਜਿਹਨਾਂ ਨੇ ਇਸ ਦੀ ਆਲੋਚਨਾ ਕੀਤੀ ਹੈ। ਕੁਝ ਯੂਜ਼ਰਸ ਨੇ ਜੋੜੇ ਦੇ ਸੁੰਦਰ ਜੀਵਨ ਦੀ ਕਾਮਨਾ ਕੀਤੀ ਤਾਂ ਕਈ ਯੂਜ਼ਰਾਂ ਨੇ ਆਲੋਚਨਾ ਕਰਦਿਆਂ ਕਿਹਾ ਕਿ ਲੋਕ ਸੁਰਖੀਆਂ ਵਿਚ ਆਉਣ ਲਈ ਦਿਲਚਸਪ ਢੰਗ ਅਪਨਾਉਂਦੇ ਹਨ।

ਨੋਟ- ਵਿਆਹ ਦੌਰਾਨ ਲਾੜੀ ਨੇ ਕੱਢਿਆ 7 ਕਿਲੋਮੀਟਰ ਲੰਬਾ ਘੁੰਢ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News