ਕਿਊਬਾ ਦੇ ਰਾਸ਼ਟਰਪਤੀ ਦਾ ਐਲਾਨ- ''ਜਨਵਰੀ ਤੋਂ ਦੇਸ਼ ''ਚ ਚੱਲੇਗੀ ਇਕ ਕਰੰਸੀ''

Friday, Dec 11, 2020 - 08:39 PM (IST)

ਕਿਊਬਾ ਦੇ ਰਾਸ਼ਟਰਪਤੀ ਦਾ ਐਲਾਨ- ''ਜਨਵਰੀ ਤੋਂ ਦੇਸ਼ ''ਚ ਚੱਲੇਗੀ ਇਕ ਕਰੰਸੀ''

ਕਿਊਬਾ- ਕਿਊਬਾ ਦੇ ਰਾਸ਼ਟਰਪਤੀ ਮਿਗੁਏਲ ਡਿਆਜ਼ ਕਨੇਲ ਨੇ ਵੀਰਵਾਰ ਨੂੰ ਐਲਾਨ ਕੀਤਾ ਕਿ ਕਿਊਬਾ 1 ਜਨਵਰੀ ਤੋਂ ਆਪਣੀ ਕਰੰਸੀ ਨੀਤੀ ਵਿਚ ਇਕਸਾਰਤਾ ਲਿਆਏਗਾ। ਇੱਥੇ 25 ਸਾਲਾਂ ਤੋਂ ਵੱਧ ਸਮੇਂ ਤੋਂ ਦੋ ਕਰੰਸੀਆਂ ਚੱਲ ਰਹੀਆਂ ਹਨ।

ਰਾਸ਼ਟਰਪਤੀ ਡਿਆਜ਼ ਨੇ ਇਕ ਰਾਸ਼ਟਰੀ ਰੇਡੀਓ ਅਤੇ ਟੈਲੀਵਿਜ਼ਨ ਪ੍ਰਸਾਰਣ ਵਿਚ ਕਿਹਾ ਕਿ ਦੇਸ਼ ਸਿਰਫ ਆਪਣੀ ਪੇਸੋ ਕਰੰਸੀ ਦੁਬਾਰਾ ਵਰਤੇਗਾ। ਇਸ ਦੀ ਕਰੰਸੀ ਅਧਿਕਾਰਤ ਤੌਰ 'ਤੇ ਇਕ ਅਮਰੀਕੀ ਡਾਲਰ ਦੇ ਮੁਕਾਬਲੇ ਐਕਸਚੇਂਜ ਰੇਟ 24 ਪੇਸੋ ਹੈ।

ਦੇਸ਼ ਵਿਚ ਦੋਹਰੀ ਕਰੰਸੀ ਤੋਂ ਕਨਵਰਟਿਬਲ ਪੇਸੋ ਨੂੰ ਹਟਾਇਆ ਜਾਵੇਗਾ। ਸਰਕਾਰੀ ਅਧਿਕਾਰੀ ਸਾਲਾਂ ਤੋਂ ਇਹ ਕਹਿੰਦੇ ਆਏ ਹਨ ਕਿ ਦੋ ਕਰੰਸੀਆਂ ਰਹਿਣ ਅਤੇ ਦੋਹਾਂ ਦੇ ਐਕਸਚੇਂਜ ਰੇਟ ਵੱਖਰੇ ਹੋਣ ਕਾਰਨ ਸਮੱਸਿਆਵਾਂ ਆਉਂਦੀਆਂ ਹਨ ਪਰ ਇਸ ਸਥਿਤੀ ਤੋਂ ਨਜਿੱਠਣ ਲਈ ਹੁਣ ਤੱਕ ਕੋਈ ਕਦਮ ਨਹੀਂ ਚੁੱਕਿਆ ਗਿਆ ਸੀ। ਇਸ ਦੇ ਪਿੱਛੇ ਇਹ ਚਿੰਤਾਵਾਂ ਵੀ ਸਨ ਕਿ ਅਜਿਹਾ ਕਰਨ ਨਾਲ ਨਕਾਰਾਤਮਕ ਪ੍ਰਭਾਵ ਪਵੇਗਾ ਅਤੇ ਮਹਿੰਗਾਈ ਵਧੇਗੀ। ਕਿਊਬਾ ਦੇ ਜ਼ਿਆਦਾਤਰ ਲੋਕ ਨਿਯਮਿਤ ਪੇਸੋ ਵਿਚ ਲੈਣ-ਦੇਣ ਕਰਦੇ ਹਨ। ਕਨਵਰਟਿਬਲ ਪੇਸੋ ਨੂੰ ਸੋਵੀਅਤ ਸੰਘ ਦੇ ਅੰਤ ਦੇ ਬਾਅਦ 1990 ਦਹਾਕੇ ਵਿਚ ਆਰਥਿਕ ਸੰਕਟ ਦੇ ਦੌਰ ਵਿਚ ਲਿਆਂਦਾ ਗਿਆ ਸੀ। 


author

Sanjeev

Content Editor

Related News