ਜ਼ਿਆਦਾ ਰੋਣ ਵਾਲੇ ਬੱਚਿਆਂ ਦਾ ਬਿਹਤਰ ਹੁੰਦੈ ਵਿਕਾਸ

Wednesday, Mar 18, 2020 - 08:39 PM (IST)

ਲੰਡਨ(ਏਜੰਸੀ)- ਬੱਚਿਆਂ ਦੇ ਰੋਣ ਦੀ ਆਵਾਜ਼ ਸੁਣ ਕੇ ਮਾਤਾ-ਪਿਤਾ ਸਮੇਤ ਘਰ ਦੇ ਸਾਰੇ ਮੈਂਬਰ ਪ੍ਰੇਸ਼ਾਨ ਹੋ ਜਾਂਦੇ ਹਨ ਅਤੇ ਚੁੱਪ ਕਰਾਉਣ ਦੀ ਹਰ ਕੋਸ਼ਿਸ਼ ਕਰਦੇ ਹਨ ਪਰ ਇਕ ਨਵੀਂ ਖੋਜ ’ਚ ਕਿਹਾ ਗਿਆ ਹੈ ਕਿ ਬੱਚਿਆਂ ਨੂੰ ਕੁਝ ਦੇਰ ਰੋਣ ਦੇਣਾ ਚਾਹੀਦਾ ਹੈ, ਕਿਉਂਕਿ ਇਸ ਨਾਲ ਅੱਗੇ ਚਲ ਕੇ ਉਨ੍ਹਾਂ ਦੀ ਸਰੀਰਕ ਅਤੇ ਮਾਨਸਿਕ ਸਮਰੱਥਾ ਬਿਹਤਰ ਹੁੰਦੀ ਹੈ।

ਤਿੰਨ ਮਹੀਨੇ ਤੋਂ 18 ਮਹੀਨੇ ਦੀ ਉਮਰ ਵਾਲੇ ਬੱਚੇ ਨੂੰ ਕੁਝ ਦੇਰ ਤਕ ਰੋਣ ਦੇਣਾ ਚਾਹੀਦਾ ਹੈ। ਉਨ੍ਹਾਂ ਦੇ ਰੋਣ ’ਤੇ ਜੇਕਰ ਤੁਸੀਂ ਤੁਰੰਤ ਉਨ੍ਹਾਂ ਕੋਲ ਪਹੁੰਚ ਜਾਂਦੇ ਹੋ ਤਾਂ ਇਹ ਉਸਦੇ ਵਿਕਾਸ ’ਤੇ ਅਸਰ ਪਾ ਸਕਦਾ ਹੈ। ਇਹ ਦਾਅਵਾ ਬ੍ਰਿਟੇਨ ਦੀ ਵਾਰਵਿਕ ਯੂਨੀਵਰਸਿਟੀ ਦੇ ਵਿਗਿਆਨੀਆਂ ਦੀ ਤਾਜ਼ਾ ਖੋਜ ’ਚ ਕੀਤਾ ਗਿਆ ਹੈ। ਇਸਦੇ ਮੁਤਾਬਕ ਜਨਮ ਤੋਂ ਲੈ ਕੇ ਡੇਢ ਸਾਲ ਦੀ ਉਮਰ ਤੱਕ ਦੇ ਬੱਚਿਆਂ ਨੂੰ ਜੇਕਰ ਰੋਂਦੇ ਹੋਏ ਛੱਡ ਦਿੱਤਾ ਜਾਵੇ, ਤਾਂ ਉਨ੍ਹਾਂ ਦੀ ਮਾਨਸਿਕ ਅਤੇ ਸਰੀਰਕ ਸਮਰੱਥਾ ਮਜ਼ਬੂਤ ਹੁੰਦੀ ਹੈ, ਨਾਲ ਹੀ ਉਹ ਹੌਲੀ-ਹੌਲੀ ਆਤਮ-ਅਨੁਸ਼ਾਸਨ ਵੀ ਸਿੱਖ ਜਾਂਦੇ ਹਨ। ਹਾਲਾਂਕਿ ਜਦੋਂ ਬੱਚੇ ਰੋ ਰਹੇ ਹੋਣ ਤਾਂ ਉਨ੍ਹਾਂ ’ਤੇ ਨਜ਼ਰ ਰੱਖਣੀ ਚਾਹੀਦੀ ਹੈ।

ਇੰਝ ਕੀਤਾ ਗਿਆ ਅਧਿਐਨ
ਬੱਚਿਆਂ ਦੇ ਰੋਣ ਦੇ ਤਰੀਕਿਆਂ, ਵਿਵਹਾਰ ਅਤੇ ਇਸ ਦੌਰਾਨ ਮਾਤਾ-ਪਿਤਾ ਦੀ ਪ੍ਰਤੀਕਿਰਿਆ ਦੇ ਅਧਿਐਨ ਲਈ 7 ਹਜ਼ਾਰ ਤੋਂ ਜ਼ਿਆਦਾ ਬੱਚਿਆਂ ਅਤੇ ਉਨ੍ਹਾਂ ਦੀਆਂ ਮਾਤਾਵਾਂ ਦਾ ਅਧਿਐਨ ਕੀਤਾ ਗਿਆ। ਕੁਝ ਵਕਫੇ ਤੋਂ ਬਾਅਦ ਲਗਾਤਾਰ ਮੁਲਾਂਕਣ ਕੀਤਾ ਗਿਆ ਕਿ ਜਦੋਂ ਬੱਚੇ ਰੋਂਦੇ ਹਨ, ਤਾਂ ਕੀ ਮਾਤਾ-ਪਿਤਾ ਤੁਰੰਤ ਦਖਲਅੰਦਾਜ਼ੀ ਕਰਦੇ ਹਨ ਜਾਂ ਬੱਚੇ ਨੂੰ ਕੁਝ ਦੇਰ ਜਾਂ ਜ਼ਿਆਦਾਤਰ ਰੋਣ ਦਿੰਦੇ ਹਨ।


Baljit Singh

Content Editor

Related News