ਕੋਰੋਨਾ ਕਾਰਨ ਪਾਬੰਦੀਆਂ ''ਚ ਬੱਝੇ ਕਿਊਬਾ ਨੇ 7 ਮਹੀਨਿਆਂ ਬਾਅਦ ਦਿੱਤੀ ਢਿੱਲ

10/13/2020 4:52:56 PM

ਹਵਾਨਾ- ਅਰਥ ਵਿਵਸਥਾ ਨੂੰ ਮਜ਼ਬੂਤੀ ਦੇਣ ਦੀ ਆਸ ਨਾਲ ਕਿਊਬਾ ਨੇ ਕੋਰੋਨਾ ਵਾਇਰਸ ਕਾਰਨ ਜਾਰੀ ਪਾਬੰਦੀਆਂ ਵਿਚ ਸੋਮਵਾਰ ਨੂੰ ਛੋਟ ਦੇਣ ਦੀ ਘੋਸ਼ਣਾ ਕੀਤੀ। ਇਸ ਛੋਟ ਨਾਲ ਦੁਕਾਨਾਂ ਤੇ ਸਰਕਾਰੀ ਦਫਤਰਾਂ ਨੂੰ ਖੋਲ੍ਹਣ ਦੀ ਇਜਾਜ਼ਤ ਮਿਲ ਗਈ ਹੈ ਤੇ ਰਾਜਧਾਨੀ ਹਵਾਨਾ ਨੂੰ ਛੱਡ ਕੇ ਪੂਰੇ ਟਾਪੂ ਵਿਚ ਸਥਾਨਕ ਲੋਕਾਂ ਤੇ ਸੈਲਾਨੀਆਂ ਦਾ ਸਵਾਗਤ ਕੀਤਾ ਗਿਆ ਹੈ। 
ਚਿਹਰੇ 'ਤੇ ਮਾਸਕ ਲਗਾਉਣਾ ਤੇ ਸਮਾਜਕ ਦੂਰੀ ਬਣਾ ਕੇ ਰੱਖਣਾ ਅਜੇ ਵੀ ਜ਼ਰੂਰੀ ਹੈ। ਹਾਲਾਂਕਿ ਅਧਿਕਾਰੀ ਹੁਣ ਕੋਰੋਨਾ ਵਾਇਰਸ ਦੇ ਲਿਹਾਜ ਨਾਲ ਸ਼ੱਕੀ ਲੋਕਾਂ ਦੇ ਸੰਪਰਕ ਵਿਚ ਆਉਣ ਵਾਲਿਆਂ ਨੂੰ ਇਕਾਂਤਵਾਸ ਵਿਚ ਨਹੀਂ ਭੇਜਣਗੇ ਕਿਉਂਕਿ ਦੇਸ਼ ਵਿਚ ਸਥਿਤੀ ਹੌਲੀ-ਹੌਲੀ ਸਾਧਾਰਣ ਹੋ ਰਹੀ ਹੈ। 

ਸਮੁੰਦਰੀ ਤਟਾਂ ਤੇ ਰਿਜ਼ਾਰਟਾਂ ਕਾਰਨ ਸੈਲਾਨੀਆਂ ਲਈ ਮਸ਼ਹੂਰ ਕੇਂਦਰ ਬਣ ਚੁੱਕੇ ਵੇਰਾਦੇਰੋ ਸ਼ਹਿਰ ਨੂੰ ਵਿਦੇਸ਼ੀਆਂ ਲਈ ਵੀਰਵਾਰ ਨੂੰ ਖੋਲ੍ਹ ਦਿੱਤਾ ਜਾਵੇਗਾ। ਕਿਊਬਾ ਆਉਣ ਵਾਲੇ ਸਾਰੇ ਸੈਲਾਨੀਆਂ ਲਈ ਕੋਰੋਨਾ ਦਾ ਟੈਸਕ ਕਰਵਾਉਣਾ ਜ਼ਰੂਰੀ ਹੋਵੇਗਾ। 

ਅਧਿਕਾਰੀਆਂ ਮੁਤਾਬਕ ਕਿਊਬਾ ਦੀ ਆਰਥਿਕ ਸਥਿਤੀ ਬਹੁਤ ਖਰਾਬ ਹੈ। ਇਕ ਕਰੋੜ 10 ਲੱਖ ਤੋਂ ਵੱਧ ਜਨਸੰਖਿਆ ਵਾਲੇ ਦੇਸ਼ ਵਿਚ 6 ਹਜ਼ਾਰ ਕੋਰੋਨਾ ਵਾਇਰਸ ਸੰਕਰਮਣ ਦੇ ਮਾਮਲੇ ਸਾਹਮਣੇ ਆਏ ਹਨ ਜਦਕਿ 120 ਤੋਂ ਵੱਧ ਲੋਕਾਂ ਦੀ ਇਸ ਕਾਰਨ ਮੌਤ ਹੋ ਚੁੱਕੀ ਹੈ। ਕਿਊਬਾ ਵਿਚ ਪਹਿਲਾ ਮਾਮਲਾ ਮਾਰਚ ਵਿਚ ਸਾਹਮਣੇ ਆਇਆ ਸੀ। 


Lalita Mam

Content Editor

Related News