ਅਮਰੀਕਾ : ਮੈਕਸੀਕੋ ਦੀ ਇਕ ਬੱਸ 'ਚੋਂ 380,000 ਹਜ਼ਾਰ ਡਾਲਰ ਤੋਂ ਵੱਧ ਕੀਮਤ ਦੀ ਕੋਕੀਨ ਜ਼ਬਤ

Monday, Aug 21, 2023 - 12:39 PM (IST)

ਨਿਊਯਾਰਕ (ਰਾਜ ਗੋਗਨਾ)- ਬੀਤੇ ਦਿਨ ਅਮਰੀਕਾ ਦੇ ਸੂਬੇ ਟੈਕਸਾਸ ਵਿੱਚ ਯੂ.ਐੱਸ ਕਸਟਮਜ਼ ਐਂਡ ਬਾਰਡਰ ਪ੍ਰੋਟੈਕਸ਼ਨ ਅਫਸਰਾਂ ਨੇ ਮੈਕਸੀਕੋ ਤੋਂ ਆ ਰਹੀ ਇੱਕ ਵਪਾਰਕ ਬੱਸ ਵਿੱਚੋਂ ਲਗਭਗ 50 ਪੌਂਡ ਕੋਕੀਨ ਜ਼ਬਤ ਕੀਤੀ। ਯੂ.ਐੱਸ ਕਸਟਮ ਅਧਿਕਾਰੀਆਂ ਨੇ ਆਪਣੀ ਜਾਂਚ ਦੌਰਾਨ ਇਹ ਕੋਕੀਨ ਉਦੋਂ ਜ਼ਬਤ ਕੀਤੀ, ਜਦੋ ਉਹਨਾਂ ਨੇ ਇੱਕ ਵਪਾਰਕ ਬੱਸ ਦੀ ਜਾਂਚ ਕੀਤੀ।

ਪੜ੍ਹੋ ਇਹ ਅਹਿਮ ਖ਼ਬਰ-ਕਬੱਡੀ ਮੈਚ 'ਚ ਚੱਲੀਆਂ ਗੋਲ਼ੀਆਂ, ਕਾਰਾਂ ਛੱਡ ਕੇ ਭੱਜੇ ਲੋਕ, ਵੇਖੋ ਵੀਡੀਓ

ਜਾਂਚ ਦੌਰਾਨ ਪੁਲਸ ਨੂੰ ਬੱਸ ਵਿੱਚੋਂ ਕੋਕੀਨ ਦੇ ਲਗਭਗ ਦੋ ਦਰਜਨ ਦੇ ਕਰੀਬ ਪੈਕੇਟ ਮਿਲੇ। ਇਹ ਬੱਸ ਅਮਰੀਕਾ ਦੇ ਸੂਬੇ ਟੈਕਸਾਸ ਦੇ ਰੋਮਾ ਵਿੱਚ ਰੋਮਾ ਇੰਟਰਨੈਸ਼ਨਲ ਬ੍ਰਿਜ ਵਿੱਚ ਦਾਖਲ ਹੋਈ ਸੀ। ਅਫਸਰਾਂ ਨੇ ਜਦੋ ਉਸ ਦੀ ਜਾਂਚ ਪੜਤਾਲ ਕੀਤੀ ਤਾਂ ਉਸ ਦੇ ਵਿੱਚੋਂ ਕੋਕੀਨ ਦੇ 22 ਪੈਕੇਟ ਮਿਲੇ, ਜਿਹਨਾਂ ਦਾ ਵਜ਼ਨ 50 ਪੌਂਡ ਸੀ। ਕਸਟਮਜ ਬਾਰਡਰ ਪ੍ਰੋਟੈਕੇਸ਼ਨ ਦਾ ਕਹਿਣਾ ਹੈ ਇਸ ਕੋਕੀਨ ਦੀ ਕੀਮਤ 380,000 ਹਜ਼ਾਰ ਡਾਲਰ ਤੋਂ ਵੱਧ ਦੇ ਮੁੱਲ ਦੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News