2 ਸਾਲ ਦੇ ਬੱਚਿਆਂ ਨੂੰ ਕੋਰੋਨਾ ਟੀਕਾ ਲਗਾਉਣ ਵਾਲਾ ਦੁਨੀਆ ਦਾ ਪਹਿਲਾ ਦੇਸ਼ ਬਣਿਆ ਕਿਊਬਾ

09/07/2021 6:23:09 PM

ਹਵਾਨਾ (ਬਿਊਰੋ): ਕੋਰੋਨਾ ਮਹਾਮਾਰੀ ਦੌਰਾਨ ਟੀਕਾਕਰਨ ਦੇ ਮਾਮਲੇ ਵਿਚ ਕਿਊਬਾ ਨੇ ਇਕ ਨਵੀਂ ਉਪਲਬਧੀ ਹਾਸਲ ਕੀਤੀ ਹੈ। ਕਿਊਬਾ ਦੁਨੀਆ ਦਾ ਪਹਿਲਾ ਅਜਿਹਾ ਦੇਸ਼ ਬਣਾ ਗਿਆ ਹੈ ਜਿਸ ਨੇ 2 ਸਾਲ ਦੇ ਬੱਚਿਆਂ ਨੂੰ ਵੀ ਕੋਰੋਨਾ ਵੈਕਸੀਨ ਲਗਾਉਣੀ ਸ਼ੁਰੂ ਕਰ ਦਿੱਤੀ ਹੈ। ਕਿਊਬਾ ਵਿਚ ਦੋ ਕੋਰੋਨਾ ਟੀਕੇ ਲਗਾਏ ਜਾ ਰਹੇ ਹਨ ਜੋ ਕਿ ਕਿਊਬਾ ਵਿਚ ਹੀ ਤਿਆਰ ਕੀਤੇ ਗਏ ਹਨ। ਇਹਨਾਂ ਨੂੰ ਫਿਲਹਾਲ ਵਿਸ਼ਵ ਸਿਹਤ ਸੰਸਥਾ (WHO) ਤੋਂ ਮਾਨਤਾ ਨਹੀਂ ਮਿਲੀ ਹੈ।

ਨਿਊਜ਼ ਏਜੰਸੀ ਏ.ਐੱਫ.ਪੀ. ਮੁਤਾਬਕ ਕਿਊਬਾ ਵਿਚ ਅਬਦਲਾ ਅਤੇ ਸੋਬਰਾਨਾ ਨਾਮ ਦੇ ਕੋਰੋਨਾ ਟੀਕੇ ਲਗਾਏ ਜਾ ਰਹੇ ਹਨ। ਬੱਚਿਆਂ 'ਤੇ ਇਹਨਾਂ ਦਾ ਕਲੀਨਿਕਲ ਟ੍ਰਾਇਲ ਪੂਰਾ ਹੋ ਚੁੱਕਾ ਹੈ। ਸ਼ੁੱਕਰਵਾਰ ਨੂੰ ਕਿਊਬਾ ਵਿਚ ਬੱਚਿਆਂ ਨੂੰ ਕੋਰੋਨਾ ਵੈਕਸੀਵ ਲੱਗਣੀ ਸ਼ੁਰੂ ਹੋ ਗਈ ਸੀ। ਸ਼ੁਰੂਆਤ ਵਿਚ 12 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਬੱਚਿਆਂ ਨੂੰ ਕੋਰੋਨਾ ਟੀਕਾ ਦਿੱਤਾ ਗਿਆ। ਫਿਰ ਸੋਮਵਾਰ ਤੋਂ 2-11 ਸਾਲ ਦੀ ਉਮਰ ਸਮੂਹ ਵਾਲੇ ਬੱਚਿਆਂ ਨੂੰ ਵੀ ਕੋਰੋਨਾ ਵੈਕਸੀਨ ਲਗਾਈ ਗਈ। ਫਿਲਹਾਲ ਕਿਊਬਾ ਦੇ ਸਿਏਨਫਿਊਗੋਸ ਸ਼ਹਿਰ ਵਿਚ ਹੀ ਇਸ ਉਮਰ ਸਮੂਹ ਨੂੰ ਵੈਕਸੀਨ ਲੱਗੀ ਹੈ।

ਪੜ੍ਹੋ ਇਹ ਅਹਿਮ ਖਬਰ- ਕੋਰੋਨ ਦਾ ਕਹਿਰ : ਨਿਊਜ਼ੀਲੈਂਡ 'ਚ ਡੈਲਟਾ ਵੈਰੀਐਂਟ ਦੇ 21 ਨਵੇਂ ਕੇਸ ਦਰਜ 

ਜ਼ਿਆਦਾਤਰ ਦੇਸ਼ਾਂ ਵਿਚ 12 ਸਾਲ ਤੋਂ ਉੱਪਰ ਦੇ ਬੱਚਿਆਂ ਦਾ ਟੀਕਾਕਰਨ
ਦੁਨੀਆ ਦੇ ਜ਼ਿਆਦਾਤਰ ਦੇਸ਼ਾਂ ਵਿਚ 12 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਬੱਚਿਆਂ ਨੂੰ ਕੋਰੋਨਾ ਟੀਕਾ ਲਗਾਇਆ ਜਾ ਰਿਹਾ ਹੈ। ਉੱਥੇ ਕੁਝ ਦੇਸ਼ਾਂ ਵਿਚ ਟ੍ਰਾਇਲ ਚੱਲ ਰਿਹਾ ਹੈ। ਚੀਨ, ਯੂ.ਏ.ਈ., ਵੈਨੇਜ਼ੁਏਲਾ ਨੇ ਵੀ ਛੋਟੇ ਬੱਚਿਆਂ ਨੂੰ ਕੋਰੋਨਾ ਵੈਕਸੀਨ ਲਗਾਉਣ ਦਾ ਐਲਾਨ ਕੀਤਾ ਹੈ ਪਰ ਕਿਊਬਾ ਨੇ ਉਹਨਾਂ ਤੋਂ ਪਹਿਲਾਂ ਅਜਿਹਾ ਕਰ ਦਿੱਤਾ ਹੈ। ਭਾਰਤ ਵੀ 12 ਸਾਲ ਤੋਂ ਵੱਧ ਉਮਰ ਦੇ ਬੱਚਿਆਂ ਨੂੰ ਕੋਰੋਨਾ ਟੀਕਾ ਲਗਾਉਣ ਦਾ ਤਿਆਰੀ ਵਿਚ ਹੈ।


Vandana

Content Editor

Related News