ਕਿਊਬਾ ਦੇ ਲੋਕਾਂ ਨੂੰ ਹੁਣ ਮਿਲੇਗਾ ਮੋਬਾਇਲ ਇੰਟਰਨੈੱਟ

07/18/2018 3:20:06 AM

ਹਵਾਨਾ — ਬਿਨਾਂ ਇੰਟਰਨੈੱਟ ਦੇ ਲੋਕ ਸਮਾਰਟਫੋਨ ਦਾ ਇਸਤੇਮਾਲ ਕਿਵੇਂ ਕਰਦੇ ਹੋਣਗੇ ਇਸ ਬਾਰੇ 'ਚ ਕਦੇ ਤੁਸੀਂ ਸੋਚਿਆ ਹੈ। 1-2 ਦਿਨ ਨੈੱਟ ਪੈਕ ਨਾ ਹੋਵੇ ਤਾਂ ਸ਼ਾਇਦ ਲੋਕਾਂ ਦੀ ਜ਼ਿੰਦਗੀ ਰੁਕ ਜਾਂਦੀ ਹੈ ਪਰ ਕਿਊਬਾ ਦੇ ਨਾਗਰਿਕ ਹੁਣ ਤੱਕ ਮੋਬਾਇਲ ਇੰਟਰਨੈੱਟ ਤੋਂ ਵਾਂਝੇ ਸਨ। ਹਾਲਾਂਕਿ, ਹੁਣ ਕਿਊਬਾ 'ਚ ਚੋਣਵੇ ਯੂਜ਼ਰਾਂ ਨੂੰ ਮੋਬਾਇਲ ਫੋਨ 'ਚ ਇੰਟਰਨੈੱਟ ਸੇਵਾ ਮਿਲਣੀ ਸ਼ੁਰੂ ਹੋ ਗਈ ਹੈ ਅਤੇ ਉਮੀਦ ਕੀਤੀ ਜਾ ਰਹੀ ਹੈ ਕਿ ਸਾਲ ਦੇ ਆਖਿਰ ਤੱਕ ਇੰਟਰਨੈੱਟ ਦੀ ਸੁਵਿਧਾ ਸਾਰੇ ਨਾਗਰਿਕਾਂ ਨੂੰ ਮਿਲ ਜਾਵੇਗੀ।
ਸਰਕਾਰੀ ਅਖਬਾਰ ਏਜੰਸੀਆਂ, ਟੀ. ਵੀ. ਚੈਨਲ, ਅਖਬਾਰ ਦੇ ਪੱਤਰਕਾਰਾਂ ਨੂੰ ਸਭ ਤੋਂ ਪਹਿਲਾਂ ਮੋਬਾਇਲ ਇੰਟਰਨੈੱਟ ਮੁਹੱਈਆ ਕਰਾਇਆ ਗਿਆ। ਨਵੇਂ ਰਾਸ਼ਟਰਪਤੀ ਮਾਇਕਲ ਡਿਆਜ਼ ਕਨੇਲ ਨੇ ਅਹੁੱਦਾ ਸੰਭਾਲਣ ਸਮੇਂ ਕਿਹਾ ਸੀ ਕਿ ਉਹ ਅਰਥਵਿਵਸਥਾ ਨੂੰ ਟਾਪ 'ਤੇ ਜਾਣਗੇ ਅਤੇ ਕਿਊਬਾ ਦੇ ਨਾਗਰਿਕਾਂ ਨੂੰ ਉਨ੍ਹਾਂ ਦੀ ਕ੍ਰਾਂਤੀ ਦੀ ਰੱਖਿਆ ਕਰਨ 'ਚ ਮਦਦ ਕਰਨਗੇ। ਸਰਕਾਰੀ ਨਿਊਜ਼ ਵੈੱਬਸਾਈਟ ਅਤੇ ਟੀ. ਵੀ. ਲਈ ਰਿਪੋਰਟਿੰਗ ਕਰਨ ਵਾਲੇ ਇਕ ਪੱਤਰਕਾਰ ਨੇ ਕਿਹਾ ਕਿ ਹੁਣ ਮੈਂ ਘਟਨਾ ਵਾਲੀ ਥਾਂ ਨਾਲ ਹੀ ਕਿਤੋਂ ਵੀ ਨਿਊਜ਼ ਨੂੰ ਅਪਡੇਟ ਕਰ ਸਕਦਾ ਹਾਂ।
ਪੈਸਿਆਂ ਦੀ ਕਮੀ, ਅਮਰੀਕਾ ਵਪਾਰ ਪਾਬੰਦੀ ਅਤੇ ਜਾਣਕਾਰੀਆਂ ਲੀਕ ਹੋਣ ਦੇ ਸ਼ੱਕ ਕਾਰਨ ਕਿਊਬਾ ਵੈੱਬ ਐਕਸੇਸ ਦੇ ਮਾਮਲਿਆਂ 'ਚ ਵੀ ਪਿੱਛੇ ਸੀ। ਤੁਹਾਨੂੰ ਜਾਣ ਕੇ ਬੇਸ਼ੱਕ ਹੀ ਹੈਰਾਨੀ ਹੋਵੇ ਪਰ ਸਾਲ 2013 ਤੱਕ ਕਿਊਬਾ 'ਚ ਵੱਡੇ ਪੱਧਰ 'ਤੇ ਲੋਕਾਂ ਨੂੰ ਇੰਟਰਨੈੱਟ ਸਿਰਫ ਹੋਟਲਾਂ 'ਚ ਮਿਲਦਾ ਸੀ। ਪਰ ਸਰਕਾਰ ਨੇ ਉਦੋਂ ਤੋਂ ਕਨੈਕਟੀਵਿਟੀ ਵਧਾਉਣ ਲਈ ਇਸ ਨੂੰ ਆਪਣੇ ਪ੍ਰਮੁੱਖਾਂ 'ਚ ਸ਼ਾਮਲ ਕੀਤਾ ਅਤੇ ਦੇਸ਼ ਸਾਇਬਰ ਕੈਫੇ, ਵਾਈ-ਫਾਈ ਹੌਟ-ਸਪੌਟ ਸ਼ੁਰੂ ਕੀਤੇ। ਇਸ ਤੋਂ ਬਾਅਦ ਲੋਕਾਂ ਦੇ ਘਰਾਂ ਤੱਕ ਵੀ ਇੰਟਰਨੈੱਟ ਪਹੁੰਚਿਆ।
ਕਿਊਬਾ 'ਚ ਜ਼ਿਆਦਾਤਰ ਲੋਕਾਂ ਕੋਲ ਸਮਾਰਟਫੋਨ ਹਨ ਹਾਲਾਂਕਿ ਕਿਊਬਾ ਅਜੇ 3ਜੀ ਇੰਟਰਨੈੱਟ ਦਾ ਹੀ ਇਸਤੇਮਾਲ ਕਰ ਰਿਹਾ ਹੈ, ਜਦਕਿ ਜ਼ਿਆਦਾਤਰ ਲਾਤਿਨ ਅਮਰੀਕੀ ਦੇਸ਼ ਹੁਣ 4-ਜੀ ਇੰਟਰਨੈੱਟ ਦਾ ਇਸਤੇਮਾਲ ਕਰ ਰਹੇ ਹਨ ਅਤੇ 5-ਜੀ ਦੀ ਟੈਸਟਿੰਗ ਜਾਰੀ ਹੈ। ਬੇਹੱਦ ਮਹਿੰਗਾ ਇੰਟਰਨੈੱਟ ਕਿਊਬਾ ਦੇ ਲੋਕਾਂ ਲਈ ਸਭ ਤੋਂ ਵੱਡੀ ਸਮੱਸਿਆ ਹੈ। ਫਿਲਹਾਲ 1 ਘੰਟੇ ਹੌਟ-ਸਪੌਟ ਦਾ ਇਸਤੇਮਾਲ ਕਰਨ ਲਈ ਲੋਕਾਂ ਨੂੰ 1 ਡਾਲਰ ਦਾ ਭੁਗਤਾਵ ਕਰਨਾ ਪੈਂਦਾ ਹੈ। ਹਾਲਾਂਕਿ ਮੋਬਾਇਲ ਇੰਟਰਨੈੱਟ ਲਈ ਕਿਊਬਾ ਦੇ ਲੋਕਾਂ ਨੂੰ ਕਿੰਨੇ ਡਾਲਰ ਅਦਾ ਕਰਨੇ ਪੈਣਗੇ, ਇਸ ਬਾਰੇ 'ਚ ਕੋਈ ਖਬਰ ਨਹੀਂ ਹੈ ਪਰ ਉਥੇ ਮੌਜੂਦ ਕੰਪਨੀਆਂ ਅਤੇ ਦੂਤਘਰਾਂ ਨੂੰ 4 ਗੀਗਾਬਾਈਟ ਲਈ ਹਰ ਮਹੀਨੇ 45 ਡਾਲਰ ਅਦਾ ਕਰਨੇ ਪੈਂਦੇ ਹਨ।


Related News