ਕਿਊਬਾ ਨੂੰ ਅੱਤਵਾਦ-ਵਿਰੋਧੀ ਸੂਚੀ ''ਚ ਪਾਉਣ ਦੀ ਰੋਡ੍ਰਿਗਜ ਨੇ ਕੀਤੀ ਨਿੰਦਾ
Thursday, May 14, 2020 - 02:01 PM (IST)
ਹਵਾਨਾ- ਕਿਊਬਾ ਦੀ ਸਰਕਾਰ ਨੇ ਅਮਰੀਕਾ ਦੀਆਂ ਅੱਤਵਾਦ ਵਿਰੋਧੀ ਕੋਸ਼ਿਸ਼ਾਂ ਵਿਚ ਪੂਰਾ ਸਹਿਯੋਗ ਨਹੀਂ ਕਰਨ ਵਾਲੇ ਦੇਸ਼ਾਂ ਦੀ ਸੂਚੀ ਵਿਚ ਕਿਊਬਾ ਨੂੰ ਸ਼ਾਮਲ ਕਰਨ ਦੀ ਨਿੰਦਾ ਕੀਤੀ ਹੈ। ਵਿਦੇਸ਼ ਮੰਤਰੀ ਬਰੂਨੋ ਰੋਡ੍ਰਿਗਜ ਨੇ ਬੁੱਧਵਾਰ ਨੂੰ ਟਵੀਟ ਕਰਕੇ ਕਿਹਾ ਕਿ ਅਮਰੀਕਾ ਨੇ ਕਿਊਬਾ ਨੂੰ ਅੱਤਵਾਦ ਵਿਰੋਧੀ ਕੋਸ਼ਿਸ਼ਾਂ ਵਿਚ ਮਦਦ ਨਹੀਂ ਕਰਨ ਵਾਲੇ ਦੇਸ਼ਾਂ ਦੀ ਸੂਚੀ ਵਿਚ ਪਾਇਆ ਹੈ ਪਰ ਵਾਸ਼ਿੰਗਟਨ ਵਿਚ ਸਾਡੇ ਦੂਤਘਰ 'ਤੇ ਅੱਤਵਾਦੀ ਹਮਲੇ ਦੀ ਨਿੰਦਾ ਨਹੀਂ ਕੀਤੀ।
ਅਮਰੀਕੀ ਵਿਦੇਸ਼ ਵਿਭਾਗ ਨੇ ਹਥਿਆਰ ਬਰਾਮਦ ਕੰਟਰੋਲ ਕਾਨੂੰਨ ਦੇ ਤਹਿਤ ਬੁੱਧਵਾਰ ਨੂੰ ਕਿਊਬਾ, ਵੈਨੇਜ਼ੁਏਲਾ, ਈਰਾਨ, ਸੀਰੀਆ ਤੇ ਉੱਤਰੀ ਕੋਰੀਆ ਨੂੰ ਸਾਲ 2019 ਵਿਚ 'ਅੱਤਵਾਦ ਵਿਰੋਧੀ ਕੋਸ਼ਿਸ਼ਾਂ' ਵਿਚ ਪੂਰੀ ਤਰ੍ਹਾਂ ਸਹਿਯੋਗ ਨਾ ਕਰਨ ਵਾਲੇ ਦੇਸ਼ਾਂ ਦੀ ਸੂਚੀ ਵਿਚ ਪਾ ਦਿੱਤਾ ਹੈ। ਅਮਰੀਕਾ ਦੇ ਇਸ ਫੈਸਲੇ ਨਾਲ ਸੂਚੀ ਵਿਚ ਸ਼ਾਮਲ ਦੇਸ਼ਾਂ 'ਤੇ ਰੱਖਿਆ ਉਤਪਾਦਾਂ ਦੀ ਵਿੱਕਰੀ ਤੇ ਲਾਈਸੈਂਸ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ।