ਕਿਊਬਾ ਦੇ ਰਾਸ਼ਟਰਪਤੀ ਨੇ ਕੀਤੀ ਘੋਸ਼ਣਾ, ਅਪ੍ਰੈਲ ''ਚ ਦੇਸ਼ ਨੂੰ ਮਿਲੇਗਾ ਨਵਾਂ ਰਾਸ਼ਟਰਪਤੀ

Friday, Dec 22, 2017 - 02:46 PM (IST)

ਹਵਾਨਾ(ਬਿਊਰੋ)— ਕਿਊਬਾ ਦੇ ਰਾਸ਼ਟਰਪਤੀ ਰਾਉਲ ਕਾਸਤਰੋ ਨੇ ਘੋਸ਼ਣਾ ਕੀਤੀ ਹੈ ਕਿ ਉਹ 19 ਅਪ੍ਰੈਲ 2018 ਨੂੰ ਅਹੁਦਾ ਛੱਡ ਦੇਣਗੇ। ਕਾਸਤਰੋ (86) ਨੇ ਆਪਣੇ ਭਰਾ ਫਿਦੇਲ ਕਾਸਤਰੋ ਦੇ ਅਹੁਦਾ ਛੱਡਣ ਤੋਂ ਬਾਅਦ 2006 ਵਿਚ ਦੇਸ਼ ਦੀ ਸੱਤਾ ਸਾਂਭੀ ਸੀ। ਹਾਲਾਂਕਿ ਅਧਿਕਾਰਤ ਤੌਰ 'ਤੇ ਰਾਉਲ ਕਾਸਤਰੋ 2008 ਵਿਚ ਦੇਸ਼ ਦੇ ਰਾਸ਼ਟਰਪਤੀ ਬਣੇ ਸਨ। ਜ਼ਿਕਰਯੋਗ ਹੈ ਕਿ ਫਿਦੇਲ ਕਾਸਤਰੋ ਨੇ ਸਿਹਤ ਸਬੰਧੀ ਪ੍ਰੇਸ਼ਾਨੀਆਂ ਦੇ ਚੱਲਦੇ ਅਹੁਦਾ ਛੱਡਿਆ ਸੀ। 90 ਸਾਲ ਦੀ ਉਮਰ ਵਿਚ 25 ਨਵੰਬਰ 2016 ਨੂੰ ਫਿਦੇਲ ਦਾ ਦੇਹਾਂਤ ਹੋ ਗਿਆ।
ਵੀਰਵਾਰ ਨੂੰ ਕਿਊਬਾ ਦੀ ਸੰਸਦ ਨੇ ਈਰਮਾ ਤੂਫਾਨ ਨਾਲ ਦੇਸ਼ ਨੂੰ ਪਹੁੰਚੇ ਨੁਕਸਾਨ ਦਾ ਹਵਾਲਾ ਦੇ ਕੇ ਰਾਉਲ ਕਾਸਤਰੋ ਦੇ ਕਾਰਜਕਾਲ ਨੂੰ 2 ਮਹੀਨੇ ਵਧਾ ਕੇ ਅਪ੍ਰੈਲ 2018 ਕਰ ਦਿੱਤਾ। ਕਾਸਤਰੋ ਨੇ ਕਿਹਾ ਹੈ, 'ਅਪ੍ਰੈਲ ਵਿਚ ਮੈਂ ਦੇਸ਼ ਅਤੇ ਸਰਕਾਰ ਦੇ ਮੁਖੀ ਦੇ ਤੌਰ 'ਤੇ ਆਪਣਾ ਕਾਰਜਕਾਲ ਸਮਾਪਤ ਕਰ ਦਵਾਂਗਾ ਅਤੇ ਦੇਸ਼ ਨੂੰ ਨਵਾਂ ਰਾਸ਼ਟਰਪਤੀ ਮਿਲੇਗਾ।'
ਰਾਉਲ ਕਾਸਤਰੋ 2013 ਵਿਚ ਦੁਬਾਰਾ ਰਾਸ਼ਟਰਪਤੀ ਚੁਣੇ ਗਏ ਸਨ। ਉਸ ਸਮੇਂ ਉਨ੍ਹਾਂ ਕਹਿ ਦਿੱਤਾ ਸੀ ਕਿ ਰਾਸ਼ਟਰਪਤੀ ਦੇ ਤੌਰ ਇਹ ਉਨ੍ਹਾਂ ਦਾ ਆਖਰੀ 5 ਸਾਲ ਦਾ ਕਾਰਜਕਾਲ ਹੋਵੇਗਾ। ਧਿਆਨ ਦੇਣ ਯੋਗ ਗੱਲ ਇਹ ਹੈ ਕਿ ਕਰੀਬ 60 ਸਾਲਾਂ ਤੋਂ ਕਿਊਬਾ ਵਿਚ ਕਾਸਤਰੋ ਬ੍ਰਦਰਜ਼ ਸੱਤਾ ਵਿਚ ਹਨ।


Related News